January 2, 2012 admin

ਪ੍ਰਮੁੱਖ ਸਕੱਤਰ (ਗ੍ਰਹਿ) ਡੀ.ਐਸ.ਬੈਂਸ ਨੂੰ ਸਦਮਾ, ਮਾਤਾ ਦਾ ਦੇਹਾਂਤ

ਚੰਡੀਗੜ•, 2 ਜਨਵਰੀ
Êਪੰਜਾਬ ਦੇ ਪ੍ਰਮੁੱਖ ਸਕੱਤਰ (ਗ੍ਰਹਿ) ਸ੍ਰੀ ਡੀ.ਐਸ.ਬੈਂਸ, ਆਈ.ਏ.ਐਸ. ਨੂੰ ਉਸ ਵੇਲੇ ਸਦਮਾ ਪੁੱਜਾ ਜਦੋਂ ਉਨ•ਾਂ ਦੀ ਮਾਤਾ ਸ੍ਰੀਮਤੀ ਰਾਜਿੰਦਰ ਕੌਰ (83) ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਉਹ ਆਪਣੇ ਪਿੱਛੇ ਪਤੀ ਸ. ਹੋਸ਼ਿਆਰ ਸਿੰਘ, ਇਕ ਲੜਕਾ ਤੇ ਦੋ ਲੜਕੀਆਂ ਛੱਡ ਗਏ।
ਉਨ•ਾਂ ਦਾ ਅੰਤਿਮ ਸੰਸਕਾਰ ਅੱਜ ਇਥੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਐਸ.ਸੀ.ਅੱਗਰਵਾਲ ਤੇ ਡੀ.ਜੀ.ਪੀ. ਸ੍ਰੀ ਅਨਿਲ ਕੋਸ਼ਿਕ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀਮਤੀ ਰਾਜਿੰਦਰ ਕੌਰ ਨਮਿੱਤ ਭੋਗ ਦੀ ਰਸਮ 8 ਜਨਵਰੀ ਨੂੰ ਸੈਕਟਰ-8, ਚੰਡੀਗੜ• ਦੇ ਗੁਰਦੁਆਰਾ ਵਿਖੇ ਦੁਪਹਿਰ ਸਾਢੇ 11 ਵਜੇ ਤੋਂ ਸਾਢੇ 12 ਵਜੇ ਤੱਕ ਹੋਵੇਗੀ।

Translate »