ਬਠਿੰਡਾ ੩੧ ਦਸੰਬਰ : ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਸੇਵਾ ਨਿਭਾਅ ਰਹੇ ਡਾ. ਜਗਜੀਤ ਸਿੰਘ ਬਾਹੀਆ ਨੂੰ ਉਨ•ਾਂ ਦੀਆਂ ਜਿੰਦਗੀ ਨਾਲ ਜੂਝ ਕੇ ਨਵੀਆਂ ਪੈੜਾਂ ਪਾਉਣ ਅਤੇ ਸਮਾਜ ਸੇਵਾ ਤੇ ਉਨ•ਾਂ ਦੀਆਂ ਵਿਲੱਖਣ ਪ੍ਰਾਪਤੀਆਂ ਬਦਲੇ ਇੰਡੀਆ ਇੰਟਰਨੈਸ਼ਨਲ ਫਰੈਂਡਸ਼ਿਪ ਸੋਸਾਇਟੀ ਵੱਲੋਂ ਸੋਸਾਇਟੀ ਦਾ ਸਿਰਮੌਰ ਅਵਾਰਡ ‘ਰਾਸ਼ਟਰੀ ਗੌਰਵ ਐਵਾਰਡ’ ਨਾਲ ਸਨਮਾਨਿਤ ਕਰਨ ਲਈ ਚੁਣਿਆ ਹੈ। ਇਹ ਅਵਾਰਡ ਉਨ•ਾਂ ਨੂੰ ਸੋਸਾਇਟੀ ਵੱਲੋਂ ੧੪ ਫਰਵਰੀ ਨੂੰ ਦਿੱਲੀ ਵਿਖੇ ਕਿਸੇ ਮਹਾਨ ਸਖਸ਼ੀਅਤ ਹੱਥੋਂ ਮਿਲੇਗਾ ਜਿਸ ਨਾਲ ਡਾ. ਬਾਹੀਆ ਦਾ ਗੌਰਵ ਹੋਰ ਵੀ ਉੱਚਾ ਹੋ ਜਾਵੇਗਾ। ਇੰਡੀਆ ਇੰਟਰਨੈਸ਼ਨਲ ਫਰੈਂਡਸ਼ਿਪ ਸੋਸਾਇਟੀ ਇੱਕ ਅਜਿਹੀ ਗੈਰ ਸਰਕਾਰੀ ਸੰਸਥਾ ਹੈ ਜੋ ਵਿਸ਼ਵ ਪੱਧਰ ‘ਤੇ ਸ਼ਾਂਤੀ, ਤਰੱਕੀ ਅਤੇ ਖੁਸ਼ੀਆਂ ਫੈਲਾਉਣ ਲਈ ਤਤਪਰ ਹੈ ਤੇ ਇਹ ਨਿੱਜੀ, ਗਰੁੱਪਾਂ, ਧਾਰਮਿਕ, ਸਭਿਆਚਾਰਕ ਰਾਸ਼ਟਰਾਂ ਆਦਿ ਵਿੱਚ ਏਕਤਾ ਤੇ ਇੱਕਜੁੱਟਤਾ ਪੈਦਾ ਕਰਨ ਲਈ ਸਿਰਮੌਰ ਸੰਸਥਾ ਹੈ। ਇਹ ਸੋਸਾਇਟੀ ਕਿਸੇ ਵੀ ਵਿਅਕਤੀ ਦੁਆਰਾ ਨਿੱਜੀ ਜਾਂ ਸੰਸਥਾਪਿਕ ਤੌਰ’ਤੇ ਕਿਸੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਾਰਨ ਉਸਨੂੰ ਐਵਾਰਡ, ਸਰਟੀਫਿਕੇਟ ਨਾਲ ਨਿਵਾਜਦੀ ਹੈ ਜਿਸ ਨਾਲ ਹੋਰ ਚੰਗੇ ਸ਼ਹਿਰੀ ਪੈਦਾ ਹੋ ਸਕਣ ਤੇ ਉਨ•ਾਂ ਦੇ ਨਕਸ਼ੇ ਕਦਮ’ਤੇ ਚਲ ਕੇ ਉਹ ਵੀ ਪ੍ਰਾਪਤੀਆਂ ਕਰਕੇ ਜਿੰਦਗੀ ਵਿੱਚ ਅੱਗੇ ਵੱਧ ਸਕਣ ਤਾਂ ਜੋ ਵਿਸ਼ਵ ਪੱਧਰ’ਤੇ ਸੋਸਾਇਟੀ ਦਾ ਸ਼ਾਂਤੀ, ਤਰੱਕੀ ਤੇ ਖੁਸ਼ੀਆਂ ਦਾ ਸਪਨਾ ਸਾਕਾਰ ਹੋ ਸਕੇ। ਇਹ ਸੋਸਾਇਟੀ ਹੁਣ ਤੱਕ ਉੱਘੀ ਸਮਾਜ ਸੇਵਿਕਾ ਮਦਰ ਟਰੇਸਾ, ਸਾਬਕਾ ਉੱਪ ਰਾਸ਼ਟਰਪਤੀ ਬੀ.ਡੀ.ਜੱਤੀ, ਕਈ ਰਾਜਪਾਲ ਜਿਵੇਂ ਜਸਟਿਸ ਐਮ.ਫਾਤਿਮਾ ਬੀਵੀ, ਜਨਰਲ ਜੀ.ਵੀ. ਕ੍ਰਿਸ਼ਨਾ ਰਾਓ, ਪਾਂਡੀਚਰੀ ਦੇ ਗਵਰਵਰ ਡਾ. ਇਕਬਾਲ ਸਿੰਘ, ਤ੍ਰਿਪੁਰਾ ਦੇ ਗਵਰਨਰ ਡਾ. ਡੀ.ਵਾਈ.ਪਾਟਿਲ, ਜਨਾਬ ਐਮ.ਐਮ. ਜੈਕਬ, ਲੈਫਟੀਨੈਂਟ ਜਨਰਲ ਅਜੈ ਸਿੰਘ, ਸੀਬੀਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ, ਸਾਬਕਾ ਮੁੱਖ ਜੱਜ ਪੀ.ਐਨ.ਭਾਗਵਤੀ, ਜਸਟਿਸ ਆਰ.ਐਸ.ਸਰਕਾਰੀਆ, ਜਸਟਿਸ ਐਚ.ਆਰ.ਖੰਨਾ, ਮੁੱਖ ਚੋਣ ਕਮਿਸ਼ਨਰ ਜੀਵੀਜੀ ਕ੍ਰਿਸ਼ਨਾਮੂਰਤੀ, ਜੰਮੂ ਕਸ਼ਮੀਰ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ, ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਤੇ ਕਈ ਫਿਲਮੀ ਹਸਤੀਆਂ ਸਮੇਤ ਕੋਈ ੬੦ ਤੋਂ ਵੱਧ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਡਾ. ਜਗਜੀਤ ਸਿੰਘ ਬਾਹੀਆ ਲਈ ਇਹ ਸਨਮਾਨ ਬਹੁਤ ਮਾਇਨੇ ਰਖਦੇ ਹੈ ਕਿਉਂਕਿ ਉਨ•ਾਂ ਨੇ ਖੁਦ ਹੱਥੀਂ ਮਜ਼ਦੂਰੀ ਕਰਕੇ ਮੈਡੀਕਲ ਦੀ ਪੜ•ਾਈ ਕੀਤੀ ਤੇ ਸਖਤ ਮਿਹਨਤ ਕਰਕੇ ਬਨਾਰਸ ਕਾਂਸੀ ਹਿੰਦੂ ਵਿਸ਼ਵ ਵਿਦਿਆਲਾ ਜੋ ਕਿ ਦੁਨੀਆਂ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਵਿੱਚੋਂ ਐਮ.ਬੀ.ਬੀ.ਐਸ., ਐਮ.ਡੀ. ਦੀ ਡਿਗਰੀ ਕੀਤੀ ਤੇ ਸਰ ਗੰਗਾ ਰਾਮ ਦਿੱਲੀ ਵਰਗੇ ਕਈ ਵੱਡੇ ਹਸਪਤਾਲਾਂ ਵਿੱਚ ਉਨ•ਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਹੁਣ ਵੀ ਡਾ. ਬਾਹੀਆ ਆਦੇਸ਼ ਹਸਪਤਾਲ ਵਿਖੇ ਸੇਵਾ ਨਿਭਾਅ ਰਹੇ ਹਨ ਤੇ ਉਹ ਹਰ ਐਤਵਾਰ ਆਪਣੇ ਜੱਦੀ ਪਿੰਡ ਜਰੂਰਤਮੰਦ, ਗਰੀਬ ਤੇ ਬੇ ਸਹਾਰਾ ਮਰੀਜਾਂ ਲਈ ਮੁਫਤ ਇਲਾਜ਼ ਕਰਦੇ ਹਨ ਜਿਸ ਵਿੱਚ ਲੈਬਾਰਟਰੀ ਟੈਸਟ, ਦਵਾਈਆਂ ਆਦਿ ਦਾ ਸਾਰਾ ਖਰਚ ਉਹ ਖੁਦ ਹੀ ਚੁੱਕਦੇ ਹਨ। ਉਹ ਹਰ ਵਕਤ ਲੋੜਵੰਦ ਮਰੀਜਾਂ ਦੀ ਸੇਵਾ ਸੰਭਾਲ ਲਈ ਦਿਨ ਰਾਤ ਤੱਤਪਰ ਰਹਿੰਦੇ ਹਨ। ਆਦੇਸ਼ ਹਸਪਤਾਲ ਦੇ ਸਮੂਹ ਡਾਕਟਰਾਂ ਤੇ ਪ੍ਰੋਫੈਸਰਾਂ, ਸਮਾਜ ਸੇਵੀ ਸੋਸਾਇਟੀਆਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਨੇਤਾਵਾਂ ਤੇ ਹੋਰ ਮੰਨੇ ਪ੍ਰਮੰਨੇ ਵਿਅਕਤੀਆਂ ਦੁਆਰਾ ਡਾ. ਬਾਹੀਆ ਨੂੰ ਇਸ ਸਨਮਾਨ ਮਿਲਣ ਕਾਰਨ ਉਨ•ਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨੌਜਵਾਨ ਵੈਲਫੈਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਸ਼੍ਰੀ ਹਨੂੰਮਾਨ ਸੇਵਾ ਸੋਸਾਇਟੀ ਦੇ ਪ੍ਰਧਾਨ ਸੋਹਨ ਮਹੇਸ਼ਵਰੀ, ਮਾਤਾ ਚਿੰਤਪੁਰਨੀ ਟਰੱਸਟ ਭੁੱਚੋ ਮੰਡੀ, ਨਥਾਣਾ ਦੇ ਵਿਧਾਇਕ ਅਜੈਬ ਸਿੰਘ ਭੱਟੀ, ਪੀਪੀਪੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ, ਅਕਾਲੀ ਭਾਜਪਾ ਦੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ, ਹਰਪਾਲ ਕੌਰ ਚੇਅਰਮੈਨ ਮਜ•ਬੀ ਸਿੱਖ ਤੇ ਬਾਲਮੀਕੀ ਟਰੱਸਟ, ਬੂਟਾ ਸਿੰਘ ਸੁਪਰਡੈਂਟ ਖੇਤੀਬਾੜੀ ਵਿਭਾਗ, ਕਰਮਜੀਤ ਸਿੰਘ ਨੇ ਡਾ. ਜਗਜੀਤ ਸਿੰਘ ਬਾਹੀਆ ਨੂੰ ਵਧਾਈਆਂ ਦਿੱਤੀਆਂ ਹਨ।