January 2, 2012 admin

ਸੜਕ ‘ਤੇ ਚਲਦੇ ਸਮੇਂ ਹਮੇਸ਼ਾਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ-ਐਸ.ਐਸ.ਪੀ.

* ਛੋਟੀ ਜਿਹੀ ਗਲਤੀ ਬਣ ਸਕਦੀ ਹੈ ਵੱਡੇ ਹਾਦਸੇ ਦਾ ਕਾਰਨ
ਪਟਿਆਲਾ: 2 ਜਨਵਰੀ : ” ਸਾਨੂੰ ਸੜ•ਕ ‘ਤੇ ਚਲਦੇ ਸਮੇਂ ਆਵਾਜਾਈ ਦੇ ਨਿਯਮਾਂ ਦੀ ਹਮੇਸ਼ਾਂ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਛੋਟੀ ਜਿਹੀ ਗਲਤੀ ਕਰਨ ਨਾਲ ਵਾਪਰਨ ਵਾਲੇ ਵੱਡੇ ਹਾਦਸੇ ਕਈ ਮਨੁੱਖੀ ਜਾਨਾਂ ਅਜਾਈਂ ਜਾਣ ਦਾ ਕਾਰਨ ਬਣ ਸਕਦੇ ਹਨ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ. ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਅੱਜ ਟਰੈਫਿਕ ਪੁਲਿਸ ਪਟਿਆਲਾ ਵੱਲੋਂ ਮਨਾਏ ਜਾ ਰਹੇ 23ਵੇਂ ਕੌਮੀ ਸੜ•ਕ ਸੁਰੱਖਿਆ ਸਪਤਾਹ ਦੇ ਦੂਸਰੇ ਦਿਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾਂ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਦੀ ਮੁਕੰਮਲ ਜਾਣਕਾਰੀ ਨਾ ਹੋਣਾ ਦਿਨੋਂ ਦਿਨ ਵੱਧ ਰਹੇ ਸੜ•ਕੀ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਕੋਈ ਵੀ ਵਾਹਨ ਚਲਾਉਣ ਸਮੇਂ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਘਰ ਵਿੱਚ ਕੋਈ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਇਸ ਲਈ ਉਹਨਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਇਸ ਮੌਕੇ ਕੱਢੀ ਗਈ ਰੈਲੀ ਵਿੱਚ ਸਰਕਾਰੀ ਮਹਿੰਦਰਾ ਕਾਲਜ,  ਤੇਜਾ ਸਿੰਘ ਕੰਧਾਰੀ ਪਬਲਿਕ ਸਕੂਲ, ਸੰਤ ਇੰਦਰ ਦਾਸ ਨਰਸਿੰਗ ਕਾਲਜ ਖੇੜੀ ਮਾਨੀਆਂ, ਸੰਤ ਇੰਦਰ ਦਾਸ ਆਈ.ਟੀ.ਆਈ., ਪਬਲਿਕ ਸਕੂਲ ਆਨੰਦ ਨਗਰ ਪਟਿਆਲਾ, ਪੰਜਾਬ ਕਾਲਜ ਆਫ ਐਜੂਕੇਸ਼ਨ ਰਾਏਪੁਰ ਅਤੇ ਗਰੀਨ ਵੈਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਇਹ ਰੈਲੀ ਸ਼ੇਰਾਂਵਾਲਾ ਗੇਟ,  ਤਵੱਕਲੀ ਮੋੜ, ਧਰਮਪੁਰਾ ਬਾਜਾਰ, ਅਨਾਰਦਾਨਾਂ ਚੌਂਕ, ਅਦਾਲਤ ਬਜਾਰ ਤੋਂ ਹੁੰਦੀ ਹੋਈ ਕਿਲ•ਾ ਚੌਂਕ ਵਿਖੇ ਖਤਮ ਹੋਈ । ਇਸ ਰੈਲੀ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਆਵਾਜਾਈ ਦੇ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਚੁੱਕੇ ਹੋਏ ਸਨ।
ਸ਼੍ਰੀ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸੜ•ਕਾਂ ‘ਤੇ ਵਾਹਨਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਪਰ ਲੋਕਾਂ ਵਿੱਚ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਰੋਜ਼ਾਨਾਂ ਕਈ ਹਾਦਸੇ ਵਾਪਰਦੇ ਹਨ । ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪ ਖੁਦ, ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤ ਮਿੱਤਰਾਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਕਰਵਾਈਏ ਤਾਂ ਜੋ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਐਸ.ਐਸ.ਪੀ. ਸ਼੍ਰੀ ਸਿੰਘ ਨੇ ਆਵਾਜਾਈ ਨਿਯਮਾਂ ਬਾਰੇ ਇੱਕ ਪੈਂਫਲਿਟ ਵੀ ਜਾਰੀ ਕੀਤਾ । ਇਸ ਮੌਕੇ ਐਸ.ਪੀ. (ਓਪਰੇਸ਼ਨ/ਟਰੈਫਿਕ) ਸ੍ਰ: ਐਸ.ਐਸ. ਬੋਪਾਰਾਏ, ਡੀ.ਐਸ.ਪੀ. (ਸਿਟੀ-1) ਸ੍ਰ: ਕੇਸਰ ਸਿੰਘ, ਮੁੱਖ ਥਾਣਾ ਅਫਸਰ ਕੋਤਵਾਲੀ ਸ਼੍ਰੀ ਰਾਜੇਸ਼ ਛਿੱਬਰ, ਮੁੱਖ ਥਾਣਾ ਅਫਸਰ ਸਿਵਲ ਲਾਈਨ ਸ਼੍ਰੀ ਕੁਲਦੀਪ ਸਿੰਘ, ਟਰੈਫਿਕ ਇੰਚਾਰਜ ਇੰਸਪੈਕਟਰ ਅੱਛਰੂ ਰਾਮ ਸ਼ਰਮਾ, ਐਸ.ਆਈ. ਪੁਸ਼ਪਾ ਦੇਵੀ, ਡਾ: ਜਗਬੀਰ ਸਿੰਘ, ਸੇਵਾ ਮੁਕਤ ਕਰਨਲ ਬਿਸ਼ਨ ਦਾਸ, ਸ਼੍ਰੀ ਕਾਕਾ ਰਾਮ ਵਰਮਾ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਬਲਜਿੰਦਰ ਸਿੰਘ, ਐਡਵੋਕੇਟ ਸ੍ਰ: ਬਲਬੀਰ ਸਿੰਘ ਬਲਿੰਗ ਅਤੇ ਸ਼੍ਰੀ ਵਿਨੋਦ ਕਪੂਰ (ਸਾਰੇ ਟਰੈਫਿਕ ਮਾਰਸ਼ਲ), ਸ਼੍ਰੀਮਤੀ ਸੁਮਨ ਬੱਤਰਾ, ਏ.ਐਸ.ਆਈ. ਨਿਰਪਾਲ ਸਿੰਘ, ਸ੍ਰ: ਗੁਰਜਾਪ ਸਿੰਘ ਤੋਂ ਇਲਾਵਾ ਹੋਰ ਸ਼ਹਿਰੀ ਪਤਵੰਤੇ ਵੀ ਮੌਜੂਦ ਸਨ।

Translate »