ਚੰਡੀਗੜ੍ਹ, 29 ਦਸੰਬਰ-
ਪੰਜਾਬ ਸਰਕਾਰ ਵੱਲੋਂ ਅੱਜ 2 ਆਈ.ਏ.ਐਸ. ਤੇ 12 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ।
ਸ੍ਰੀ ਅਮਿਤ ਢਾਖਾ ਆਈ.ਏ.ਐਸ. ਨੂੰ ਏ ਡੀ ਸੀ (ਵਿਕਾਸ) ਅੰਮ੍ਰਿਤਸਰ ਅਤੇ ਸ੍ਰੀ ਰਮਬੀਰ ਆਈ ਏ ਐਸ ਨੂੰ ਐਸ ਡੀ ਐਮ ਰੂਪਨਗਰ ਲਾਇਆ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਸ੍ਰੀ ਚੰਦਰ ਗੈਂਦ ਪੀ.ਸੀ.ਐਸ. ਨੂੰ ਏ ਡੀ ਸੀ (ਜਨਰਲ) ਮੋਗਾ, ਸ੍ਰੀਮਤੀ ਰੀਤੂ ਅਗਰਵਾਲ ਪੀ.ਸੀ.ਐਸ. ਨੂੰ ਐਡੀਸ਼ਨਲ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ, ਅੰਮ੍ਰਿਤਸਰ, ਸ੍ਰੀ ਕੁਲਦੀਪ ਸਿੰਘ ਪੀ.ਸੀ.ਐਸ. ਨੂੰ ਏ ਡੀ ਸੀ (ਵਿਕਾਸ) ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਪੀ.ਸੀ.ਐਸ. ਨੂੰ ਐਸ ਡੀ ਐਮ ਬਾਘਾਪੁਰਾਣਾ, ਸ੍ਰੀ ਪੁਨੀਤ ਗੋਇਲ ਪੀ.ਸੀ.ਐਸ. ਨੂੰ ਐਸ ਡੀ ਐਮ ਗਿੱਦੜਬਾਹਾ, ਸ੍ਰੀ ਹਰਜੀਤ ਸਿੰਘ ਕੰਢੋਲਾ ਪੀ.ਸੀ.ਐਸ. ਨੂੰ ਐਸ ਡੀ ਐਮ ਬਠਿੰਡਾ, ਸ੍ਰੀ ਗੁਰਪਾਲ ਸਿੰਘ ਚਾਹਲ ਪੀ.ਸੀ.ਐਸ. ਨੂੰ ਐਸ ਡੀ ਐਮ ਮਲੋਟ, ਸ੍ਰੀਮਤੀ ਅਮਨਦੀਪ ਕੌਰ ਪੀ.ਸੀ.ਐਸ. ਨੂੰ ਏ ਡੀ ਸੀ (ਜਨਰਲ) ਪਟਿਆਲਾ, ਸ੍ਰੀ ਸੰਦੀਪ ਰਿਸ਼ੀ ਪੀ.ਸੀ.ਐਸ. ਨੂੰ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਹਰਗੁਣਜੀਤ ਕੌਰ ਪੀ.ਸੀ.ਐਸ. ਨੂੰ ਐਸ ਡੀ ਐਮ ਆਨੰਦਪੁਰ ਸਾਹਿਬ, ਸ੍ਰੀ ਰਿਸ਼ੀ ਪਾਲ ਸਿੰਘ ਪੀ.ਸੀ.ਐਸ. ਨੂੰ ਜ਼ਿਲ੍ਹਾ ਟਰਾਂਸਪੋਰਟ ਅਫਸਰ, ਪਟਿਆਲਾ ਅਤੇ ਸ੍ਰੀਮਤੀ ਦਲਜੀਤ ਕੌਰ ਪੀ ਸੀ ਐਸ ਨੂੰ ਜਾਇੰਟ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਲੁਧਿਆਣਆ ਲਾਇਆ ਗਿਆ ਹੈ।