ਬਠਿੰਡਾ, 3 ਜਨਵਰੀ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਬਠਿੰਡਾ ਸ੍ਰੀ ਐਸ. ਕੇ. ਅਗਰਵਾਲ ਨੇ ਇਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੱਲੂਆਣਾ, ਚੁੱਘੇ ਕਲਾਂ, ਮਹਿਰਾਜ, ਚਾਉਕੇ, ਭਗਤਾ ਭਾਈ ਕਾ, ਪੱਕਾ ਕਲਾਂ ਅਤੇ ਮੌੜ ਵਿਖੇ 4 ਜਨਵਰੀ 2012 ਦਿਨ ਬੁੱਧਵਾਰ ਨੂੰ ਲੀਗਲ ਏਡ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਥੇ ਸਮਾਜ ਦੇ ਗਰੀਬ ਲੋਕ ਕਾਨੂੰਨੀ ਸਲਾਹ ਅਤੇ ਸਹਾਇਤਾ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਵੀ 4 ਜਨਵਰੀ 2012 ਨੂੰ ਸਵੇਰੇ 10 ਵਜੇ ਫਰੰਟ ਆਫਿਸ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ, ਜਿਥੇ ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਮੁਹੱਈਆ ਕਰਵਾਈ