December 31, 2011 admin

ਨਵੇਂ ਸਾਲ ਉਤੇ ਪ੍ਰਧਾਨ ਮੰਤਰੀ ਦਾ ਰਾਸ਼ਟਰ ਨੂੰ ਸੁਨੇਹਾ

ਨਵੀਂ ਦਿੱਲੀ, 31 ਦਸੰਬਰ, 2011: ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਵੇਂ ਸਾਲ ਦੀ ਪੂਰਬ ਸੰਧਿਆ ਦੇ ਮੌਕੇ ‘ਤੇ ਦੇਸ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ‘ਤੇ ਰਾਸ਼ਟਰ ਨੂੰ ਦਿੱਤੇ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਪਿਆਰੇ ਦੇਸ਼ ਵਾਸੀਓ । ਮੈਂ ਤੁਹਾਨੂੰ ਅਮਨਪੂਰਵਕ ਉਤਪਾਦਕਤਾ ਤੇ ਸੁਰੱਖਿਅਤ ਨਵੇਂ ਵਰੇ• ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਨਵੇਂ ਸਾਲ ਦਾ ਦਿਨ ਸੰਕਲਪ ਦਾ ਦਿਨ ਹੁੰਦਾ ਹੈ ਹਰ ਕੋਈ ਆਪਣੇ ਸੰਕਲਪ ਲੈਂਦਾ ਹੈ । ਚੰਗੇਰੀ ਜ਼ਿੰਦਗੀ ਜੀਉਣ ਦੇ ਖੁਸ਼ਹਾਲ ਤੇ ਖੁਸ਼ੀ ਜੀਵਨ ਬਿਤਾਉਣ ਦੇ ਤੇ ਇਮਾਨਦਾਰ ਢੰਗ ਨਾਲ  ਜਿਉਣ ਦੇ । ਮੈਂ ਇਮਾਨਦਾਰੀ ਨਾਲ ਆਸ ਰੱਖਦਾ ਹਾਂ ਤੇ ਨਵੇਂ ਸਾਲ ਵਿੱਚ ਇੰਕ ਨਵੇਂ ਸੰਕਲਪ ਨਾਲ  ਅਸੀਂ ਸਾਰੇ ਮਿਲਜੁਲ ਕੇ ਕੰਮ ਕਰਕੇ ਆਪਣੇ ਘਰਾਂ ਨੂੰ ਗੁਆਂਢ ਨੂੰ , ਆਪਣੇ ਪਿੰਡਾਂ ਤੇ ਸ਼ਹਿਰਾਂ ਤੇ ਆਪਣੇ ਰਾਸ਼ਟਰ ਨੂੰ ਰਹਿਣ ਦਾ ਇੰਕ ਵਧੀਆ ਸਥਾਨ ਬਣਾ ਸਕਦੇ ਹਾਂ
ਜੇ ਅਸੀਂ ਸਾਰੇ ਇਸ ਮੰਤਵ ਲਈ ਕੰਮ ਕਰੀਏ ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਵਿਸ਼ਵ ਨੂੰ ਵੀ ਇੱਕ ਸੁਰੱਖਿਅਤ ਸਥਾਨ ਬਣਾ ਸਕਦੇ ਹਾਂ। ਸਾਲ ਜਿਹੜਾ ਖਤਮ ਹੋਇਆ ਵਿਸ਼ਵ ਲਈ ਕਾਫ਼ੀ ਕਠਿਨਾਈਆਂ ਵਾਲਾ ਰਿਹਾ ਹੈ। ਆਰਥਿਕ ਸੰਕਟ, ਸਮਾਜਿਕ ਆਰਥਿਕ ਤਨਾਅ, ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਸਿਆਸੀ ਹੱਲਚਲ ਤੇ ਕੁਝ ਵਿਕਸਿਤ ਦੇਸ਼ਾਂ ਵਿੱਚ ਸਿਆਸੀ ਤਨਾਅ ਨੇ 2011 ਉਪਰ ਆਪਣੀ ਛਾਪ ਛੱਡੀ ਹੈ।  ਨਵੇਂ ਸਮਾਜਿਕ ਨੈਟਵਰਕਿੰਗ ਪਲੇਟ ਫਾਰਮ ਰਾਹੀਂ ਮੁਹੱਈਆ ਕਰਵਾਈ ਗਈ ਸੰਪਰਕਤਾ ਤੇ ਇਲੈਕਟ੍ਰੋਨਿਕ ਮਾਧਿਅਮ ਤੱਕ ਵੱਡੀ ਪਹੁੰਚ ਨੇ ਆਸਾਂ ਉਮੰਗਾਂ ਦੀ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ ਜਿਸ ਨਾਲ ਵਿਸ਼ਵ ਭਰ ਦੀਆਂ ਸਰਕਾਰਾਂ ਪੱਬਾਂ ਭਾਰ ਰਹੀਆਂ ਹਨ।
ਭਾਰਤ ਵਿੱਚ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਭਾਰਤੀ ਆਰਥਿਕਤਾ ਵਿੱਚ ਮੰਦੀ ਆਈ ਤੇ ਮੰਹਿਗਾਈ ਵਿੱਚ ਵਾਧਾ ਹੋਇਆ। ਭ੍ਰਿਸ਼ਟਾਚਾਰ ਪ੍ਰਤੀ ਚਿੰਤਾ ਕੇਂਦਰੀ ਬਿੰਦੂ ਤੱਕ ਪਹੁੰਚ ਗਈ । ਸਾਰੇ ਦੇਸ਼ ਅਤੇ ਆਰਥਿਕਤਾ ਇੱਕ ਪ੍ਰਕ੍ਰਿਆ ਵਿਚੋਂ ਲੰਘਦੀ ਹੈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਚੇ ਤੋਂ ਬਾਅਦ ਨੀਵਾਂ ਆਉਂਦਾ ਹੈ । ਅਸਲ ਵਿੱਚ ਇਹ ਨਵੀਆਂ ਵੰਗਾਰਾ ਨਾਲ ਟਾਕਰਾ ਕਰਨ ਦੀ ਸਾਡੀ ਸਮਰੱਥਾ ਦਾ ਇਮਤਿਹਾਨ ਹੁੰਦਾ ਹੈ। ਸਾਡੇ ਸਾਹਮਣੇ ਕੰਮ ਬਣਾ ਸਪਸ਼ਟ ਹੈ । ਸਾਨੂੰ ਉਨਾਂ• ਨਵੀਆਂ ਚਿੰਤਾਵਾਂ ਨਾਲ ਜੋ ਪੈਦਾ ਹੋਈਆਂ ਹਨ, ਦੂਰ ਕਰਨਾ ਹੋਵੇਗਾ ਤੇ ਰਾਸ਼ਟਰ ਦੇ ਸਰਵ ਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਉਤੇ ਕਾਇਮ ਰਹਿੰਦੇ ਹੋਏ ਨਿਰੰਤਰ ਤੇ ਤੇਜ਼ ਵਿਕਾਸ  ਨੂੰ ਯਕੀਨੀ ਬਣਾਉਣਾ ਹੋਵੇਗਾ । ਮੈਂ ਤੁਹਾਨੂੰ ਨਵੇਂ ਸਾਲ ਦੇ ਦਿਨ ‘ਤੇ ਮੈਂ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਮੈਂ ਖੁੱਦ ਇਮਾਨਦਾਰ ਤੇ ਵਧੇਰੇ ਕੁਸ਼ਲਤਾ ਵਾਲੀ ਸਰਕਾਰ ਦੇਣ ਲਈ ਵਚਨਬੱਧ ਹਾਂ। ਜੋ ਵਧੇਰੇ ਉਤਪਾਦਕਤਾ ਵਾਲੀ, ਪ੍ਰਤੀਯੋਗੀ, ਆਰਥਿਕਤਾ ਵਿੱਚ ਉਭਾਰ, ਵਧੇਰੇ ਬਰਾਬਰੀ ਵਾਲੀ ਤੇ ਸਮਾਜਿਕ ਤੇ ਸਿਆਸੀ ਪ੍ਰਕ੍ਰਿਆ ਨੂੰ ਅੱਗੇ ਤੋਰ  ਸਕੇ । ਮੈਂ ਯਕੀਨ ਕਰਦਾ ਹਾਂ ਕਿ ਆਮ ਤੌਰ ‘ਤੇ ਜੋ ਮਹਿਸੂਸ ਕੀਤਾ ਜਾਂਦਾ ਹੈ ਉਸ ਤੋਂ ਵੱਧ ਅਸੀਂ ਵਿਕਾਸ ਕੀਤਾ ਹੈ । ਮੈਨੂੰ ਨਿੱਜੀ ਤੌਰ ‘ਤੇ ਖੁਸ਼ੀ ਹੈ ਕਿ ਸਰਕਾਰ ਖੁਰਾਕ ਸੁਰੱਖਿਆ ਬਿੱਲ, ਲੋਕਪਾਲ ਅਤੇ ਲੋਕ ਆਯੁਕਤ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਦੇ ਸਮਰੱਥ ਹੋਈ ਹੈ । ਇਹ ਮੰਦਭਾਗਾ ਹੈ ਕਿ ਇਹ ਬਿੱਲ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਪਰ ਮੇਰੀ ਸਰਕਾਰ ਇੱਕ ਪ੍ਰਭਾਵੀ ਲੋਕਪਾਲ ਕਾਨੂੰਨ ਬਣਾਉਣ ਲਈ ਵਚਨਬੱਧ ਹੈ।
ਦੋਸਤੋ,
ਨਵੇਂ ਸਾਲ ਦੇ ਦਿਨ ਉਪਰ ਮੈਂ ਬੀਤੇ ਵਰੇ• ਬਾਰੇ ਜ਼ਿਆਦਾ ਗੱਲ ਨਾ ਕਰਦਾ ਹੋਇਆ ਭਵਿੱਖ ਵਿੱਚ ਚੁਣੌਤੀਆਂ ਵੱਲ ਧਿਆਨ ਕੇਂਦ੍ਰਿਤ ਕਾਰਨਾ ਚਾਹਵਾਂਗਾ ਤਾਂ ਜੋ ਇਨਾਂ• ਚੁਣੌਤੀਆਂ ਦਾ ਟਾਕਰਾ ਕਰਨ ਵਾਸਤੇ ਅਸੀਂ ਇੱਕ ਜੁਟ ਹੋ ਕੇ ਕੰਮ ਕਰੀਏ। ਅੱਜ ਸਾਡੇ ਸਾਹਮਣੇ ਗਰੀਬੀ ਨੂੰ ਖਤਮ ਕਰਨਾ ਅਗਿਆਨਤਾ ਅਤੇ ਬਿਮਾਰੀਆਂ ਨੂੰ ਦੂਰ ਕਰਨ ਦੀ ਵੱਡੀ ਚੁਣੌਤੀ ਪੇਸ ਹੈ। ਇਸ ਦੇ ਨਾਲ ਨਾਲ ਸਾਨੂੰ ਅਜਿਹਾ ਭਾਰਤ ਬਣਾਉਣ ਲਈ ਯਤਨ ਕਰਨੇ ਹੋਣਗੇ ਜਿਸ ਵਿੱਚ ਖੁਸ਼ਹਾਲੀ ਹੋਵੇ , ਉਨਾਂ• ਲੱਖਾਂ ਲੋਕਾਂ ਦੀ ਵੀ ਜੋ ਗਰੀਬੀ ਰੇਖਾ ਤੋਂ ਉਭਰ ਰਹੇ ਹਨ।  ਸਾਨੂੰ 2012-13 ਵਿੱਚ ਸ਼ੁਰੂ ਹੋਣ ਵਾਲੀ 12ਵੀਂ ਪੰਜ ਸਾਲਾ ਯੋਜਨਾ ਵਿੱਚ ਇਸ ਬੁਨਿਆਦੀ ਕੰਮ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।  ਰਾਸ਼ਟਰ ਨੂੰ ਮੁੱਖ ਤੌਰ ‘ਤੇ ਪੰਜ ਚੁਣੌਤੀਆਂ ਪੇਸ਼ ਹਨ ਤੇ ਇਨਾਂ• ਦਾ ਟਾਕਰਾ ਕਰਨ ਵਾਸਤੇ ਕੇਂਦਰ ਸਰਕਾਰ, ਰਾਜ ਸਰਕਾਰਾਂ, ਸਿਆਸੀ ਪਾਰਟੀਆਂ ਤੇ ਸਬੰਧਤ ਨਾਗਰਿਕਾਂ ਨੂੰ ਮਿਲਜੁਲ ਕੇ ਯਤਨ ਕਰਨੇ ਹੋਣਗੇ।
ਪਹਿਲਾ, ਦੇਸ਼ ਵਿਚੋਂ ਗਰੀਬੀ, ਭੁੱਖਮਰੀ ਤੇ ਅਨਪੜ•ਤਾ ਨੂੰ ਦੂਰ ਕਰਨ ਦੀ ਸਭ ਤੋਂ ਵੱਡੀ ਚੁਣੌਤੀ ਸਾਡੇ ਸਾਹਮਣੇ ਹੈ ਤੇ ਇਨਾਂ• ਸਾਰਿਆਂ ਨੂੰ ਲਾਹੇਵੰਦ ਰੋਜ਼ਗਾਰ ਦੇਣਾ ਹੈ। ਮੈਂ ਇਸ ਨੂੰ ਜੀਵਿਕਾ ਸੁਰੱਖਿਆ ਦੀ ਚੁਣੌਤੀ ਸਮਝਦਾ ਹਾਂ।  ਇਸ ਦਾ ਟਾਕਰਾ ਕਰਨ ਵਾਸਤੇ ਸਾਨੂੰ ਕਈ ਕਦਮ ਚੁੱਕੇ ਜਾਣ ਦੀ ਲੋੜ ਹੈ।  ਮੈਂ ਸਮਝਦਾ ਹਾਂ ਕਿ ਬੱਚਿਆਂ ਨੂੰ ਸਿੱਖਿਆ ਦੇਣਾ, ਉਨਾਂ• ਵਿੱਚ ਰੋਜ਼ਗਾਰ ਕੁਸ਼ਲਤਾ ਪੈਦਾ ਕਰਨਾ ਅਤੇ ਉਨਾਂ• ਦੀ ਚੰਗੇਰੀ ਸਿਹਤ ਨੂੰ ਯਕੀਨੀ ਬਣਾਉਣਾ ਸਾਡਾ ਸਭ ਤੋਂ ਪਹਿਲਾ ਤੇ ਮੁੱਢਲਾ ਕੰਮ ਹੋਣਾ ਚਾਹੀਦਾ ਹੈ। ਬੱਚਿਆ ਦੇ ਭਵਿੱਖ ਆਪਣੇ ਪਰਿਵਾਰਾਂ, ਆਪਣੇ ਭਾਈਚਾਰਿਆਂ ਅਤੇ ਆਪਣੇ ਰਾਸ਼ਟਰ ਦੇ ਭਵਿੱਖ ਲਈ ਨਿਵੇਸ਼ ਕਰਨ ਨਾਲੋਂ ਵਧੀਆ ਨਿਵੇਸ਼ ਹੋਰ ਕੋਈ ਨਹੀਂ ਹੈ। ਲੋੜਵੰਦ ਲੋਕਾਂ ਤੱਕ ਅਨਾਜ ਦੀ ਪਹੁੰਚ ਤੇ ਘੱਟੋ ਘੱਟ ਰੋਜ਼ਗਾਰ ਦੇਣ ਵਾਸਤੇ ਸਰਕਾਰ ਨੇ ਕਈ ਕਦਮ ਚੁੱਕੇ ਹਨ।
ਪਿਆਰੇ ਦੇਸ਼ ਵਾਸੀਓ
ਦੂਜੀ ਵੱਡੀ ਚੁਣੌਤੀ ਸਾਡਾ ਧਿਆਨ ਆਰਥਿਕ ਸੁਰੱਖਿਆ ਵੱਲ ਖਿੱਚਦੀ ਹੈ। ਆਰਥਿਕ ਸੁਰੱਖਿਆ ਉਸ ਆਰਥਾਰੇ ਵਿਚੋਂ ਆਉਂਦੀ ਹੈ ਜੋ  ਲੋਕਾਂ ਨੂੰ ਰੋਜ਼ਗਾਰ ਦੇ ਸਕੇ, ਕੰਮ ਕਰਨ ਵਾਲੇ ਵਰਗ ਦੀਆਂ ਆਸ਼ਾਵਾਂ ਨੂੰ ਸੰਤੁਸ਼ਿਟ ਕਰ ਸਕੇ ਤੇ ਖਪਤ ਪੱਧਰ ਨੂੰ ਹਾਸਿਲ ਕਰਨ ਵਾਸਤੇ ਲੋੜੀਂਦਾ ਉਤਪਾਦਨ ਕਰ ਸਕੇ।  ਆਰਥਿਕ ਸੁਧਾਰਾਂ ਦੇ ਅਮਲ ਵਿੱਚ 1990 ਤੋਂ ਤੇਜ਼ੀ ਆਈ। ਇਸ ਦੇ  ਕੁਝ ਚੰਗੇ ਨਤੀਜੇ  ਪਿਛਲੇ ਕੁੱਝ ਵਰਿ•ਆਂ ਵਿੱਚ ਸਾਡੇ ਸਾਹਮਣੇ ਆਏ। 1980 ਤੋਂ ਪਹਿਲਾਂ ਵਿਕਾਸ ਦਰ 4 ਫੀਸਦੀ ਸੀ ਜੋ 2004 ਵਿੱਚ ਵੱਧ ਕੇ 8 ਫੀਸਦੀ ਤੱਕ ਆ ਗਈ। ਸਾਡੇ ਕੋਲ ਇਸ ਕਾਰਗੁਜ਼ਾਰੀ ਉਤੇ ਤਸੱਲੀ ਕਰਨ ਦੇ ਕਈ ਕਾਰਨ ਹਨ ਪਰ ਅਜਿਹਾ ਨਿਚੋੜ ਕੱਢਣਾ ਗਲਤ ਹੋਵੇਗਾ ਕਿ ਭਾਰਤ ਹੁਣ ਨਿਰੰਤਰ ਵਿਕਾਸ ਵੱਲ ਬਿਨਾਂ• ਕਿਸੇ ਲੜ ਖੜਾਹਠ ਦੇ ਵਧੇਗਾ। ਆਉਣ ਵਾਲੇ ਸਾਲਾਂ ਵਿੱਚ ਸਾਨੂੰ ਵਿਕਾਸ ਦਰ ਵਿੱਚ ਵਾਧਾ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਵਾਸਤੇ ਕਈਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਭ੍ਰਿਸ਼ਟਾਚਾਰ ਦੇ ਪੁਰਾਣੇ ਢੰਗ ਤਰੀਕੇ ਖਤਮ ਹੋ ਗਏ ਹਨ ਤੇ ਇਨਾਂ• ਦੀ ਥਾਂ ਨਵਿਆਂ ਨੇ ਲੈ ਲਈ ਹੈ । ਇੱਕ ਸਮਾਂ ਸੀ ਕਿ ਰੇਲ ਟਿਕਟ ਤੇ ਟੈਲੀਫੋਨ ਕੁਨੈਕਸ਼ਨ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਸੀ। ਸਕੂਟਰ ਲੈਣ ਵਾਸਤੇ ਲੰਬੀ ਉਡੀਕ ਸੂਚੀ ਤੋਂ ਬਾਹਰ ਨਿਕਲਣ ਵਾਸਤੇ ਵੀ ਰਿਸ਼ਵਤ ਦੇਣੀ ਪੈਂਦੀ ਸੀ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਰੇ ਯਤਨ ਕਰਨੇ ਪੈਣਗੇ । ਇਹ ਇੱਕ ਗੰਭੀਰ ਸਮੱਸਿਆ ਹੈ ਜਿਸ ਦਾ ਵੱਖ ਵੱਖ ਪੱਧਰਾਂ ‘ਤੇ ਹੱਲ ਲੱਭਣਾ ਲੋੜੀਂਦਾ ਹੈ। ਭ੍ਰਿਸ਼ਟਾਚਾਰ ਉਤੇ ਕਾਬੂ ਪਾਉਣ ਲਈ ਲੋਕਪਾਲ ਤੇ ਲੋਕਾਯੁਕਤ ਵਰਗੀ ਨਵੀਂ ਸੰਸਥਾ ਹਲ ਦਾ ਇੱਕ ਵਧੀਆ ਹਿੱਸਾ ਹੈ ਅਸੀਂ ਇਨਾਂ• ਨੂੰ ਅਮਲ ਵਿੱਚ ਲਿਆਉਣ ਦੀ ਸ਼ੁਰੂਆਤ ਕੀਤੀ ਹੈ । ਸਾਨੂੰ ਸਰਕਾਰੀ ਪ੍ਰਣਾਲੀ ਵਿੱਚ ਸੁਧਾਰ ਕਰਨੇ ਹੋਣਗੇ ਜਿਸ ਨਾਲ ਪਾਰਦਰਸ਼ਿਤਾ ਵਧੇ ਤੇ ਅਸੀਂ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਹਨ। ਸਿਟੀਜਨ ਚਾਰਟਰ ਬਿੱਲ ਪੇਸ਼ ਕੀਤਾ ਗਿਆ ਹੈ। ਅਸੀਂ ਨਿਆਂਇਕ ਜਵਾਬਦੇਹੀ ਬਿੱਲ ਵੀ ਪੇਸ਼ ਕੀਤਾ ਹੈ । ਇਨਾਂ• ਉਪਰਾਲਿਆਂ ਦਾ ਫਾਇਦਾ ਮਿਲਣ ਵਿੱਚ ਦੇਰ ਲੱਗੇਗੀ ਤੇ ਸਾਨੂੰ ਹੌਂਸਲਾ ਰੱਖਣਾ ਪਵੇਗਾ।
ਤੀਜੀ ਚੁਣੌਤੀ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਹ ਹੈ ਉੂਰਜਾ ਸੁਰੱਖਿਆ। ਸਾਡੀ ਪ੍ਰਤੀ ਵਿਅਕਤੀ ਊਰਜਾ ਦਾ ਪੱਧਰ ਵਧਾਏ ਜਾਣ ਦੀ ਲੋੜ ਹੈ । ਇਸ ਲਈ ਸਾਨੂੰ ਆਪਣੀ ਊਰਜਾ ਉਤਪਾਦਨ ਸਮਰੱਥਾ ਵਿੱਚ ਵਾਧਾ ਕਰਨਾ ਹੋਵੇਗਾ। ਭਾਰਤ ਲਈ ਊਰਜਾ ਸੁਰੱਖਿਆ ਇਸ ਲਈ ਵੀ ਚੁਣੌਤੀ ਹੈ ਤੇ ਅਸੀਂ ਇੱਕ ਅਜਿਹਾ ਵਾਤਾਵਰਣ ਵਿਕਸਿਤ ਕਰਨ ਦਾ ਯਤਨ ਕਰ ਰਹੇ ਹਾਂ ਜਿਸ ਵਿੱਚ ਅਸੀਂ ਆਪਣੇ ਊਰਜਾ ਸੋਮਿਆਂ ਜੋ ਕਿ ਭਾਰਤ ਵਿੱਚ ਸੀਮਤ ਹਨ ਉਨਾਂ• ਦਾ ਵਿਕਾਸ ਕਰ ਸਕੀਏ ਤੇ ਵਿਸ਼ਵ ਇੱਕ ਅਜਿਹੀ ਦਿਸ਼ਾ ਵਲ ਵਧ ਰਿਹਾ ਹੈ ਜਿਸ ਵਿੱਚ ਊਰਜਾ ਦੀ ਘਾਟ ਹੋਣ ਜਾ ਰਹੀ ਹੈ ਤੇ ਊਰਜਾ ਕੀਮਤਾਂ ਵਿੱਚ ਉਚੇਰਾ ਵਾਧਾ ਹੋਣ ਦੀ ਆਸ ਹੈ।
ਆਉਣ ਵਾਲ ਸਾਲਾਂ ਵਿੱਚ ਚੌਥੀ ਵੰਗਾਰ ਸਾਨੂੰ ਪੇਸ਼ ਹੋ ਰਹੀ ਹੈ ਉਹ ਹੈ ਵਾਤਾਵਰਣ ਸੁਰੱਖਿਆ ਦੀ । ਲੋਕਾਂ ਦੀ ਭਲਾਈ ਵਾਸਤੇ ਆਰਥਿਕ ਵਿਕਾਸ ਲਾਜ਼ਮੀ ਹੈ ਪਰ ਅਜਿਹੇ ਆਰਥਿਕ ਵਿਕਾਸ ਨੂੰ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਜੋ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਕਰੇ£ ਸਾਡੀ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਆਉਣ ਵਾਲੀ ਪੀੜ•ੀ ਵਾਸਤੇ ਅਸੀਂ ਅਜਿਹਾ ਵਾਤਾਵਰਣ ਯਕੀਨੀ ਬਣਾਈਏ ਜੋ ਉਨਾਂ• ਨੂੰ ਆਰਥਿਕ ਸੁਰੱਖਿਆ ਵੀ ਮੁਹੱਈਆ ਕਰੇ ਜਿਸ ਤਰਾਂ• ਦਾ ਵਾਤਾਵਰਣ ਅਸੀਂ ਆਪਣੇ ਬਜ਼ੁਰਗਾਂ ਤੋਂ ਹਾਸਿਲ ਕੀਤਾ ਸੀ। ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ।

Translate »