January 2, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਆਰਟਿਸਟਿਕ, ਰਿਦਮਿਕ ਜ਼ਿਮਨਾਸਟਿਕਜ਼ ਤੇ ਮਾਲਖੰਭ ਚੈਂਪੀਅਨਸ਼ਿਪ ਦਾ ਉਦਘਾਟਨ ਭਲਕੇ 3 ਜਨਵਰੀ ਨੂੰ

ਅੰਮ੍ਰਿਤਸਰ, 2 ਜਨਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ (ਪੁਰਸ਼ ਤੇ ਇਸਤਰੀਆਂ), ਰਿਦਮਿਕ ਜ਼ਿਮਨਾਸਟਿਕਜ਼ (ਇਸਤਰੀਆਂ) ਅਤੇ ਮਾਲਖੰਭ ਚੈਂਪੀਅਨਸ਼ਿਪ 2011-2012 ਯੂਨੀਵਰਸਿਟੀ ਦੇ ਮਲਟੀਪਰਪਜ਼ ਜਿਮਨੇਜ਼ੀਅਮ ਹਾਲ ਵਿਚ 3 ਜਨਵਰੀ ਨੂੰ ਸਵੇਰੇ 10.00 ਵਜੇ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ 7 ਜਨਵਰੀ ਨੂੰ ਸੰਪੰਨ ਹੋਵੇਗੀ।
         ਚੈਂਪੀਅਨਸ਼ਿਪ ਦੇ ਆਰਗੇਨਾਈਜ਼ਿੰਗ ਸੈਕਟਰੀ, ਪ੍ਰੋ. ਕੰਵਲਜੀਤ ਸਿੰਘ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ, ਨਵੀਂ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ, ਡਾ. ਪੀ.ਸੀ. ਕਸ਼ਪ ਮੁੱਖ ਮਹਿਮਾਨ ਹੋਣਗੇ ਜਦੋਂਕਿ ਕੌਮਨ ਵੈਲਥ ਗੇਮਜ਼ 2010 ਤੇ ਏਸ਼ੀਅਨ ਗੇਮਜ਼ 2011 ਦੇ ਸਿਲਵਰ ਮੈਡਲਿਸਟ ਸ੍ਰੀ ਅਸ਼ੀਸ਼ ਕੁਮਾਰ ਇਸ ਮੌਕੇ ਗੈਸਟ ਆਫ ਆਨਰਜ਼ ਹੋਣਗੇ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਯੂਨੀਵਰਸਿਟੀ ਦੀ ਪੁਰਸ਼ ਅਤੇ ਇਸਤਰੀਆਂ ਦੀ ਸਪੋਰਟਸ ਕਮੇਟੀ ਦੇ ਪ੍ਰਧਾਨ, ਪ੍ਰਿੰਸੀਪਲ ਡਾ. ਕੇ.ਐਨ. ਕੌਲ਼ ਅਤੇ ਪ੍ਰਿੰਸੀਪਲ ਡਾ. ਮਿਸਜ਼ ਆਤੀਮਾ ਸ਼ਰਮਾ ਵੀ ਮੌਜੂਦ ਹੋਣਗੇ। 

Translate »