ਅੰਮ੍ਰਤਿਸਰ, 30 ਦਸੰਬਰ- 1971 ਦੀ ਬੰਗਲਾਦੇਸ਼ ਜੰਗ ਵੱਿਚ ਬੋਗਰਾ ਦੀ ਲਡ਼ਾਈ ਵੱਿਚ ਭਾਗ ਲੈਣ ਵਾਲੇ ਜਵਾਨਾਂ ਨੇ
40ਵਾਂ ਬੋਗਰਾ ਦਵਿਸ ਬਡ਼ੇ ਉਤਸ਼ਾਹ ਨਾਲ ਅੰਮ੍ਰਤਿਸਰ ਵੱਿਚ ਮਨਾਇਆ। ਇਸ ਮੌਕੇ ਲੈਫਟੀਨੈਂਟ ਜਰਨਲ ਸੰਜੀਤ ਲੈਂਗਰ, ਰਾਜਮੈਂਟ ਦੇ ਕਰਨਲ, ਸੇਵਾ ਕਰ ਰਹੇ ਤੇ ਸੇਵਾ ਮੁਕਤ ਹੋ ਚੁੱਕੇ ਅਧਕਾਰੀਆਂ, ਜੇ| ਸੀ| ਓ| ਅਤੇ ਹੋਰ ਅਧਕਾਰੀਆਂ ਨੇ ਸ਼ਰਿਕਤ ਕੀਤੀ। ਦੱਸਣਯੋਗ ਹੈ ਕ ਿਪੂਰਬੀ ਪਾਕਸਿਤਾਨ (ਬੰਗਲਾਦੇਸ਼) ਵਖੇ 16 ਦਸੰਬਰ 1971 ਨੂੰ ਬੋਗਰਾ ਰੈਜਮੈਂਟ ਦੇ ਜਵਾਨਾਂ ਨੇ ਪਾਕਸਿਤਾਨੀ ਫੌਜ ਦਾ ਡਟਵਾਂ ਮੁਕਾਬਲਾ ਕੀਤਾ ਅਤੇ 46 ਪਾਕਸਿਤਾਨੀ ਟੈਂਕ ਕਬਜੇ ਵੱਿਚ ਲੈ ਲਏ। ਰੈਜਮੈਂਟ ਦੀ ਸਥਾਪਤੀ ਦੇ ਤੰਿਨ ਸਾਲ ਮਗਰੋਂ ਹੀ ਕੀਤੀ ਗਈ ਇਸ ਮਾਣਮੱਤੀ ਪ੍ਰਾਪਤੀ ਲਈ ਬੋਗਰਾ ਦਾ ਵਸ਼ੇਸ਼ ਸਨਮਾਨ ਕੀਤਾ ਗਆਿ ਅਤੇ ਇਹ ਲਡ਼ਾਈ ਬੋਗਰਾ ਦੀ ਲਡ਼ਾਈ ਦੇ ਨਾਮ ਨਾਲ ਜਾਣੀ ਜਾਂਦੀ ਹੈ। ਜਵਾਨਾਂ ਨੇ ਇਸ ਮੌਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਮੁੱਖ ਮਹਮਾਨ ਲੈਫਟੀਨੈਂਟ ਜਰਨਲ ਸੰਜੀਤ ਲੈਂਗਰ ਨੇ ਜਵਾਨਾਂ ਅਤੇ ਅਧਕਾਰੀਆਂ ਨੂੰ ਸੰਬੋਧਨ ਕਰਦਆਿਂ ਇਸ ਪ੍ਰਾਪਤੀ ਲਈ ਉਹਨਾਂ ਦੀ ਸਰਾਹਨਾਂ ਕੀਤੀ। ਇਸ ਲਡ਼ਾਈ ਵੱਿਚ ਭਾਗ ਲੈਣ ਵਾਲੇ ਜਵਾਨਾਂ ਨੇ ਲਡ਼ਾਈ ਦੌਰਾਨ ਦਾ ਤਜ਼ਰਬਾ ਜਵਾਨਾਂ ਨਾਲ ਸਾਂਝਾ ਕੀਤਾ।