December 29, 2011 admin

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਖਰਚਾ ਨਿਗਰਾਨ ਕਮੇਟੀਆਂ ਜਾਂਚ ਮੁਹਿੰਮ ਦੌਰਾਨ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣ- ਸ੍ਰੀ ਰਾਹੁਲ ਤਿਵਾੜੀ

ਲੁਧਿਆਣਾ, 29 ਦਸੰਬਰ:ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਗਠਿਤ ਕੀਤੀਆਂ ਗਈਆਂ ਖਰਚਾ ਨਿਗਰਾਨ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋ ਚੋਣ ਪ੍ਰਚਾਰ ਲਈ ਕੀਤੇ ਜਾਂਦੇ ਖਰਚਿਆਂ ਤੇ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਉਡਣ ਦਸਤਿਆਂ ਅਤੇ ਨਾਕਾ ਟੀਮਾਂ ਵੱਲੋ ਨਗਦੀ, ਸ਼ਰਾਬ ਜਾਂ ਹੋਰ ਵਸਤੂਆਂ ਨੂੰ ਜਬਤ ਕਰਨ ਸਮੇਂ ਸਬੰਧਤ ਲੋਕਾਂ ਦੇ ਨਾਲ ਬਹੁਤ ਹੀ ਨਰਮੀ ਵਾਲਾ ਵਤੀਰਾ ਰੱਖਿਆ ਜਾਵੇ ਅਤੇ ਆਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰ-ਵਿਵਹਾਰ ਨਾ ਕੀਤਾ ਜਾਵੇ। ਉਹ ਅੱਜ ਗੁਰੂ ਨਾਨਕ ਦੇਵ ਭਵਨ ਵਿਖੇ ਜਿਲੇ ਵਿੱਚ ਪੈਂਦੇ 14 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ, ਸੈਕਟਰ ਅਫਸਰਾਂ ਅਤੇ ਮਾਸਟਰ ਟਰੇਨਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਵਰਤੋ ਸਬੰਧੀ ਟਰੇਨਿੰਗ ਵਰਕਸ਼ਾਪ ਦੌਰਾਨ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਤਿਵਾੜੀ ਨੇ ਕਿਹਾ ਕਿ ਖਰਚਾ ਨਿਗਰਾਨ ਟੀਮਾਂ ਦੇ ਸਮੂਹ ਅਧਿਕਾਰੀ ਆਮ ਲੋਕਾਂ ਨਾਲ ਪੂਰੇ ਸਤਿਕਾਰ ਸਹਿਤ ਪੇਸ਼ ਆਉਣ ਅਤੇ ਜਦੋ ਵੀ ਕੋਈ ਜਾਂਚ ਟੀਮ ਕਿਸੇ ਵੀ ਸੱaਕੀ ਵਿਅਕਤੀ ਦੀ ਤਲਾਸ਼ੀ ਲੈਦੀ ਹੈ ਤਾਂ ਉਸ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕਰਵਾਉਣੀ ਲਾਜ਼ਮੀ ਹੈ ਕਿਉਕਿ ਚੋਣ ਕਮਿਸ਼ਨ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਉਸ ਵੀਡਿਓਗ੍ਰਾਫੀ ਨੂੰ ਦੇਖ ਕੇ ਹੀ ਕਰੇਗਾ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਜੇਕਰ ਕੋਈ ਵਿਅਕਤੀ ਇੱਕ ਲੱਖ ਰੁਪਏ ਤੋ ਵੱਧ ਦੀ ਨਗਦੀ ਬੈਂਕ ਦੀ ਪਾਸ ਬੁੱਕ ਜਾਂ ਹੋਰ ਪੁਖਤਾ ਸਬੂਤਾਂ ਸਮੇਤ ਲੈ ਕੇ ਜਾ ਰਿਹਾ ਹੋਵੇ ਤਾਂ ਉਸ ਵਿਅਕਤੀ ਦੀ ਰਾਸ਼ੀ ਨੂੰ ਨਾ ਤਾਂ ਜਬਤ ਕੀਤਾ ਜਾਵੇ ਅਤੇ ਨਾ ਹੀ ਉਸ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਵੇ।
             ਜਿਲਾ ਚੋਣ ਅਫਸਰ ਨੇ ਜਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਲੱਖ ਰੁਪਏ ਤੋ ਵੱਧ ਦੀ ਰਾਸ਼ੀ ਆਪਣੇ ਨਾਲ ਇੱਕ ਥਾਂ ਤੋ ਦੂਜੀ ਥਾਂ ਲਿਜਾਣ ਸਮੇਂ ਆਪਣੇ ਕੋਲ ਪੂਰੇ ਦਸਤਾਵੇਜੀ ਸਬੂਤ ਰੱਖਣ ਤਾਂ ਂਜੋ ਉਸ ਨਗਦ ਰਾਸ਼ੀ ਦੀ ਜਾਂਚ ਸਮੇਂ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੈ। ਉਹਨਾਂ ਸਪੱਸ਼ਟ ਕੀਤਾ ਕਿ ਨਗਦੀ ਸਬੰਧੀ ਸਬੂਤ ਪੇਸ਼ ਨਾ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
             ਜਿਲਾ ਚੋਣ ਅਫਸਰ ਨੇ ਜਿਲੇ ਵਿੱਚ ਨਿਯੁਕਤ ਕੀਤੇ 201 ਸੈਕਟਰ ਅਫਸਰਾਂ ਅਤੇ 70 ਮਾਸਟਰ ਟਰੇਨਰਾਂ ਨੂੰ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤਿਆਰ ਕਰਨ ਦੀ ਜਿੰਮੇਵਾਰੀ ਉਹਨਾਂ ਦੀ ਹੋਵੇਗੀ ਅਤੇ ਜੇਕਰ ਉਹਨਾਂ ਵੱਲੋ ਮਸ਼ੀਨ ਠੀਕ ਹੋਣ ਦਾ ਸਰਟੀਫਿਕੇਟ ਦੇਣ ਉਪਰੰਤ ਮਸ਼ੀਨ ਵਿੱਚ ਕੋਈ ਨੁਕਸ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ 23 ਜਨਵਰੀ ਨੂੰ 2262 ਈ.ਵੀ.ਐਮ. ਮਸ਼ੀਨਾਂ ਦੀ ਤਿਆਰੀ ਉਮੀਦਵਾਰਾਂ ਜਾਂ ਉਹਨਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਕੀਤੀ ਜਾਵੇਗੀ।  ਉਹਨਾਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਮਸ਼ੀਨਾਂ ਨੂੰ ਤਿਆਰ ਕਰਵਾਉਣ ਦਾ ਕੰਮ ਬਹੁਤ ਹੀ ਸੰਵੇਦਨਸ਼ੀਲ ਹੈ ਇਸ ਲਈ ਸੈਕਟਰ ਅਫਸਰ ਅਤੇ ਮਾਸਟਰ ਟਰੇਨਰ ਈ.ਵੀ.ਐਮ. ਮਸ਼ੀਨਾਂ ਤਿਆਰ ਕਰਨ ਦੇ ਕੰਮ ਨੂੰ ਬਹੁਤ ਹੀ ਠਰੰਮੇ ਨਾਲ ਨੇਪਰੇ ਚਾੜਨ ਤਾਂ ਂਜੋ ਪ੍ਰੀਜਾਈਡਿੰਗ ਅਫਸਰਾਂ ਨੂੰ ਵੋਟਾਂ ਪਵਾਉਣ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਟਰੇਨਿੰਗ ਲਈ 250 ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਸੈਕਟਰ ਅਫਸਰ ਤੇ ਮਾਸਟਰ ਟਰੇਨਰ ਪ੍ਰੀਜਾਈਡਿੰਗ ਅਫਸਰਾਂ ਨੂੰ 15-15 ਦੇ ਗਰੁੱਪ ਵਿੱਚ ਤਕਨੀਕੀ ਪੱਖਾਂ ਤੋ ਪੂਰੀ ਬਾਰੀਕੀ ਨਾਲ ਸਿਖਲਾਈ ਦੇਣਗੇ।
                    ਇਸ ਮੌਕੇ ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਨੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ, ਸੈਕਟਰ ਅਫਸਰਾਂ ਅਤੇ ਮਾਸਟਰ ਟਰੇਨਰਾਂ ਨੂੰ ਈ.ਵੀ.ਐਮ. ਮਸ਼ੀਨਾਂ ਨੂੰ ਤਿਆਰ ਕਰਨ ਅਤੇ ਉਹਨਾਂ ਦੀ ਵਰਤੋ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਡੀ.ਐਮ. ਜਗਰਾਓ ਈਸ਼ਾ ਕਾਲੀਆ ਨੇ ਜਿਲੇ ਵਿੱਚ ਬਣਾਈਆਂ ਗਈਆਂ ਵੱਖ-ਵੱਖ ਖਰਚਾ ਨਿਗਰਾਨ ਕਮੇਟੀਆਂ ਦੇ ਸਮੂਹ ਅਧਿਕਾਰੀਆਂ ਨੂੰ ਖਰਚਿਆਂ ਦੀ ਨਿਗਰਾਨੀ ਕਰਨ ਸਬੰਧੀ ਚੋਣ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਰੁਪਾਂਜਲੀ ਕਾਰਤਿਕ, ਏ.ਈ.ਟੀ.ਸੀ. ਸ੍ਰੀ ਹਰਬੀਰ ਸਿੰਘ, ਤਹਿਸੀਲਦਾਰ ਚੋਣ ਸ੍ਰੀ ਭਾਰਤ ਭੂਸ਼ਣ ਤੋ ਇਲਾਵਾ ਸਮੂਹ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ, ਸੈਕਟਰ ਅਫਸਰ ਅਤੇ ਮਾਸਟਰ ਟਰੇਨਰ ਹਾਜ਼ਰ ਸਨ।

Translate »