January 3, 2012 admin

ਲੋਕ ਅਦਾਲਤ ਜ਼ਿਲ•ਾ ਕਚਿਹਰੀ ਅੰਮ੍ਰਿਤਸਰ ਵਿਖੇ 25 ਫਰਵਰੀ ਨੂੰ

ਅੰਮ੍ਰਿਤਸਰ, 3 ਜਨਵਰੀ :  ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਮਾਨਯੋਗ ਸ੍ਰੀ ਐਸ. ਐਸ. ਮਦਾਨ ਜ਼ਿਲ•ਾ ਅਤੇ ਸੇਸ਼ਨ ਜੱਜ-ਕਮ-ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਅਮ੍ਰਿਤਸਰ ਦੀ ਦੇਖ ਰੇਖ-ਹੇਠ 25 ਫਰਵਰੀ 2012 ਨੂੰ ਜ਼ਿਲ•ਾ ਕਚਿਹਰੀ ਅੰਮ੍ਰਿਤਸਰ ਵਿਖੇ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿੱਚ ਸਿਵਲ ਅਪੀਲ, ਐਮ. ਏ. ਸੀ. ਟੀ., ਮੈਟਰੀਮੋਨੀਅਲ ਕੇਸ, ਫੌਜਦਾਰੀ ਕੇਸ, ਕਰਿਮੀਨਲ ਅਪੀਲ, ਲੇਬਰ ਝਗੜਿਆਂ, ਕੈਨਸਲਲੇਸ਼ਨ ਅਤੇ ਅਨਟਰੇਸਡ ਰਿਪੋਰਟਸ, ਰੈਂਟ ਕੇਸ, ਬੈਂਕ ਲੋਨ ਕੇਸ, ਨੈਗੋਸੀਬਲ ਇੰਸਟਰੂਮੈਂਟ ਐਕਟ ਅਧੀਨ ਅਤੇ ਅਜਰਾ ਆਦਿ ਦੇ ਕੇਸਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਵ ਜਿਵੇਂ ਕਿ ਲੋਨ ਕੇਸ, ਮਨਰੇਗਾ ਝਗੜਿਆਂ ਅਤੇ ਟੈਲੀਫੋਨ ਕੰਪਨੀਆਂ ਦੇ ਝਗੜਿਆਂ ਸਬੰਧੀ ਕੇਸ ਵੀ ਵਿਚਾਰੇ ਜਾਣਗੇ।
ਇਸ ਮੇਗਾ ਲੋਕਾ ਅਦਾਲਤ ਦਾ ਮੁੱਖ ਮਕਸਦ ਇਹੀ ਹੋਵੇਗਾ ਕਿ ਰਜ਼ਾਮੰਦੀ ਨਾਲ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ। ਲੋਕ ਅਦਾਲਤ ਦੇ ਫੈਸਲੇ ਦਾ ਅਵਾਰਡ ਸਿਵਲ ਕੋਰਟ ਦੀ ਡਿਗਰੀ ਵਾਂਗ ਹੁੰਦਾ ਹੈ ਅਤੇ ਲੋਕ ਅਦਾਲਤਾਂ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਕੋਰਟ ਫੀਸ ਵੀ ਰਿਫੰਡ ਹੁੰਦੀ ਹੈ। ਲੋਕ ਅਦਾਲਤ ਰਾਹੀ ਜਿਥੇ ਲੋਕਾਂ ਦੇ ਝਗੜੇ ਆਪਸੀ ਸਹਿਮਤੀ ਨਾਲ ਹੱਲ ਹੁੰਦੇ ਹਨ Àੁੱਥੇ ਨਾਲ ਹੀ ਸਮੇਂ ਅਤੇ ਪੈਸੇ ਦੀ ਵੀ ਬਚਤ ਹੁੰਦੀ ਹੈ।
ਜੇਕਰ ਕੋਈ ਵਿਅਕਤੀ ਆਪਣਾ ਕੇਸ ਇਸ ਮੇਗਾ ਲੋਕ ਅਦਾਲਤ ਵਿੱਚ ਲਗਾਉਣਾ ਚਾਹੁੰਦਾ ਹੈ ਤਾਂ ਉਹ ਮਾਨਯੋਗ ਚੇਅਰਮੈਨ ਜਾਂ ਸਕੱਤਰ ਜ਼ਿਲ•ਾ ਕਾਨੂਮਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਾਂ ਉੱਪ-ਮੰਡਲ ਵਿਖੇ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜਨ) ਵਿਖੇ ਆਪਣੀ ਦਰਖਾਸਤ ਦੇ ਸਕਦਾ ਹੈ।

Translate »