ਚੰਡੀਗੜ•, 3 ਜਨਵਰੀ :ਪੰਜਾਬ ਸਰਕਾਰ ਵੱਲੋਂ ਅੱਜ 3 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ। ਸ੍ਰੀਮਤੀ ਅਲਕਨੰਦਾ ਦਯਾਲ, ਆਈ.ਏ.ਐਸ. ਦਾ ਤਬਾਦਲਾ ਕਰਦਿਆਂ ਉਨ•ਾਂ ਨੂੰ ਵਿਸੇਸ ਸਕੱਤਰ, ਵਿੱਤ ਅਤੇ ਵਾਧੂ ਚਾਰਜ ਨਿਦੇਸ਼ਕ ਛੋਟੀਆਂ ਬਚੱਤਾ ਅਤੇ ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਚੰਡੀਗੜ• ਖਾਲੀ ਅਸਾਮੀ ਵਿਰੁਧ ਲਗਾਇਆ ਗਿਆ ਹੈ ਸ੍ਰੀ ਹਰਕੇਸ ਸਿੰਘ ਸਿਧੂ ਆਈ.ਏ.ਐਸ. ਨੂੰ ਡਾਇਰੈਕਟਰ ਖੁਰਾਕ ਸਪਲਾਈ ਅਤੇ ਉਪਭੋਗਤਾ ਮਾਮਲੇ ਅਤੇ ਸ੍ਰੀ ਰਮੇਸ ਕੁਮਾਰ ਗੰਟਾ ਆਈ .ਏ.ਐਸ. ਨੂੰ ਵਿਸ਼ੇਸ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਲਗਾਇਆ ਗਿਆ ਹੈ ।
ਇਸੇ ਤਰ•ਾਂ ਸੀ ਅਮਰਜੀਤ ਪਾਲ, ਪੀ.ਸੀ.ਐਸ. ਨੂੰ ਵਿਸ਼ੇਸ ਸਕੱਤਰ ਸਥਾਨਕ ਸਰਕਾਰ ਵਿਭਾਗ ਖਾਲੀ ਅਸਾਮੀ ਵਿਰੁਧ ਲਗਾਇਆ ਗਿਆ ਹੈ । ਸ੍ਰੀ ਦਲਜੀਤ ਸਿੰਘ, ਪੀ.ਸੀ.ਐਸ. ਨੂੰ ਸਬ-ਡਵੀਜ਼ਨਲ ਮੈਜਿਸਟਰੇਟ ਡੇਰਾ ਬਾਬਾ ਨਾਨਕ, ਸ੍ਰੀ ਪ੍ਰਦੀਪ ਕੁਮਾਰ, ਪੀ ਸੀ ਐਸ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਸ੍ਰੀ ਵਿਮਲ ਕੁਮਾਰ ਸੇਤੀਆ ਨੂੰ ਡੀ ਟੀ ਓ ਅੰਮ੍ਰਿਤਸਰ ਅਤੇ ਸ੍ਰੀਮਤੀ ਅਮਨਦੀਪ ਕੋਰ ਪੀ ਸੀ ਐਸ ਸੰਯੁਕਤ ਸਕੱਤਰ ਖੁਰਾਕ ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਪੰਜਾਬ ਲਾਇਆ ਗਿਆ ਹੈ।