December 30, 2011 admin

ਚੋਣ ਕਮਿਸ਼ਨ ਨੇ ਨਕਦੀ ਲੈ ਕੇ ਜਾਣ ਦੀ ਹੱਦ 2.50 ਲੱਖ ਕੀਤੀ

•    ਚੋਣ ਅਧਿਕਾਰੀਆਂ ‘ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ
ਚੰਡੀਗੜ•, 30 ਦਸੰਬਰ : ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਜਾਬਤੇ ਦੌਰਾਨ ਨਾਲ ਨਕਦ ਪੈਸੇ ਲੈ ਕੇ ਜਾਣ ਦੀ ਹੱਦ ਇਕ ਲੱਖ ਤੋਂ ਵਧਾਕੇ 2.50 ਲੱਖ ਕਰ ਦਿੱਤੀ ਹੈ ਤੇ ਬਠਿੰਡਾ ਜਿਲ•ੇ ਦੇ ਪਿੰਡ ਚੰਨੋ ਵਿਖੇ ਚੋਣ ਜ਼ਾਬਤੇ ਦੀ  ਉਲੰਘਣਾ ਸਬੰਧੀ ਜਾਂਚ ਕਰਨ ਗਏ ਚੋਣ ਅਧਿਕਾਰੀਆਂ ‘ਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
     ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਇਸ ਗੱਲ ਲਈ ਪੂਰੀ ਤਰ•ਾਂ ਯਤਨਸ਼ੀਲ ਹੈ ਕਿ ਕਾਲਾ ਧੰਨ ਪੰਜਾਬ ‘ਚ ਚੋਣਾਂ ਦੌਰਾਨ ਕਿਸੇ ਤਰ•ਾਂ ਵੀ ਨਾ ਵਰਤਿਆ ਜਾਵੇ। ਉਨ•ਾਂ ਸਪੱਸ਼ਟ ਕੀਤਾ ਕਿ ਭਾਵੇਂ ਕਿ ਨਕਦੀ ਲੈ ਕੇ ਜਾਣ ਦੀ ਸੀਮਾ ਵਧਾ ਦਿੱਤੀ
ਗਈ ਹੈ, ਪਰ ਫਿਰ ਵੀ ਲੋਕਾਂ ਨੂੰ ਪੈਸੇ ਦੇ ਸ੍ਰੋਤ ਤੇ ਉਦੇਸ਼ ਸਬੰਧੀ ਲੋੜੀਂਦੇ ਦਸਤਾਵੇਜ਼ ਜ਼ਰੂਰ ਲੈ ਕੇ ਚਲਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਚੋਣ ਕਮਿਸ਼ਨ ਪੰਜਾਬ ‘ਚ ਸ਼ਾਂਤਮਈ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਤੇ ਚੋਣ ਅਧਿਕਾਰੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
       ਉਨ•ਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਇਦਾਦ ਦੀ ਨਿਲਾਮੀ ਤੇ ਪਲਾਟਾਂ ਦੇ ਡਰਾਅ ਕੱਢਣ ਤੋਂ ਇਲਾਵਾ ਰਾਜ ਕਮਿਸ਼ਨ ਤੇ ਰਾਜ ਉਪਭੋਗਤਾ ਝਗੜਾ ਨਿਵਾਰਨ ਦੀਆਂ ਜਿਲ•ਾ ਫੋਰਮਾਂ ਦੇ ਮੈਂਬਰਾਂ ਦੇ ਅਹੁਦੇ ਭਰਨ ਲਈ ਇੰਟਰਵਿਊ ‘ਤੇ 30 ਜਨਵਰੀ 2012 ਤੱਕ ਰੋਕ ਲਾ ਦਿੱਤੀ ਹੈ।
     ਉਨ•ਾਂ ਕਿਹਾ ਕਿ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਨੂੰ ਬਦਲਣ ਲਈ ਪੁਲਿਸ ਅਧਿਕਾਰੀਆਂ ਦੇ ਪੈਨਲ ਦੀ ਮੰਗ ਕੀਤੀ ਗਈ ਹੈ। ਪਿਛਲੇ ਕੁਝ ਦਿਨਾਂ ਦੌਰਾਨ ਰਿਟਰਨਿੰਗ ਅਫਸਰਾਂ ਨੂੰ ਬਦਲਣ ਸਬੰਧੀ ਉਨ•ਾਂ ਕਿਹਾ ਕਿ ਜਿਨ•ਾਂ ਅਫਸਰਾਂ ਨੇ ਅਜੇ ਤੱਕ ਆਪਣੀ ਤਬਾਦਲੇ ਵਾਲੀ ਨਵੀਂ ਥਾਂ ਡਿਊਟੀ ਜੁਆਇਨ ਨਹੀਂ ਕੀਤੀ ਹੈ, ਉਹ ਤੁਰੰਤ ਆਪਣੀ ਡਿਊਟੀ ‘ਤੇ
ਹਾਜ਼ਰ ਹੋਣ ਨਹੀਂ ਤਾਂ ਉਨ•ਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਨ•ਾਂ ਕਿਹਾ ਕਿ ਸਕੱਤਰ ਟਰਾਂਸਪੋਰਟ ਨੂੰ ਦਿੱਤੀਆਂ ਗਈਆਂ ਸਪੱਸ਼ਟ ਹਦਾਇਤਾਂ ਪਿੱਛੋਂ ਪੰਜਾਬ ਸਰਕਾਰ ਦੀਆਂ 200 ‘ਚੋਂ 170 ਬੱਸਾਂ ਤੋਂ ਮੁੱਖ ਮੰਤਰੀ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ।
       ਉਨ•ਾਂ ਕਿਹਾ ਕਿ ਕਮਿਸ਼ਨ ਵਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੁਹਾਲੀ ਦੇ ਐਸ.ਸੀ. ਨੂੰ ਜੋ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਉਸਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਕਪੂਰਥਲਾ ਦੇ ਕਾਰਜਕਾਰੀ ਅਫਸਰ ਨੂੰ ਵੀ ਬਦਲਣ ਦਾ ਹੁਕਮ ਦਿੱਤਾ ਗਿਆ ਹੈ।
         ਪੀ.ਟੀ.ਸੀ. ਤੇ ਫਾਸਟਵੇਅ ਚੈਨਲ ਵਿਰੁੱਧ ਕਾਂਗਰਸ ਵਲੋਂ ਕੀਤੀ ਸ਼ਿਕਾਇਤ ਸਬੰਧੀ ਉਨ•ਾਂ ਕਿਹਾ ਕਿ ਇਸ ਸਬੰਧੀ ਮਾਮਲਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ ਹੈ। ਉਨ•ਾਂ ਕਿਹਾ ਕਿ ਕਮਿਸ਼ਨ ਨੂੰ ਹੁਣ ਤੱਕ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ  203 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਤੇ 46 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

Translate »