January 3, 2012 admin

ਫੌਜ ਪ੍ਰਮੁੱਖ ‘ਤੇ ਰੱਖਿਆ ਮੰਤਰੀ ਨੂੰ ਪੱਤਰ ਮੇਰੀ ਵਿਅਕਤੀਗਤ ਰਾਏ: ਕੈਪਟਨ ਅਮਰਿੰਦਰ

ਚੰਡੀਗੜ•, 3 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਫੌਜ ਪ੍ਰਮੁੱਖ ਜਨਰਲ ਵੀ.ਕੇ. ਸਿੰਘ ਦੀ ਜਨਮ ਤਰੀਖ ‘ਚ ਸੁਧਾਰ ਦੇ ਮਾਮਲੇ ਵਿੱਚ ਰੱਖਿਆ ਮੰਤਰੀ ਏ.ਕੇ ਐਂਟਨੀ ਨੂੰ ਲਿੱਖੇ ਪੱਤਰ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਇਸਨੂੰ ਉਨ•ਾਂ ਦੀ ਵਿਅਕਤੀਗਤ ਰਾਏ ਦੱਸਿਆ ਹੈ।
ਮਾਮਲੇ ‘ਤੇ ਮੀਡੀਆ ਰਿਪੋਰਟਸ ‘ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਉਨ•ਾਂ ਨੇ ਰੱਖਿਆ ਮੰਤਰੀ ਨੂੰ ਪੱਤਰ ਕਰੀਬ ਇਕ ਮਹੀਨਾ ਪਹਿਲਾਂ ਲਿੱਖਿਆ ਸੀ। ਜਿਸ ‘ਚ ਉਨ•ਾਂ ਨੇ ਉਕਤ ਮਾਮਲੇ ‘ਤੇ ਸਿਰਫ ਆਪਣੀ ਵਿਅਕਤੀਗਤ ਰਾਏ ਹੀ ਪ੍ਰਗਟ ਕੀਤੀ ਸੀ।

Translate »