January 3, 2012 admin

ਅੰਮ੍ਰਿਤਸਰ ਜਿਲ•ੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 10500 ਕਰਮਚਾਰੀ ਚੋਣ ਡਿਊਟੀ ਕਰਨਗੇ : ਜ਼ਿਲ•ਾ ਚੋਣ ਅਧਿਕਾਰੀ ਸ਼੍ਰੀ ਰੱਜਤ ਅਗਰਵਾਲ

ਅੰਮ੍ਰਿਤਸਰ, 3 ਜਨਵਰੀ : ਵਿਧਾਨ ਸਭਾ ਚੋਣਾਂ 2012 ਨੂੰ ਅਮਨ ਅਮਾਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਅੰਮ੍ਰਿਤਸਰ ਜਿਲ•ੇ ਵਿੱਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 10500 ਕਰਮਚਾਰੀ/ਅਧਿਕਾਰੀ ਚੋਣ ਡਿਊਟੀ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਜ਼ਿਲ•ਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਿਮ੍ਰਤਸਰ ਸ਼੍ਰੀ ਰੱਜਤ ਅਗਰਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਕੁੱਲ 2072 ਪ੍ਰੀਜਾਇਡਿੰਗ ਅਫਸਰ ਅਤੇ 2072 ਵਧੀਕ ਪ੍ਰੀਜਾਇਡਿੰਗ ਅਫਸਰ ਅਤੇ 4144 ਪੋਲਿੰਗ ਅਫਸਰ ਚੋਣਾਂ ਦੇ ਕੰਮ ਲਈ ਨਿਯੁਕਤ ਕੀਤੇ ਗਏ ਹਨ। ਇਹਨਾਂ ਕਰਮਚਾਰੀਆਂ/ਅਧਿਕਾਰੀਆਂ ਦੇ ਕੰਮ-ਕਾਜ ਨੂੰ ਦੇਖਣ ਲਈ ਵੱਖ-ਵੱਖ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ 162 ਸੁਪਰਵਾਈਜਰੀ ਅਫਸਰ ਨਿਯੁਕਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 1000 ਹਜਾਰ ਮਾਈਕਰੋ ਅਬਜਰਵਰ ਵੀ ਆਪਣੀ ਚੋਣ ਡਿਊਟੀ ਨਿਭਾਉਣਗੇ।
ਸ਼੍ਰੀ ਅਗਵਾਲ ਨੇ ਦੱਸਿਆ ਕਿ ਇਹਨਾਂ ਸਮੂਹ ਕਰਮਚਾਰੀਆਂ ਦੇ ਨਿਯੁਕਤੀ ਪੱਤਰ ਇਹਨਾਂ ਨਾਲ ਸਬੰਧਤ ਵਿਭਾਗ ਜਿਵੇਂ ਕਿ ਸਿੱਖਿਆ ਵਿਭਾਗ, ਉਦਯੋਗ ਵਿਭਾਗ, ਸਹਿਕਾਰੀ ਸਭਾਵਾਂ, ਗੁਰੂ ਨਾਨਕ ਦੇਵ ਯੂਨੀਵਰਸਟੀ, ਆਮਦਨ ਕਰ ਵਿਭਾਗ, ਅਕਸਾਈਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੇਂਡੂ ਵਿਕਾਸ ਵਿਭਾਗ, ਪਾਵਰਕਾਮ, ਖਾਲਸਾ ਕਾਲਜ, ਡੀ.ਏ.ਵੀ ਕਾਲਜ, ਹਿੰਦੂ ਕਾਲਜ, ਸਰਕਾਰੀ ਕਾਲਜ ਅਤੇ ਜ਼ਿਲ•ੇ ਦੇ ਵੱਖ-ਵੱਖ ਬੈਂਕਾ ਆਦਿ ਨੂੰ ਜ਼ਿਲ•ਾ ਚੋਣ ਦਫਤਰ ਅੰਮ੍ਰਿਤਸਰ ਵੱਲੋਂ ਭੇਜ ਦਿੱਤੇ ਗਏ ਹਨ। ਇਸਦੇ ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਇਹ ਚੋਣ ਡਿਊਟੀਆਂ ਰਾਤ ਦਿਨ ਇੱਕ ਕਰਕੇ ਸਬੰਧਤ ਕਰਮਚਾਰੀਆਂ/ਅਧਿਕਾਰੀਆੰ ਨੂੰ ਚੋਣ ਡਿਊਟੀ ਕਰਨ ਲਈ ਸਰਵ ਕਰ ਦਿਤੀਆਂ ਜਾਣ। ਜੇਕਰ ਕਿਸੇ ਕਰਮਚਾਰੀ ਦੀ ਬਦਲੀ ਅੰਮ੍ਰਤਿਸਰ ਜਿਲ•ੇ ਤੋਂ ਬਾਹਰ ਹੋਈ ਹੋਵੇ ਤਾਂ ਉਸ ਦੀ ਥਾਂ ਤੇ ਹਾਜ਼ਰ ਹੋਣ ਵਾਲੇ ਕਰਮਚਾਰੀ ਨੂੰ ਇਹ ਡਿਊਟੀ ਸਰਵ ਕੀਤੀ ਜਾਵੇ।
ਸ਼੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਚੋਣ ਡਿਊਟੀ ਕਰਨ ਵਾਲੇ ਸਮੂਹ ਕਰਮਚਾਰੀਆਂ/ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਉਹਨਾਂ ਦੀ ਪਹਿਲੀ ਰਿਹਸਲ ਮਿਤੀ 8 ਜਨਵਰੀ ਨੂੰ ਅਤੇ ਦੂਸਰੀ ਰਿਹਸਲ ਮਿਤੀ 15 ਜਨਵਰੀ ਨੂੰ ਰੱਖੀ ਗਈ ਹੈ। ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਅਗਰਵਾਲ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਆਪਣੀ ਚੋਣ ਡਿਊਟੀ ਨਿਰਪੱਖ ਤਰੀਕੇ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਅਤੇ ਚੋਣ ਡਿਊਟੀ ਵਿੱਚ ਕਿਸੇ ਵੀ ਤਰ•ਾਂ ਦੀ ਕੁਤਾਹੀ, ਪੱਖ ਪਾਤ, ਢਿਲ ਮੱਠ ਜਾਂ ਡਿਊਟੀ ਕਟਾਉਣ ਦੀ ਕੋਸ਼ਿਸ਼ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਅਗਵਾਲ ਨੇ ਦੱਸਿਆ ਕਿ ਵਿਭਾਗਾਂ ਦੇ ਜ਼ਿਲ•ਾ ਮੁੱਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਬਿਨਾਂ ਉਹਨਾਂ ਦੀ ਪੂਰਵ ਪ੍ਰਵਾਨਗੀ ਦੇ ਆਪਣੇ ਸਟੇਸ਼ਨ ਨੂੰ ਨਹੀ ਛੱਡਣਗੇ ਅਤੇ ਨਾ ਹੀ ਆਪਣੇ ਮੋਬਾਇਲ ਫੋਨ ਬੰਦ ਰੱਖਣਗੇ।

Translate »