ਲੁਧਿਆਣਾ: 3 ਜਨਵਰੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 4 ਜਨਵਰੀ ਨੂੰ ਸੂਬੇ ਦੇ ਅਗਾਂਹਵਧੂ ਮਧੂ ਮੱਖੀ ਪਾਲਕਾਂ ਦੀ ਰਾਜ ਪੱਧਰੀ ਇਕੱਤਰਤਾ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਇਕੱਤਰਤਾ ਨੂੰ ਸਿਖਲਾਈ ਪ੍ਰੋਗਰਾਮ ਦੇ ਰੂਪ ਵਿੱਚ ਉਲੀਕਿਆ ਗਿਆ ਹੈ ਜਿਸ ਵਿੱਚ ਮਧੂ ਮੱਖੀਆਂ ਦੇ ਛੱਤੇ ਵਧਾਉਣ ਅਤੇ ਰਾਣੀ ਮੱਖੀਆਂ ਦਾ ਵਪਾਰਕ ਪੱਧਰ ਤੇ ਵਾਧਾ ਕਰਨ ਬਾਰੇ ਸਿਖਲਾਈ ਦਿੱਤੀ ਜਾਵੇਗੀ। ਪੰਜਾਬ ਰਾਜ ਮਧੂ ਮੱਖੀ ਪਾਲਕਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਨੇਕ ਸਿੰਘ ਅਤੇ ਸਕੱਤਰ ਸ: ਰਣਜੀਤ ਸਿੰਘ ਪਿਛਲੀ ਮੀਟਿੰਗ ਦੀ ਕਾਰਵਾਈ ਦੱਸਣਗੇ। ਮੀਟਿੰਗ ਦੀ ਰਜਿਸਟ੍ਰੇਸ਼ਨ ਸਵੇਰੇ 10.00 ਵਜੇ ਕੈਰੋਂ ਕਿਸਾਨ ਘਰ ਵਿਖੇ ਸ਼ੁਰੂ ਹੋਵੇਗੀ।