January 2, 2012 admin

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ਚ ਦੇਸ਼ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਦੀ ਆਮਦ ਮੌਕੇ ਸੂਚਨਾ ਕੇਂਦਰ ਦੇ ਬਾਹਰਵਾਰ ਕਾਲੇ ਝੰਡੇ ਵਿਖਾਉਣੇ ਗੈਰ ਜਿੰਮੇਦਾਰਨਾਂ ਕਾਰਵਾਈ-ਜਥੇ:ਅਵਤਾਰ ਸਿੰਘ

ਅੰਮ੍ਰਿਤਸਰ 2 ਜਨਵਰੀ:- ਸਭੇ ਸਾਂਝੀ ਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਵਂੇ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਵੱਲੋ ਨਤਮਸਤਕ ਹੋਣ ਆਉਣ ਸਮਂੇ ਕੁਝ ਗਿਣੇ ਚੁਣੇ ਸ਼ਰਾਤਤੀ ਤੱਤਾਂ ਵੱਲੋਂ ਕੀਤੀ ਨਾਅਰੇ ਬਾਜੀ ਤੇ ਕਾਲੇ ਝੰਡੇ ਵਿਖਾਏ ਜਾਣ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੰਭੀਰ ਨੋਟਿਸ ਲਿਆ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਮਨੁੱਖ ਲਈ ਸਭੇ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਤੇ ਨਵੇਂ ਸਾਲ ਦੀ ਆਮਦ ਮੌਕੇ ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਆਉਦੀਆਂ ਹਨ। ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਆਪਣੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਨਿੱਜੀ ਤੌਰ ਤੇ ਆਏ ਸਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।
ਪਰੰਤੂ ਉਹਨਾਂ ਦੀ ਵਾਪਸੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰਵਾਰ ਕੁਝ ਗੈਰ ਜਿੰਮੇਦਾਰਨਾਂ, ਅਸਮਾਜਿਕ ਤੱਤਾਂ ਜਿੰਨਾਂ ਦਾ ਆਪਣਾ ਕੋਈ ਧਰਮ ਨਹੀ ਹੁੰਦਾ, ਉਹ 40, 50 ਲੋਕ ਇਕੱਠੇ ਹੋ ਕੇ ਹਜਾਰਾਂ ਦੀ ਤਾਦਾਦ ‘ਚ ਪੁੱਜੀਆਂ ਸਿੱਖ ਸੰਗਤਾਂ ‘ਚ ਖਲੋਕੇ ਆਪਣੀ ਕਾਲੀ ਕਰਤੂਤ ਲੋਕਾਂ ਸਾਹਮਣੇ ਉਜਾਗਰ ਕਰਕੇ ਕੇਵਲ ਅਖਬਾਰੀ ਸੁਰਖੀਆਂ ਬਟੋਰਨ ‘ਚ ਹੀ ਲੱਗੇ ਰਹਿੰਦੇ ਹਨ ਜੋ ਸਮੇਂ ਸਮੇਂ ਤੇ ਸਮਾਜ ਵੱਲੋ ਨਕਾਰੇ ਜਾਂਦੇ ਹਨ।
ਉਹਨਾਂ ਕਿਹਾ ਕਿ ਜਦੋਂ ਵੀ ਕਿਤੇ ਕੋਈ ਵੀ.ਵੀ.ਆਈ.ਪੀ ਜਾਂਦੇ ਹਨ ਤਾਂ ਸੈਂਟਰ ਦੀਆਂ ਏਜੰਸੀਆਂ ਨਿਗ•ਾ ਰੱਖਦੀਆਂ ਹਨ ਪਰ ਮੈਨੂੰ ਹੈਰਾਨੀ ਹੈ ਕਿ ਦੇਸ਼ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮਦ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਪੁੱਜੀ ਸੁਰੱਖਿਆ ਟੀਮ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਇਥੋ ਤਕ ਦਫਤਰੀ ਸਟਾਫ ‘ਚ ਸਕੱਤਰ, ਐਡੀ:ਸਕੱਤਰ, ਮੀਡੀਆ ਇੰਚਾਰਜ ਤੇ ਸੂਚਨਾ ਅਧਿਕਾਰੀਆਂ ਤੱਕ ਦੀ ਜਾਂਚ ਕੀਤੀ ਹੋਵੇ ਪਰ ਇਹਨਾਂ ਗੈਰ ਸਮਾਜੀ ਤੱਤਾਂ ਦੀ ਭਿਣਕ ਕਿਉ ਨਾ ਲੱਗੀ।
ਉਹਨਾਂ ਕਿਹਾ ਕਿ ਬੇਸ਼ੱਕ ਕਾਨੂੰਨ ਅਨੁਸਾਰ ਹਰ ਵਿਅਕਤੀ ਸਾਂਤੀ ਪੂਰਵਕ ਕਿਸੇ ਵੀ ਮੁੱਦੇ ਤੇ ਲੋਕਰਾਜੀ ਢੰਗ ਨਾਲ ਵਿਖਾਵਾ ਕਰ ਸਕਦਾ ਹੈ। ਪਰ ਇਸਦਾ ਮਤਲਬ ਇਹ ਨਹੀ ਕਿ ਉਹ ਇਸ ਰੂਹਾਨੀਅ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਕਿਸੇ ਸ਼ਰਧਾ ਪੂਰਵਕ ਵਿਅਕਤੀ ਖਿਲਾਫ ਸੂਚਨਾਂ ਕੇਂਦਰ ਦੇ ਬਾਹਰਵਾਰ ਨਾਅਰੇਬਾਜੀ ਜਾਂ ਕਾਲੇ ਝੰਡੇ ਦਿਖਾਉਣ ਵਰਗੀ ਕਾਲੀ ਕਰਤੂਤ ਕਰਨ। ਉਹਨਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਗੰਭੀਰ ਮੁੱਦਾ ਸਮਝਦੀ ਹੈ ਤੇ ਅੱਗੇ ਤੋਂ ਸਮੁੱਚੀ ਲੋਕਾਈ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਨੇ ਕੋਈ ਆਪਣਾ ਇਤਰਾਜ ਜਾਹਰ ਕਰਨਾ ਹੋਵੇ ਤਾਂ ਉਹ ਬਾਹਰ ਜਿੱਥੇ ਮਰਜੀ ਕਰਨ, ਪਰ ਘੱਟੋ-ਘੱਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਕਰਨ ਦੀ ਅੱਗੇ ਤੋਂ ਜੁਅਰਤ ਨਾ ਕਰਨ।

Translate »