January 2, 2012 admin

ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਨੇ 2 ਤੋਂ 4 ਜਨਵਰੀ ਤਕ ਵੋਟਾਂ ਬਣਾਉਣ ਲਈ ਦਿੱਤਾ ਸਮਾਂ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 2 ਜਨਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 2,3,4 ਜਨਵਰੀ ਨੂੰ ਵੋਟਾਂ ਬਣਾਉਣ ਦਾ ਕੰਮ ਵੋਟਰਾਂ ਦੀ ਸੁਵਿਧਾ ਲਈ ਵਿਸ਼ੇਸ ਤੋਰ ‘ਤੇ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦੇਦਿੰਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਦੱਸਿਆ ਕਿ ਜਿਨਾ ਯੋਗ ਵੋਟਰਾਂ ਦਾ ਨਾਂਅ ਵੋਟਰ ਸੂਚੀ ਵਿੱਚ  ਸ਼ਾਮਿਲ ਨਹੀ ਹੈ  , ਉਹ ਆਪਣੇ ਹਲਕੇ ਦੇ ਰਿਟਰਨਿੰਗ ਅਫਸਰਾਂ ਕੋਸ ਫਾਰਮ ਨੰਬਰ 06 ਜਮ੍ਹਾ ਕਰਵਾ ਕੇ ਆਪਣੀ ਵੋਟ ਬਣਵਾ ਸਕਦੇ ਹਨ।
                           ਸ੍ਰੀ ਕੈਂਥ ਨੇ ਸ਼ਪੱਸ਼ਟ ਕੀਤਾ ਕਿ ਇਸ ਮੰਤਵ ਲਈ ਵੋਟਰ ਨੂੰ ਨਿੱਜੀ ਤੋਰ ‘ਤੇ ਸਬੰਧਿਤ ਰਿਟਰਨਿੰਗ ਅਫਸਰ ਦੇ ਸਾਹਮਣੇ ਪੇਸ਼ ਹੋ ਕੇ ਫਾਰਮ ਜਮ੍ਹਾ ਕਰਵਾਉਣਾ ਪਵੇਗਾ।
                     ਜਿਲਾ ਚੋਣ ਅਫ਼ਸਰ ਨੇ ਆਸ ਪ੍ਰਗਟਾਈ ਕਿ ਚੋਣ ਕਮਿਸ਼ਨ ਦੇ ਇਸ ਵਿਸ਼ੇਸ ਕਦਮ ਦਾ ਲੋਕ ਵਧ ਤੋਂ ਵਧ ਫਾਇਦਾ ਉਠਾਉਣਗੇ ਅਤੇ ਆਗਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਮਤ-ਅਧਿਕਾਰ ਦੀ ਵਰਤੋਂ ਕਰ ਸਕਣਗੇ।

Translate »