ਲੁਧਿਆਣਾ 31 ਦਸੰਬਰ – ਵਿਧਾਨ ਸਭਾ ਹਲਕਾ ਆਤਮ ਨਗਰ ਦੀਆਂ ਸੰਸਥਾਵਾਂ ਨਿਰਭੈ ਵੈਲਫੇਅਰ ਸੁਸਾਇਟੀ, ਮੁਹੱਲਾ ਸੁਧਾਰ ਸੁਸਾਇਟੀ ਗੋਬਿੰਦ ਨਗਰ, ਮੁਹੱਲਾ ਸੁਧਾਰ ਸੁਸਾਇਟੀ ਡਾਬਾ ਕਲੋਨੀ, ਪਰਸ਼ੂਰਾਮ ਬ੍ਰਾਹਮਣ ਕਲਿਆਣਾ ਸਭਾ, ਹਰਮਿਲਾ ਕਲੱਬ, ਸ਼ੇਰ-ਏ-ਪੰਜਾਬ ਯੂਥ ਕਲੱਬ ਦੇ ਪ੍ਰਤੀਨਿਧੀਆਂ ਦੀ ਅਹਿਮ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਯਸ਼ਪਾਲ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕਾਂਗਰਸ ਹਾਈ ਕਮਾਂਡ ਤੋ ਇਹ ਪੁਰਜੋਰ ਮੰਗ ਕੀਤੀ ਗਈ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਟਿਕਟ ਪਾਰਟੀ ਦੇ ਵਫਾਦਾਰ ਸਿਪਾਹੀ ਅਤੇ ਅਣਥੱਕ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੂੰ ਦਿੱਤੀ ਜਾਵੇ ਤਾਂ ਜੋ ਇਹ ਸੀਟ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਵਿਚ ਪਾਈ ਜਾ ਸਕੇ। ਕਾਂਗਰਸੀ ਆਗੂ ਯਸ਼ਪਾਲ ਸ਼ਰਮਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਪਾਰਟੀ ਦੇ ਉਹ ਨਿਧੱੜਕ ਜਰਨੈਲ ਹਨ, ਜਿਹਨਾਂ ਨੇ ਅੱਤਵਾਦ ਦੀ ਹਨੇਰੀ ਦੌਰਾਨ ਅੱਤਵਾਦੀ ਅਤੇ ਵੱਖਵਾਦੀ ਸ਼ਕਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆ ਮੂੰਹ ਤੋੜ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜਦੋ ਅੱਤਵਾਦ ਦੀ ਦਹਿਸ਼ਤ ਕਾਰਨ ਕੋਈ ਵੀ ਵਿਅਕਤੀ ਘਰੋ ਬਾਹਰ ਨਿਕਲਣ ਨੂੰ ਤਿਆਰ ਨਹੀ ਸੀ ਤਾਂ ਉਸ ਸਮੇ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕ੍ਰਿਸ਼ਨ ਕੁਮਾਰ ਬਾਵਾ ਨੇ ਇਤਿਹਾਸ ਰਚਿਆ। ਉਹਨਾਂ ਦੱਸਿਆ ਕਿ ਪਿੰਡ ਰਕਬਾ ਦੇ ਪੋਲਿੰਗ ਬੂਥ ਵਿਚੋ ਕੇਵਲ ਇੱਕ ਵੋਟ ਨਿਕਲੀ ਸੀ ਤੇ ਉਹ ਇਸ ਰਾਜਸੀ ਸਖਸ਼ੀਅਤ ਦੀ ਸੀ। ਪਿਛਲੇ 35 ਵਰਿਆ ਤੋ ਕਾਂਗਰਸ ਪਾਰਟੀ ਦਾ ਝੰਡਾ ਚੁੱਕੀ ਡੋਰ ਟੂ ਡੋਰ ਪ੍ਰਚਾਰ ਕਰਨ ਵਾਲੇ ਬਾਵਾ ਦਾ ਵਿਧਾਨ ਸਭਾ ਦੀ ਟਿਕਟ ਉਪਰ ਹੱਕ ਬਣਦਾ ਹੈ। ਉਹਨਾਂ ਕਿਹਾ ਕਿ ਪਾਰਲੀਮੈਟ ਚੋਣਾ ਤੋ ਲੈ ਕੇ ਹੁਣ ਤੱਕ ਕ੍ਰਿਸ਼ਨ ਕੁਮਾਰ ਬਾਵਾ ਨੇ ਵਿਧਾਨ ਸਭਾ ਹਲਕਾ ਆਤਮ ਨਗਰ ਅੰਦਰ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾ ਕੇ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਕੇ ਪਾਰਟੀ ਦਾ ਅਧਾਰ ਮਜਬੂਤ ਕੀਤਾ ਹੈ। ਉਹਨਾਂ ਕਿਹਾ ਕਿ ਭਾਵੇ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਹੋਵੇ ਜਾ ਦੇਸ਼ ਭਗਤ ਦਾ ਜਨਮ ਤੇ ਸ਼ਹੀਦੀ ਦਿਵਸ ਹੋਵੇ ਜਾਂ ਪੰਜਾਬੀ ਸੱਭਿਆਚਾਰ ਜਾਂ ਫਿਰ ਅੱਤਵਾਦ ਵਿਰੋਧੀ ਦਿਵਸ ਹੋਵੇ ਸ੍ਰੀ ਬਾਵਾ ਨੇ ਆਪਣੇ ਸਾਥੀਆਂ ਸਮੇਤ ਇਹ ਦਿਨ ਮਨਾ ਕੇ ਜਿਥੇ ਪਾਰਟੀ ਵਰਕਰਾਂ ‘ਚ ਉਤਸਾਹ ਭਰਿਆ ਹੈ ਉਥੇ ਦੇਸ਼ ਦੀ ਏਕਤਾ ਅਖੰਡਤਾ ਨੂੰ ਵੀ ਮਜਬੂਤ ਕੀਤਾ ਹੈ। ਇਸ ਮੌਕੇ ਰਾਜੇਸ਼ ਸ਼ਰਮਾ, ਰਮੇਸ਼ ਸ਼ਰਮਾ, ਜਸਵੰਤ ਸਿੰਘ ਗਰੇਵਾਲ ਸਾਬਕਾ ਸਰਪੰਚ, ਗੁਲਜਾਰ ਸਿੰਘ, ਧਰਮ ਪਾਲ, ਨਰੇਸ਼ ਕੁਮਾਰ, ਅਕਸ਼ੈ ਕੁਮਾਰ, ਗੁਰਵਿੰਦਰ ਸਿੰਘ ਸੋਡੀ, ਗੁਰਨਾਮ ਸਿੰਘ, ਕਮਲਜੀਤ ਸਿੰਘ, ਸੇਖਰ ਸ਼ਰਮਾਂ, ਜੋਤੀ ਸਪਰਾ, ਅਜੀਤ ਸਿੰਘ, ਲੱਕੀ, ਮਨੀ, ਸੁਰਿੰਦਰ ਕੁਮਾਰ, ਸੰਜੀਵ ਮਲਹੋਤਰਾ ਅਤੇ ਰੂਪਇੰਦਰ ਸਿੰਘ ਹਾਜਰ ਸਨ।