ਸੁਲਤਾਨਪੁਰ ਲੋਧੀ / ਕਪੂਰਥਲਾ, 30 ਦਸੰਬਰ-ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਉਪਿੰਦਰਜੀਤ ਕੌਰ ਵਿੱਤ ਮੰਤਰੀ ਨੇ ਅੱਜ ਪਿੰਡ ਵਿਖੇ ਇੱਕ ਦੇਸਲ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਪੰਜਾਬ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਦਿੱਤੀਆਂ ਸਹੂਲਤਾਂ ਹਾਸਲ ਕਰਕੇ ਅਕਾਲੀ ਦਲ ਦੇ ਹੱਕ ਵਿਚ ਉੱਠ ਖੜ•ੇ ਹੋਏ ਹਨ ਅਤੇ ਅਕਾਲੀ ਸਰਕਾਰ ਵੱਲੋਂ ਕੀਤੇ ਇਤਿਹਾਸਕ ਵਿਕਾਸ ਕਾਰਜਾਂ ਅੱਗੇ ਕਾਂਗਰਸ ਪਾਰਟੀ ਰੇਤ ਦੇ ਢੇਰ ਵਾਂਗ ਖਿੰਡ ਜਾਵੇਗੀ। ਉਨ•ਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਮੁੱਦਿਆਂ ਦੇ ਆਧਾਰ ‘ਤੇ ਚੋਣ ਮੈਦਾਨ ਵਿਚ ਆਉਂਦੀ ਹੈ ਅਤੇ ਲੋਕਾਂ ਨਾਲ ਵਾਅਦਾ ਕਰਦੀ ਹੈ ਕਿ ਉਨ•ਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਮਹੁੱਈਆ ਕਰਵਾਏਗੀ ਪਰ ਅੱਜ ਪੰਜਾਬ ਦੀ ਕਾਂਗਰਸ ਪਾਰਟੀ ਮੁੱਦਾਹੀਣ ਲੜਾਈ ਲੜ ਰਹੀ ਹੈ ਕਿਉਂਕਿ ਕਾਂਗਰਸ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਾਸੀਆਂ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਗਵਾ ਸਕੀ ਅਤੇ ਬੇਰੁਜਗਾਰਾਂ ਨੂੰ ਨੌਕਰੀਆਂ ਵੀ ਪ੍ਰਦਾਨ ਨਹੀਂ ਕਰ ਸਕੀ। ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਦੇ ਸਮੇਂ ਪੰਜਾਬ ਹਰ ਖੇਤਰ ਵਿਚ ਪਿੱਛੇ ਚੱਲੇ ਗਿਆ ਸੀ। ਸਰਕਾਰੀ ਸਕੂਲ ਅਧਿਆਪਕ ਨਾ ਹੋਣ ਕਾਰਨ ਖਾਲੀ ਹੋ ਗਏ ਸਨ। ਹਸਪਤਾਲਾਂ ਦਾ ਮੰਦਾ ਹਾਲ ਸੀ ਅਤੇ ਬੇਰੁਜ਼ਗਾਰੀ ਛਾਲਾਂ ਮਾਰ ਕੇ ਵਧਦੀ ਰਹੀ। ਕੈਪਟਨ ਸਰਕਾਰ ਨੇ ਕਿਸੇ ਵੀ ਖੇਤਰ ਵਿਚ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨੂੰ ਉਹ ਹੁਣ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਸਕਣ। ਪਰ ਦੂਜੇ ਪਾਸੇ ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਵੱਡਾ ਹੰਭਲਾ ਮਾਰਿਆ ਅਤੇ 70 ਹਜ਼ਾਰ ਦੇ ਕਰੀਬ ਨਵੇਂ ਅਧਿਆਪਕ ਅਤੇ ਮੁਲਾਜ਼ਮ ਭਰਤੀ ਕੀਤੇ। ਉਨ•ਾਂ ਦਾਅਵੇ ਨਾਲ ਕਿਹਾ ਕਿ ਇਨ•ਾਂ ਪ੍ਰਾਪਤੀਆਂ ਦੇ ਸਿਰ ਉੱਪਰ ਹੀ ਗਠਜੋੜ ਸਰਕਾਰ ਪੂਰੀ ਸ਼ਾਨ ਨਾਲ ਵਾਪਸ ਸੱਤਾ ਵਿਚ ਆਵੇਗੀ। ਉਨ•ਾਂ ਕਿਹਾ ਕਿ ਅਸੀਂ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਸਰਕਾਰ ਦਾ ਮਾਣਮੱਤਾ ਲੇਖਾ-ਜੋਖਾ ਲੋਕਾਂ ਦੇ ਚਰਨਾਂ ਵਿੱਚ ਪੇਸ਼ ਕਰਾਂਗੇ। ਵਿੱਤ ਮੰਤਰੀ ਨੇ ਬੜੇ ਦਾਅਵੇ ਨਾਲ ਆਖਿਆ ਕਿ ਸ਼੍ਰ੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਲਈ ਇਸ ਵੇਲੇ ਹਾਲਾਤ ਜਿੰਨੇ ਸਾਜ਼ਗਾਰ ਅਤੇ ਚੜ•ਦੀ ਕਲਾ ਵਾਲੇ ਹਨ, ਉਨੇ ਸ਼ਾਇਦ ਇਤਿਹਾਸ ਵਿੱਚ ਕਦੇ ਨਹੀਂ ਰਹੇ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਦੂਜੀ ਵਾਰ ਸ਼੍ਰ੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਜੋ ਕਿ ਨਵਾਂ ਇਤਿਹਾਸ ਸਿਰਜੇਗੀ। ਵਿੱਤ ਮੰਤਰੀ ਨੇ ਅੱਜ ਪਿੰਡ ਬਾਗੂਵਾਲ, ਕੰਮੇਵਾਲ, ਫਜਲਾਬਾਦ, ਮਿਆਣੀ ਬੋਲਾ, ਰੱਤੜਾ, ਬੁਹ, ਮੁੰਡੀ, ਮੁੰਡੀ ਛੰਨਾ, ਫੱਤੁਢੀੰਗਾ ਅਤੇ ਪਿੰਡ ਖਾਨਪੁਰ ਵਿਖੇ ਵੀ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਲਾਕੇ ਦਾ ਹੋਰ ਤੇਜ਼ ਵਿਕਾਸ ਕਰਾਉਣ ਲਈ ਡਾ. ਉਪਿੰਦਰਜੀਤ ਕੌਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਫਲ ਬਣਾਉਣ। ਇਨ•ਾਂ ਚੋਣ ਮੀਟਿੰਗਾਂ ਨੂੰ ਹੋਰਨਾਂ ਤੋਂ ਇਲਾਵਾ ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ ਮੈੰਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਮਾਸਟਰ ਗੁਰਦੇਵ ਸਿੰਘ ਮੈਂਬਰ ਜਨਰਲ ਕੌਂਸਲ ਅਤੇ ਜ਼ਿਲ•ਾ ਪ੍ਰਧਾਨ ਅਕਾਲੀ ਦਲ ਐਸ.ਸੀ ਵਿੰਗ, ਸਤਬੀਰ ਸਿੰਘ ਬਿੱਟੂ ਖੀਰਾਂਵਾਲੀ ਕੌਮੀ ਸਲਾਹਕਾਰ ਯੂਥ ਅਕਾਲੀ ਦਲ, ਹਰਕਮਲ ਸਿੰਘ ਜ਼ਿਲ•ਾ ਪ੍ਰਧਾਨ ਐਸ.ਓ.ਆਈ, ਬਲਦੇਵ ਸਿੰਘ ਖੁਰਦਾਂ ਪੀ.ਏ, ਸੁਖਵਿੰਦਰ ਸਿੰਘ ਧੰਜੂ ਬਲਾਕ ਪ੍ਰਧਾਨ ਯੂਥ ਅਕਾਲੀ ਦਲ, ਅਮਰਜੀਤ ਸਿੰਘ ਸਾਬਕਾ ਸਰਪੰਚ ਮੈਂਬਰ ਜਨਰਲ ਕੌਂਸਲ ਅਕਾਲੀ ਦਲ ਨੇ ਵੀ ਸੰਬੋਧਨ ਕੀਤਾ।