December 29, 2011 admin

2012 ਦਾ ਹੈਰਤ – ਅੰਗੇਜ਼ ਜੇਬੀ ਕੈਲੰਡਰ

  ਰਣਜੀਤ ਸੰਿਘ ਪ੍ਰੀਤ
                  ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋਡ਼ ਵੀ ਪੈਣੀ ਹੈ। ਇਸ ਸਾਲ ਵੱਿਚ 12 ਮਹੀਨੇ 53 ਐਤਵਾਰ ਅਤੇ 366 ਦਨਿ ਹਨ । ਜਵੇ ਕੇ ਆਪਾਂ ਜਾਣਦੇ ਹੀ ਹਾਂ ਕ ਿਹਰ ਮਹੀਨੇ ਦੀਆਂ ਤਰੀਕਾਂ ਦੇ ਦਨਿ ਵੱਖੋ-ਵੱਖਰੇ ਹੁੰਦੇ ਹਨ, ਜਨ੍ਹਾਂ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਦੀ ਜ਼ਰੂਰਤ ਪੈਂਦੀ ਹੈ।ਪਰ ਅੱਜ ਇਥੇ ਜਸਿ ਕੈਲੰਡਰ ਦੀ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਲਿਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਲਾਂ ਮਹੀਨਆਿਂ ਅਤੇ ਦਨਾਂ ਦੇ ਕੋਡਾਂ ਦੀ ਗਣਿਤੀ ਯਾਦ ਰੱਖਣ ਦੀ ਲੋਡ਼ ਪਵੇਗੀ । ਇਨ੍ਹਾਂ ਨੂੰ ਰਤਾ ਧਆਿਨ ਨਾਲ ਵੇਖਣ-ਪਰਖ਼ਣ  ਅਤੇ ਯਾਦ ਰੱਖਣ ਦੀ ਖ਼ਾਸ ਲੋਡ਼ ਹੈ । ਅਸੀਂ ਜਓਿਂ ਹੀ ਇਹ ਯਾਦ ਕਰ ਲਏ ,ਤਾਂ ਸਾਡਾ ਜੇਬੀ ਕੈਲੰਡਰ ਵੀ ਤਆਿਰ ਹੈ।ਜੇਬੀ ਕੈਲੰਡਰ ਇਸ ਲਈ ਕਹਾ ਹੈ ਕ ਿਇਹ ਕੋਡ ਜੇ ਲੋਡ਼ ਲੱਗੇ ਤਾਂ ਲਖਿ ਕੇ ਵੀ ਜੇਬ ਵੱਿਚ ਰੱਖੇ ਜਾ ਸਕਦੇ ਹਨ ।
                           ਇੱਕ ਮੰਿਟ ਲਈ ਇਹ ਗੱਲ ਸੋਚੋ ਕ ਿਜੇ ਆਪਾਂ ਬੱਸ ਵੱਿਚ ਸਫ਼ਰ ਕਰਦੇ ਹਾਂ। ਜਾਂ ਕਸੇ ਮਹਫ਼ਿਲ ਵੱਿਚ ਬੈਠੇ ਹਾਂ,ਜਾਂ ਇਹ ਪਤਾ ਕਰਨਾ ਹੈ ਕ ਿਐਤਵਾਰ ਕਹਿਡ਼ੇ ਕਹਿਡ਼ੇ ਦਨਾਂ ਨੂੰ ਆਉਣਗੇ,ਅਰਥਾਤ 15 ਅਗਸਤ ਦੀ ਛੁੱਟੀ ਵਾਲਾ ਦਨਿ ਕਹਿਡ਼ਾ ਹੋਵੇਗਾ,ਜਾਂ 2 ਅਕਤੂਬਰ ਨੂੰ ਕਹਿਡ਼ਾ ਦਨਿ ਆਵੇਗਾ,ਇਸ ਗੱਲ ਦੀ ਚੰਿਤਾ ਮੰਨਣ ਦੀ ਜ਼ਰੂਰਤ ਨਹੀਂ ਹੈ,ਬਗੈਰ ਕਸੇ ਡਾਇਰੀ ਦੇ ਪੰਨੇ ਫ਼ਰੋਲਆਿਂ ਅਤੇ ਬਗੈਰ ਕੋਈ ਕੈਲੰਡਰ ਵੇਖਆਿਂ ,ਬਗੈਰ ਉਸ ਸਥਾਨ ਤੋਂ ਹਲਿਆਿਂ-ਜੁਲਆਿਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉੱਥੇ ਬੈਠੇ -ਬਠਾਏ ਹੀ ਹਾਸਲ ਕਰ ਸਕਦੇ ਹੋ।ਜਸਿ ਨੂੰ ਜੇਬੀ ਕਲੈੰਡਰ ਦੇ ਨਾਲ ਨਾਲ ਦਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹਾਂ।ਬਡ਼ਾ ਆਸਾਨ ਤਰੀਕਾ ਹੈ। ਯਾਦ ਰੱਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰ੍ਹਾਂ ਹੈ :-
                      ਮਹੀਨਆਿਂ ਦੇ ਕੋਡ : ਜਨਵਰੀ-6, ਫਰਵਰੀ-2, ਮਾਰਚ-3, ਅਪ੍ਰੈਲ-6, ਮਈ-1, ਜੂਨ-4, ਜੁਲਾਈ-6, ਅਗਸਤ-2, ਸਤੰਬਰ-5, ਅਕਤੂਬਰ-7, ਨਵੰਬਰ-3, ਦਸੰਬਰ-5
                     ਦਨਾਂ ਦੇ ਕੋਡ: ਐਤਵਾਰ-0, ਸੋਮਵਾਰ-1, ਮੰਗਲਵਾਰ-2, ਬੁੱਧਵਾਰ-3, ਵੀਰਵਾਰ-4, ਸ਼ੁੱਕਰਵਾਰ-5, ਸਨਚਿਰਵਾਰ-6।
                         ਇਹ ਕੋਡ ਵੇਖ ਕੇ ਤੁਹਾਨੂੰ ਥੋਡ਼ੀ ਜਹੀ ਹੈਰਾਨੀ ਹੋਈ ਹੋਵੇਗੀ ਕ ਿਇਹ ਕੀ ਬੁਝਾਰਤ ਹੈ।ਪਰ ਰਤਾ ਗਹੁ ਨਾਲ ਸਾਰੀ ਗੱਲ ਨੂੰ ਸਮਝੋ :- ਤੁਸੀਂ ਆਪਣੀ ਇੱਛਾ ਨਾਲ  ਜਹਿਡ਼ੇ  ਵੀ ਮਰਜ਼ੀ ਮਹੀਨੇ ਦੀ ਜਹਿਡ਼ੀ ਵੀ ਤਰੀਕ ਦਾ ਦਨਿ-ਪਤਾ ਕਰਨ ਦੀ ਖ਼ਵਾਇਸ਼ ਰੱਖਦੇ ਹੋ, ਉਸ ਤਰੀਕ ਵਚਿ ਉਸ ਮਹੀਨੇ ਦਾ ਕੋਡ ਜੋਡ਼ ਦਓਿ। ਇਸ ਤਰ੍ਹਾਂ ਕਰਨ ਨਾਲ ਜੋ ਅੰਕ (ਜੋਡ਼)ਪ੍ਰਾਪਤ ਹੋਵੇਗਾ,ਉਸ ਨੂੰ ਹੁਣ 7 ਨਾਲ ਭਾਗ ਕਰ ਦਓਿ । ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਨਿ ਦਾ ਪਤਾ ਲੱਗ ਜਾਵੇਗਾ । ਮੰਨ ਲਵੋ ਇੱਕ ਬਾਕੀ ਬਚਦਾ ਹੈ,ਤਾਂ ਦਨਿ ਸੋਮਵਾਰ ਬਣੇਗਾ। ਅਗਰ ਸਫ਼ਿਰ ਬਚੇ ਤਾਂ ਦਨਿ ਐਤਵਾਰ ਹੋਵੇਗਾ । ਹੁਣ ਕੁੱਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ ; 15 ਅਗਸਤ ਨੂੰ ਦਨਿ ਪਤਾ ਕਰਨ ਲਈ 15+2=17/7 ਬਾਕੀ 3 ਬਚੇ ਤਾਂ ਦਨਿ ਬੁੱਧਵਾਰ ਰਹਾ। ਹੁਣ 20 ਨਵੰਬਰ ਦਾ ਵੇਰਵਾ ਵੇਖੋ 20+3=23/7 ਬਾਕੀ 2 ਬਚਣ ਨਾਲ ਦਨਿ ਮੰਗਲਵਾਰ ਬਣਆਿਂ । ਨਵਾਂ ਸਾਲ 2013 ਮੰਗਲਵਾਰ ਨੂੰ ਚਡ਼੍ਹੇਗਾ । ਇਹ ਪਤਾ ਕਰਨ ਲਈ 31 ਦਸੰਬਰ ਦਾ ਦਨਿ ਵੇਖੋ 31+5=36/7 ਬਾਕੀ ਇੱਕ ਬਚਆਿ, ਅਤੇ 31 ਦਸੰਬਰ ਨੂੰ ਦਨਿ ਸੋਮਵਾਰ ਆਇਆ । ਇਸ ਤਰ੍ਹਾਂ ਪਹਲੀ ਤਾਰੀਖ਼ ਮੰਗਲਵਾਰ ਨੂੰ ਆਵੇਗੀ ।
                 ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁੱਝ ਉਦਾਹਰਣਾਂ ਨੂੰ ਵੇਖੋ:- ਮੰਨ ਲਵੋ ਆਪਾਂ 26 ਜਨਵਰੀ ਦਾ ਦਨਿ ਪਤਾ ਕਰਨਾਂ ਹੈ ,ਤਾਂ ਮਹੀਨੇ ਦੀ ਤਾਰੀਖ਼ 26 ਵੱਿਚ ,ਜਨਵਰੀ ਮਹੀਨੇ ਦਾ ਕੋਡ ਜੋ ਤੁਸੀਂ ਯਾਦ ਕਰ ਰੱਖਆਿ ਹੈ 6 ਜੋਡ਼ ਦਓਿ । ਦੋਹਾਂ ਦਾ ਜੋਡ਼ 26+6= 32 ਬਣਦਾ ਹੈ,ਹੁਣ ਇਸ ਨੂੰ 7 ਨਾਲ ਭਾਗ ਕਰ ਦਓਿ 32/7 = ਜਵਾਬ 4 ਆਇਆ ਹੈ,ਪਰ ਅਸੀਂ ਬਗੈਰ ਉੱਤਰ ਦਾ ਧਆਿਂਨ ਕਰਆਿਂ ,ਬਾਕੀ ਵੇਖਣਾ ਹੈ ਕ ਿਕੀ ਬਚਦਾ ਹੈ । ਇਸ ਭਾਗ ਨਾਲ ਬਾਕੀ 4 ਬਚਦੇ ਹਨ, ਇਸ ਤਰ੍ਹਾਂ 26 ਜਨਵਰੀ ਨੂੰ ਦਨਿ ਵੀਰਵਾਰ  ਆਵੇਗਾ । ਇਸ ਤੋਂ ਇਲਾਵਾ ਇੱਕ ਹੋਰ ਉਦਾਹਰਣ ਦਾ ਜ਼ਕਿਰ ਕਰਨਾਂ ਵੀ ਜ਼ਰੂਰੀ ਜਾਪਦਾ ਹੈ ,ਮੰਨ ਲਵੋ ਕ ਿਜੋਡ਼ ਕਰਨ ‘ਤੇ ਜੋਡ਼ 7 ਤੋਂ ਘੱਟ ਰਹੰਿਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋਡ਼ ਮੁਤਾਬਕ ਹੀ ਦਨਿ ਆਵੇਗਾ। ਇੱਕ ਉਦਾਹਰਣ ਵੇਖੋ ਮਾਰਚ ਮਹੀਨੇ ਦਾ ਕੋਡ 3 ਹੈ,ਅਤੇ ਅਸੀਂ 3 ਮਾਰਚ ਦਾ ਦਨਿ ਹੀ ਜਾਨਣਾ ਚਾਹੁੰਦੇ ਹਾਂ ,ਪਰ ਜੋਡ਼ 3+3=6 ਹੀ ਬਣਦਾ ਹੈ,ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ । ਤਾਂ ਇਸ ਮੁਤਾਬਕ ਹੀ ਦਨਿ ਸ਼ਨਚਿਰਵਾਰ ਆਵੇਗਾ । ਏਸੇ ਹੀ ਤਰੀਕੇ ਨਾਲ,ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ । ਅਣਜਾਣ ਵਅਿਕਤੀ ਨਾਲ ਦਨਿ ਦੱਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ । ਉਹ ਹੈਰਾਨ ਹੋਵੇਗਾ ਕ ਿਇਸ ਨੇ ਏਨੀ ਜਲਦੀ ਦਨਿ ਕਵੇਂ ਬੁੱਝ ਲਆਿ ? ਬੱਚਆਿਂ ਲਈ ਇਹ ਇੱਕ ਬਹੁਤ ਹੀ ਦਲਿਚਸਪ ਖੇਡ ਹੈ,ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਪਸੰਦ ਕਰਨਗੇ ।
                                  **********************
ਰਣਜੀਤ ਸੰਿਘ ਪ੍ਰੀਤ
ਭਗਤਾ-151206 (ਬਠੰਿਡਾ)
ਮੁਬਾਇਲ ਸੰਪਰਕ:98157-07232

Translate »