ਲੁਧਿਆਣਾ, 2 ਜਨਵਰੀ : ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਜਿਲੇ ਵਿੱਚ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਇਹਨਾਂ ਸੂਚੀਆਂ ਨੂੰ ਚੋਣ ਤਹਿਸੀਲਦਾਰ ਲੁਧਿਆਣਾ ਦੇ ਦਫ਼ਤਰ ਅਤੇ ਜਾਂ ਸਬੰਧਤ ਵਿਧਾਨ ਸਭਾ ਹਲਕਾ ਦੇ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿਖੇ ਦੇਖ ਸਕਦਾ ਹੈ।ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਨਵੀ ਵੋਟ ਦਰਜ਼ ਕਰਵਾਉਣ ਜਾਂ ਕਿਸੇ ਪੁਰਾਣੀ ਵੋਟ ਨੂੰ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਕੋਲ 4 ਜਨਵਰੀ ਤੱਕ ਪੇਸ਼ ਕੀਤੇ ਜਾ ਸਕਦੇ ਹਨ ਅਤੇ 4 ਜਨਵਰੀ,2012 ਤੋਂ ਬਾਅਦ ਕੋਈ ਵੀ ਦਾਅਵੇ ਅਤੇ ਇਤਰਾਜ਼ ਪ੍ਰਵਾਨ ਨਹੀਂ ਕੀਤੇ ਜਾਣਗੇ।
ਜਿਲਾ ਚੋਣ ਅਫਸਰ ਨੇ ਵਿਸ਼ੇਸ਼ ਤੌਰ ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਨ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦਾ ਨਾਂ ਵੋਟਰ ਲਿਸਟ ਵਿੱਚ ਦਰਜ਼ ਹੋਵੇ।ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚੋਣ ਲੜਨ ਦਾ ਚਾਹਵਾਨ ਹੋਵੇ ਅਤੇ ਉਹ ਜਿਲਾ ਲੁਧਿਆਣੇ ਦਾ ਰਹਿਣ ਵਾਲਾ ਹੋਵੇ ਅਤੇ ਉਸ ਦਾ ਨਾਂ 2 ਜਨਵਰੀ ਨੂੰ ਪ੍ਰਕਾਸ਼ਤ ਹੋਈ ਵੋਟਰ ਸੂਚੀ ਵਿੱਚ ਦਰਜ਼ ਨਾ ਹੋਇਆ ਹੋਵੇ ਤਾਂ ਉਹ ਹਰ ਹਾਲਤ ਵਿੱਚ 4 ਜਨਵਰੀ ਤੋਂ ਪਹਿਲਾ-ਪਹਿਲਾ ਸਬੰਧਤ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਚੋਣ ਤਹਿਸੀਲਦਾਰ ਕੋਲ ਆਪਣੀ ਵੋਟ ਬਣਾਉਣ ਲਈ ਫਾਰਮ ਭਰ ਕੇ ਦੇ ਸਕਦਾ ਹੈ।ਉਹਨਾਂ ਕਿਹਾ ਕਿ 4 ਜਨਵਰੀ ਤੋਂ ਬਾਅਦ ਨਵੀਂ ਵੋਟ ਬਣਾਉਣ ਵਾਸਤੇ ਕੋਈ ਵੀ ਅਰਜ਼ੀ ਪ੍ਰਵਾਨ ਨਹੀ ਕੀਤੀ ਜਾਵੇਗੀ।