December 30, 2011 admin

ਵੋਟਰ ਸੂਚੀ ਸਾਲ 2012 ਦੀ ਅੰਤਿਮ ਪ੍ਰਕਾਸ਼ਨਾ 2 ਜਨਵਰੀ ਨੂੰ

ਲੋਕ ਆਪਣੇ ਦਾਅਵੇ ਤੇ ਇਤਰਾਜ 4 ਜਨਵਰੀ 2012 ਤੱਕ ਕਰ ਸਕਦੇ ਹਨ: ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ
ਅੰਮ੍ਰਿਤਸਰ, 30 ਦਸੰਬਰ-
ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਧਿਕਾਰੀ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵੋਟਰ ਸੂਚੀ ਸਾਲ 2012 ਦੀ ਅੰਤਿਮ ਪ੍ਰਕਾਸ਼ਨਾ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 2 ਜਨਵਰੀ 2012 ਨੂੰ ਕਰ ਦਿੱਤੀ ਜਾਵੇਗੀ ਅਤੇ ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦੀਆਂ ਕਾਪੀਆਂ ਲੋਕਾਂ ਦੇ ਦੇਖਣ ਲਈ ਸਬੰਧਿਤ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ, ਜ਼ਿਲ•ਾ ਚੋਣ ਦਫਤਰ ਅੰਮ੍ਰਿਤਸਰ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਉਪਲਬਧ ਹੋਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ ਅਜਨਾਲਾ ਦਾ ਚੋਣਕਾਰ ਰਜਿਸਟਰੇਸ਼ਨ ਅਫਸਰ ਐੱਸ. ਡੀ. ਐੱਮ. ਅਜਨਾਲਾ ਹੈ ਅਤੇ ਇਸ ਹਲਕੇ ਦੀ ਵੋਟਰ ਲਿਸਟ ਤਹਿਸੀਲ ਦਫਤਰ ਅਜਨਾਲਾ ਵਿਖੇ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੀ ਵੋਟਰ ਲਿਸਟ ਜ਼ਿਲ•ਾ ਮਾਲ ਅਫਸਰ ਅੰਮ੍ਰਿਤਸਰ, ਮਜੀਠਾ ਦੀ ਵੋਟਰ ਲਿਸਟ ਐੱਸ. ਡੀ. ਐੱਮ ਅੰਮ੍ਰਿਤਸਰ-1, ਜੰਡਿਆਲਾ(ਅ.ਜ.) ਦੀ ਵੋਟਰ ਲਿਸਟ ਜ਼ਿਲ•ਾ ਟਰਾਂਸਪੋਰਟ ਅਧਿਕਾਰੀ, ਅੰਮ੍ਰਿਤਸਰ ਉੱਤਰੀ ਦੀ ਵੋਟਰ ਲਿਸਟ ਐੱਸ. ਡੀ. ਐੱਮ ਅੰਮ੍ਰਿਤਸਰ-2, ਅੰਮ੍ਰਿਤਸਰ ਪੱਛਮੀ(ਅ.ਜ.) ਦੀ ਵੋਟਰ ਲਿਸਟ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅੰਮ੍ਰਿਤਸਰ-1, ਅੰਮ੍ਰਿਤਸਰ ਕੇਂਦਰੀ ਦੀ ਵੋਟਰ ਲਿਸਟ ਐੱਸ. ਡੀ. ਐੱਮ ਅੰਮ੍ਰਿਤਸਰ-1, ਅੰਮ੍ਰਿਤਸਰ ਪੂਰਬੀ ਦੀ ਵੋਟਰ ਲਿਸਟ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਅੰਮ੍ਰਿਤਸਰ, ਅੰਮ੍ਰਿਤਸਰ ਦੱਖਣੀ ਦੀ ਵੋਟਰ ਲਿਸਟ ਜਾਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਅਟਾਰੀ ਹਲਕੇ ਦੀ ਵੋਟਰ ਲਿਸਟ ਐੱਸ. ਡੀ. ਐੱਮ ਅੰਮ੍ਰਿਤਸਰ-2, ਅਤੇ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੀ ਵੋਟਰ ਲਿਸਟ ਇਸ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਐੱਸ. ਡੀ. ਐੱਮ. ਬਾਬਾ ਬਕਾਲਾ ਦੇ ਦਫਤਰ ਵਿੱਚ ਵੀ ਉਪਲੱਬਧ ਹੋਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਸੂਚੀਆਂ ਇੰਟਰਨੈੱਟ ਰਾਹੀਂ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਦਫਤਰੀ ਵੈੱਬਸਾਈਟ ਾ.ਚÂੋਪੁਨਜÀਬ.ਨਚਿ.ਨਿ ਤੇ ਵੀ ਦੇਖੀਆਂ ਜਾ ਸਕਣਗੀਆਂ।            ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਆਮ ਲੋਕਾਂ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਨਾਮ 2 ਜਨਵਰੀ ਨੂੰ ਪ੍ਰਕਾਸ਼ਿਤ ਹੋਣ ਵਾਲੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ ਤਾਂ ਉਹ ਆਪਣਾ ਦਾਅਵਾ ਫਾਰਮ ਨੰ: 6 ਰਾਹੀਂ, ਵੋਟਰ ਸੂਚੀ ਵਿੱਚ ਸ਼ਾਮਲ ਕਿਸੇ ਇੰਦਰਾਜ ਨੂੰ ਕੱਟਣ ਲਈ ਇਤਰਾਜ ਜਾਂ ਸ਼ਾਮਲ ਕਰਨ ਪ੍ਰਤੀ ਇਤਰਾਜ ਫਾਰਮ ਨੰ: 7, ਵੋਟਰ ਸੂਚੀ ਵਿੱਚ ਸ਼ਾਮਲ ਕਿਸੇ ਇੰਦਰਾਜ ਦੀ ਦਰੁਸਤੀ ਲਈ ਦਾਅਵਾ ਫਾਰਮ ਨੰ: 8 ਵਿੱਚ ਅਤੇ ਵੋਟਰ ਸੂਚੀ ਵਿੱਚ ਇੰਦਰਾਜਾਂ ਦੇ ਅਦਲਾ ਬਦਲੀ ਲਈ ਦਾਅਵਾ ਫਾਰਮ ਨੰ: 8À ਭਰਕੇ ਮਿਤੀ 2 ਜਨਵਰੀ ਤੋਂ 4 ਜਨਵਰੀ 2012 ਤੱਕ ਸਬੰਧਤ ਬੀ. ਐੱਲ. ਓਜ਼. ਨੂੰ ਜਾਂ ਆਪਣੇ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿੱਚ ਪੇਸ਼ ਕਰ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਵੋਟਰ ਦੀ ਫੋਟੋ ਉਕਤ ਵੋਟਰ ਸੂਚੀ ਵਿੱਚ ਉਸਦੇ ਨਾਮ ਨਾਲ ਸ਼ਾਮਲ ਨਾ ਹੋਵੇ ਤਾਂ ਉਹ ਆਪਣੀ ਫੋਟੋ ਫਾਰਮ ਨੰ: 001ਬੀ ਵਿੱਚ ਚਿਪਕਾ ਕੇ ਸਬੰਧਤ ਬੀ. ਐੱਲ, ਓਜ਼. ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿੱਚ ਦੇ ਸਕਦਾ ਹੈ।

Translate »