January 2, 2012 admin

ਜ਼ਿਲ•ੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਮਿਤੀ 1 ਜਨਵਰੀ 2012 ਦੇਆਧਾਰ ‘ਤੇ ਤਿਆਰ ਹੋਈ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਜਾਰੀ

ਕਪੂਰਥਲਾ, 2 ਜਨਵਰੀ: ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਵਿਧਾਨ ਸਭਾਂ ਚੋਣਾਂ ਨੂੰ ਨਿਰਪੱਖ ਅਤੇ ਪੁਰਅਮਨ ਢੰਗ ਨਾਲ ਕਰਵਾਉਣ ਲਈ ਅਤੇ ਅਦਰਸ਼ ਚੋਣ ਜ਼ਾਬਤੇ ਸਬੰਧੀ ਜਾਣਕਾਰੀ ਦੇਣ ਵਾਸਤੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕੀਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ, ਸ੍ਰ. ਗੁਰਮੇਲ ਸਿੰਘ, ਚੋਣ ਤਹਿਸੀਲਦਾਰ ਸ੍ਰੀ ਹਰੀਸ਼ ਕੁਮਾਰ ਅਤੇ ਜ਼ਿਲ•ਾ ਮਾਲ ਅਫ਼ਸਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ  ਨੇ ਇਸ ਮੀਟਿੰਗ ਕਰਦਿਆਂ ਦੱਸਿਆ ਕਿ ਜ਼ਿਲ•ੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਮਿਤੀ 1 ਜਨਵਰੀ 2012 ਦੇ ਆਧਾਰ ‘ਤੇ ਤਿਆਰ ਹੋਈ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਅੱਜ ਜਾਰੀ ਕਰ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਵੋਟਰ ਸੂਚੀਆਂ ਦੇ ਮੁਕੰਮਲ ਸੈੱਟ, ਬਿਨ•ਾਂ ਫੋਟੋ ਵਾਲੀ ਸੀ. ਡੀ. ਤੇ ਮੁੱਖ ਪੰਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੁਫਤ ਦਿੱਤੇ ਗਏ।ਉਨ•ਾਂ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਕਿ ਇਨ•ਾਂ ਵੋਟਰ ਸੂਚੀਆਂ ਨੂੰ ਚੈੱਕ ਕਰ ਲਿਆ ਜਾਵੇ ਅਤੇ ਜੇਕਰ ਕਿਸੇ ਵੀ. ਆਈ. ਪੀ. ਵਿਅਕਤੀ ਦੀ ਵੋਟ ਬਣਨ ਤੋਂ ਰਹਿ ਗਈ ਹੋਵੇ ਤਾਂ ਉਹ ਮਿਤੀ 2, 3 ਅਤੇ 4 ਜਨਵਰੀ 2012 ਨੂੰ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਅਤੇ ਸਬੰਧਿਤ ਬੀ. ਐੱਲ. ਓਜ਼ ਨੂੰ ਦੇ ਸਕਦਾ ਹੈ।
ਉਨ•ਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਤੋਂ ਬਾਅਦ ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਦੀ ਕੁੱਲ ਗਿਣਤੀ 5,05,421 ਹੈ, ਜਿਸ ਵਿੱਚ 2,61,313 ਪੁਰਸ਼ ਵੋਟਰ, 2,44,108 ਇਸਤਰੀ ਵੋਟਰ ਤੇ 1087 ਸਰਵਿਸ ਵੋਟਰ ਸ਼ਾਮਿਲ ਹਨ। ਨਵੀਂ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,15,194 ਹੈ, ਜਿਨ•ਾਂ ਵਿੱਚ 57,309 ਪੁਰਸ਼ ਵੋਟਰ, 57,885 ਇਸਤਰੀ ਵੋਟਰ ਅਤੇ 281 ਸਰਵਿਸ ਵੋਟਰ ਸ਼ਾਮਿਲ ਹਨ ਅਤੇ ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,18,875 ਹੈ, ਜਿਨ•ਾਂ ਵਿੱਚ 61,326 ਪੁਰਸ਼ ਵੋਟਰ, 57,550 ਇਸਤਰੀ ਵੋਟਰ ਅਤੇ 222 ਸਰਵਿਸ ਵੋਟਰ ਸ਼ਾਮਿਲ ਹਨ, ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਕੁੱਲ ਵੋਟਰ 1,21,223 ਹਨ ਅਤੇ ਇਨ•ਾਂ ਵਿੱਚ 63,776 ਪੁਰਸ਼ ਵੋਟਰ, 57,447 ਇਸਤਰੀ ਵੋਟਰ ਤੇ 345 ਸਰਵਿਸ ਵੋਟਰ ਹਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਕੁੱਲ 1,50,129 ਵੋਟਰ ਹਨ, ਇਨ•ਾਂ ਵਿੱਚ 78,903  ਪੁਰਸ਼ ਵੋਟਰ , 71,226 ਇਸਤਰੀ ਵੋਟਰ  ਅਤੇ 249 ਸਰਵਿਸ ਵੋਟਰ ਸ਼ਾਮਿਲ ਹਨ।
ਉਨ•ਾਂ ਦੱਸਿਆ ਕਿ ਇਨ•ਾਂ ਚੋਣਾਂ ਦੌਰਾਨ ਵੋਟਰਾਂ ਨੂੰ ਵੋਟ ਪਰਚੀਆਂ ਸਬੰਧਿਤ ਬੀ. ਐੱਲ. ਓਜ਼ ਵੱਲੋਂ ਵੋਟਰਾਂ ਦੇ ਘਰ ਘਰ ਜਾ ਕੇ ਵੰਡੀਆਂ ਜਾਣਗੀਆਂ, ਜਿਨ•ਾਂ ਵਿੱਚ ਵੋਟਰ ਦੇ ਪੂਰੇ ਵੇਰਵੇ ਫੋਟੋ ਸਮੇਤ ਦਿੱਤੇ ਹੋਣਗੇ ਅਤੇ ਵੋਟ ਸਿਰਫ ਫੋਟੋ ਪਹਿਚਾਣ ਪੱਤਰ ਜਾਂ ਵੋਟਰ ਪਰਚੀ ਦੇਖ ਹੀ ਪਾਈ ਜਾ ਸਕੇਗੀ।ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਵੱਲ਼ੋਂ ਪੋਲਿੰਗ ਬੂਥਾਂ ਉੱਤੇ ਪੋਲਿੰਗ ਏਜੰਟ ਸਿਰਫ਼ ਉਸ ਵਿਅਕਤੀ ਨੂੰ ਹੀ ਬਣਾਇਆ ਜਾ ਸਕੇਗਾ, ਜਿਸ ਪੋਲਿੰਗ ਬੂਥ ‘ਤੇ ਉਸ ਵਿਅਕਤੀ ਦੀ ਵੋਟ  ਬਣੀ ਹੋਵੇ।
ਉਨ•ਾਂ ਦੱਸਿਆ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਵੱਲੋਂ ਕੋਈ ਵੀ ਪਬਲਿਕ ਮੀਟਿੰਗ, ਜਲਸਾ ਅਤੇ ਰੈਲੀਆਂ ਕਰਨ ਦੀ ਲਿਖਤੀ ਆਗਿਆ ਜ਼ਿਲ•ਾ ਚੋਣ ਅਫ਼ਸਰ ਤੋਂ ਅਗਾਂਊ ਲੈਣੀ ਹੋਵੇਗੀ ਤੇ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਸ਼ਾਮ 10 ਵਜੇ ਤੋਂ ਸਵੇਰ 6 ਵਜੇ ਤੱਕ ਮੁਕੰਮਲ ਪਾਬੰਦੀ ਹੋਵੇਗੀ।ਇਨ•ਾਂ ਚੋਣਾਂ ਦੌਰਾਨ Àਮੀਦਵਾਰ ਵੱਲੋਂ ਚੋਣ ਖਰਚੇ ਦੀ ਹੱਦ 16 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਅਤੇ ਇਸ ਲਈ ਵੱਖ-ਵੱਖ ਆਈਟਮਾਂ ਦੇ ਰੇਟ ਵੀ ਨਿਸ਼ਚਿਤ ਕੀਤੇ ਗਏ ਹਨ, ਜਿਨ•ਾਂ ਦੀ ਸੂਚੀ ਸਾਰੇ ਉਮੀਦਵਾਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਇਨ•ਾਂ ਰੇਟਾਂ ਅਨੁਸਾਰ ਹੀ ਉਮੀਦਵਾਰ ਵੱਲੋਂ ਖਰਚ ਕਰਨ ਉਪਰੰਤ ਆਪੋ ਆਪਣੇ ਖਰਚੇ ਸਬੰਧੀ ਲਗਾਏ ਰਜਿਸਟਰਾਂ ਵਿੱਚ ਦਰਜ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਉਮੀਦਵਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਖਰਚ ਨੂੰ ਚੈੱਕ ਕਰਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਅਦਰਸ਼ ਚੋਣ ਜ਼ਾਬਤਾ ਮਿਤੀ 24 ਦਸੰਬਰ 2011 ਤੋਂ ਲਾਗੂ ਹੋ ਚੁੱਕਾ ਹੈ ਅਤੇ ਇਸ ਦੀਆਂ ਕਾਪੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਦਿੱਤੀਆਂ ਗਈਆ ਹਨ, ਉਨ•ਾਂ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਅਦਰਸ਼ ਚੋਣ ਜ਼ਾਬਤੇ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ  ਨਾਲ ਸਿਰੇ ਚਾੜਿ•ਆ ਜਾ ਸਕੇ ਅਤੇ ਜ਼ਿਲ•ਾਂ ਪ੍ਰਸ਼ਾਸਨ ਇਨ•ਾਂ ਚੋਣਾਂ ਨੂੰ ਨਿਰਵਿਘਨ ਅਤੇ ਪੁਰਅਮਨ ਤਰੀਕੇ ਨਾਲ ਕਰਵਾਉਣ ਲਈ ਪੂਰੀ ਤਰ•ਾਂ ਵਚਨਵੱਧ ਹੈ।

Translate »