ਲੁਧਿਆਣਾ, 3 ਜਨਵਰੀ : ਵੋਟਰ ਸੂਚੀਆਂ ਦੀ ਸੁਧਾਈ ਉਪਰੰਤ 1 ਜਨਵਰੀ 2012 ਨੂੰ ਪ੍ਰ੍ਰਕਾਸ਼ਤ ਹੋਈ ਵੋਟਰ ਸੂਚੀ ਵਿੱਚ ਲੁਧਿਆਣਾ ਜਿਲੇ ਦੇ 20 ਲੱਖ 96 ਹਜ਼ਾਰ 963 ਵੋਟਰਾਂ ਦੇ ਨਾਂ ਫੋਟੋ ਵੋਟਰ ਸੂਚੀਆਂ ਵਿੱਚ ਦਰਜ ਹੋਏ ਹਨ । ਇਹ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਜਿਲਾ ਲੁਧਿਆਣਾ ਵਿੱਚ 11 ਲੱਖ 20 ਹਜ਼ਾਰ 242 ਮਰਦਾਂ ਅਤੇ 9 ਲੱਖ 76 ਹਜ਼ਾਰ 721 ਔਰਤਾਂ ਦੇ ਨਾਂ ਦਰਜ ਹੋਏ ਹਨ।
ਜਿਲਾ ਚੋਣ ਅਫਸਰ ਸ੍ਰੀ ਤਿਵਾੜੀ ਨੇ ਜਿਲੇ ਦੇ 14 ਵੱਖ-ਵੱਖ ਹਲਕਿਆਂ ਦਾ ਵੇਰਵਾ ਦਿੰਦਿਆ ਦੱਸਿਆ ਕਿ ਪ੍ਰਕਾਸ਼ਤ ਹੋਈ ਵੋਟਰ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਖੰਨਾ-57 ਵਿੱਚ ਕੁੱਲ 1 ਲੱਖ 43 ਹਜ਼ਾਰ 753 ਵੋਟਰ, ਜਿਹਨਾਂ ਵਿੱਚੋ 75 ਹਜ਼ਾਰ 772 ਮਰਦ ਅਤੇ 67 ਹਜ਼ਾਰ 981 ਔਰਤਾਂ ਹਨ, ਵਿਧਾਨ ਸਭਾ ਹਲਕਾ ਸਮਰਾਲਾ-58 ਵਿੱਚ ਕੁੱਲ 1 ਲੱਖ 49 ਹਜ਼ਾਰ 273 ਵੋਟਰ, ਜਿਹਨਾਂ ਵਿੱਚੋ 79 ਹਜਾaਰ 27 ਮਰਦ ਅਤੇ 70 ਹਜ਼ਾਰ 246 ਔਰਤਾਂ ਦੇ ਨਾਂ ਦਰਜ਼ ਹਨ, ਵਿਧਾਨ ਸਭਾ ਹਲਕਾ ਸਾਹਨੇਵਾਲ-59 ਦੇ ਕੁੱਲ 1 ਲੱਖ 60 ਹਜ਼ਾਰ 245 ਵੋਟਰਾਂ ਵਿੱਚੋ 87 ਹਜ਼ਾਰ 17 ਮਰਦ ਅਤੇ 73 ਹਜ਼ਾਰ 228 ਔਰਤਾਂ ਨੂੰ ਵੋਟਰ ਵੱਜੋ ਦਰਜ਼ ਕੀਤਾ ਗਿਆ ਹੈ। ਸ੍ਰੀ ਤਿਵਾੜੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ-60 ਵਿੱਚ ਕੁੱਲ 1 ਲੱਖ 48 ਹਜ਼ਾਰ 471 ਵੋਟਰਾਂ ਵਿੱਚੋ 81 ਹaਜਾਰ 162 ਮਰਦ ਅਤੇ 67 ਹਜ਼ਾਰ 309 ਔਰਤਾਂ, ਵਿਧਾਨ ਸਭਾ ਹਲਕਾ ਦੱਖਣੀ-61 ਦੇ ਕੁੱਲ 1 ਲੱਖ 26 ਹਜ਼ਾਰ 418 ਵੋਟਰਾਂ ਵਿੱਚੋ 71 ਹਜ਼ਾਰ 128 ਮਰਦ ਅਤੇ 55 ਹਜ਼ਾਰ 290 ਔਰਤਾਂ, ਵਿਧਾਨ ਸਭਾ ਹਲਕਾ ਆਤਮ ਨਗਰ-62 ਵਿੱਚ ਕੁੱਲ 1 ਲੱਖ 34 ਹਜ਼ਾਰ 607 ਵੋਟਰਾਂ ਵਿੱਚੋ 70 ਹਜ਼ਾਰ 852 ਮਰਦ ਅਤੇ 63 ਹਜ਼ਾਰ 755 ਔਰਤਾਂ, ਵਿਧਾਨ ਸਭਾ ਹਲਕਾ ਲੁਧਿਆਣਾ 63-ਕੇਦਰੀ ਦੇ ਕੁੱਲ 1 ਲੱਖ 33 ਹਜ਼ਾਰ 62 ਵੋਟਰਾਂ ਵਿੱਚੋ 71 ਹਜ਼ਾਰ 77 ਮਰਦ ਅਤੇ 61 ਹਜਾaਰ 985 ਔਰਤਾਂ, ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ-64 ਦੇ ਕੁੱਲ 1 ਲੱਖ 52 ਹਜ਼ਾਰ 998 ਵੋਟਰਾਂ ਦੇ ਨਾਅ ਦਰਜ਼ ਹੋਏ ਹਨ ਜਿਹਨਾਂ ਵਿੱਚੋ 79 ਹਜ਼ਾਰ 552 ਮਰਦ ਅਤੇ 73 ਹਜ਼ਾਰ 446 ਔਰਤ ਵੋਟਰਾਂ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ-65 ਦੇ ਕੁੱਲ 1 ਲੱਖ 58 ਹਜ਼ਾਰ 846 ਵੋਟਰਾਂ ਵਿੱਚੋ 84 ਹਜ਼ਾਰ 749 ਮਰਦ ਅਤੇ 74 ਹਜ਼ਾਰ 97 ਔਰਤਾਂ, ਵਿਧਾਨ ਸਭਾ ਹਲਕਾ ਗਿੱਲ-66(ਰਿਜਰਵ) ਦੇ ਕੁੱਲ 1 ਲੱਖ 90 ਹਜ਼ਾਰ 84 ਵੋਟਰਾਂ ਵਿੱਚੋ 1 ਲੱਖ 1431 ਮਰਦ ਅਤੇ 88 ਹਜ਼ਾਰ 653 ਔਰਤਾਂ, ਵਿਧਾਨ ਸਭਾ ਹਲਕਾ ਪਇਲ-67 (ਰਿਜਰਵ) ਦੇ ਕੁੱਲ 1 ਲੱਖ 43 ਹਜ਼ਾਰ 616 ਵੋਟਰਾਂ ਵਿੱਚੋ 76 ਹਜ਼ਾਰ 498 ਮਰਦ ਅਤੇ 67 ਹਜ਼ਾਰ 118 ਔਰਤਾਂ, ਵਿਧਾਨ ਸਭਾ ਹਲਕਾ ਦਾਖਾ-68 ਦੇ ਕੁੱਲ 1 ਲੱਖ 61 ਹਜ਼ਾਰ 706 ਵੋਟਰਾਂ ਵਿੱਚੋ 85 ਹਜ਼ਾਰ 620 ਮਰਦ ਅਤੇ 76 ਹਜ਼ਾਰ 86 ਔਰਤ ਵੋਟਰਾਂ ਦੇ ਨਾਅ ਸ਼ਾਮਲ ਕੀਤੇ ਗਏ ਹਨ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਰਾਏਕੋਟ-69 (ਰਿਜਰਵ) ਦੇ ਕੁੱਲ 1 ਲੱਖ 35 ਹਜ਼ਾਰ 728 ਵੋਟਰਾਂ ਦੇ ਨਾਮ ਦਰਜ ਹੋਏ ਹਨ, ਜਿਹਨਾਂ ਵਿੱਚ 72 ਹਜ਼ਾਰ 207 ਮਰਦ ਅਤੇ 63 ਹਜ਼ਾਰ 521 ਔਰਤ ਵੋਟਰ ਸ਼ਾਮਲ ਹਨ ਅਤੇ ਵਿਧਾਨ ਸਭਾ ਹਲਕਾ ਜਗਰਾਓ-70 (ਰਿਜਰਵ) ਦੇ ਕੁੱਲ 1 ਲੱਖ 58 ਹਜ਼ਾਰ 156 ਵੋਟਰਾਂ ਵਿੱਚੋ 84 ਹਜ਼ਾਰ 150 ਮਰਦ ਅਤੇ 74 ਹaਜਾਰ 6 ਔਰਤ ਵੋਟਰਾਂ ਦੇ ਨਾਂਅ ਸ਼ਾਮਲ ਹਨ।
ਸ੍ਰੀ ਤਿਵਾੜੀ ਨੇ ਦੱਸਿਆ ਕਿ 4 ਜਨਵਰੀ ਤੱਕ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਦੱਸਿਆ ਕਿ 4 ਜਨਵਰੀ ਨੂੰ ਜਿਲੇ ਦੇ ਸਾਰੇ ਹਲਕਿਆਂ ਵਿੱਚ ਬੂਥ ਲੈਵਲ ਅਫਸਰ (ਬੀ.ਐਲ.ਓ) ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਵੋਟਰਾਂ ਤੋ ਫਾਰਮ ਨੰ: 6 ਭਰਵਾ ਕੇ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਲੋਕਾਂ ਨੂੰ ਸਹਿਯੋਗ ਦੇਣਗੇ।