January 4, 2012 admin

ਟ੍ਰੈਫਿਕ ਪੁਲਸ ਨੇ ਵਧਾਈ ਚੌਕਸੀ – 10 ਵਾਹਨਾਂ ਦੇ ਚਾਲਾਨ ਕੀਤੇ

ਸ੍ਰੀ ਮੁਕਤਸਰ ਸਾਹਿਬ, 4 ਜਨਵਰੀ – ਟ੍ਰੈਫਿਕ ਸਪਤਾਹ ਤੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਸ ਨੇ ਸੁਰੱਖਿਆ ਮੁਹਿੰਮ ਨੂੰ ਤੇਜ ਕਰ ਦਿੱਤਾ ਹੈ। ਇਸ ਸੰਬੰਧੀ ਜ਼ਿਲਾ ਪੁਲਸ ਮੁਖੀ ਸ੍ਰੀ ਹਰਸ਼ ਕੁਮਾਰ ਬਾਂਸਲ ਵੱਲੋਂ ਜਾਰੀ ਹਦਾਇਤਾਂ ਤਹਿਤ ਪੁਲਸ ਵੱਲੋਂ ਸ਼ਹਿਰ ਵਿਚ ਚੱਪੇ-ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਹਿਤ ਅੱਜ ਸੁਖਵਿੰਦਰ ਸਿੰਘ ਏ.ਐਸ.ਆਈ. ਤੇ ਸੁਰਿੰਦਰ ਸ਼ਰਮਾ ਮੁਨਸ਼ੀ ਨੇ ਪੁਲਸ ਪਾਰਟੀ ਨਾਲ ਸਥਾਨਕ ਮਸਜਿਦ ਚੌਂਕ ਵਿਚ ਨਾਕਾਬੰਦੀ ਕਰਕੇ ਵਾਹਨ ਚਲਾਉਂਦਿਆਂ ਮੋਬਾਇਲ ਦੀ ਵਰਤੋਂ ਕਰਨ, ਕਾਗਜ਼ਾਤ ਪੂਰੇ ਨਾ ਹੋਣ ਤੇ ਹੋਰ ਟ੍ਰੈਫਿਕ ਨਿਯਮਾਂ ਦੀਆਂ ਖਾਮੀਆਂ ਵਾਲੇ 10 ਵਾਹਨਾਂ ਦੇ ਮੌਕੇ ਤੇ ਚਾਲਾਨ ਕੀਤੇ। ਇਸ ਤੋਂ ਇਲਾਵਾ ਟ੍ਰੈਫਿਕ ਇੰਚਾਰਜ ਹਰਿੰਦਰ ਸਿੰਘ ਨੇ ਸ਼ਾਮ ਲਾਲ ਟ੍ਰੈਫਿਕ ਮਾਰਸ਼ਲ, ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ (ਰਜਿ.) ਐਨ.ਜੀ.ਓ. ਤੇ ਟ੍ਰੈਫਿਕ ਮਾਰਸ਼ਲ, ਸੀਨੀਅਰ ਮੀਤ ਪ੍ਰਧਾਨ ਅਕੁੰਸ਼ ਗਰੋਵਰ ਅਤੇ ਸੁਨੀਲ ਕੁਮਾਰ ਬਾਂਸਲ ਸੀਨੀਅਰ ਮੈਂਬਰ ਸਮੇਤ ਸਥਾਨਕ ਕੋਟਕਪੂਰਾ ਰੋਡ ਵਿਖੇ ਆਟੋ ਰਿਕਸ਼ਾ ਸਟੈਂਡ ਤੇ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਤੇ ਡਰਾਇਵਿੰਗ ਕਰਦੇ ਸਮੇਂ ਚੌਕਸੀ ਵਰਤਨ ਦੀ ਹਦਾਇਤ ਕੀਤੀ।

Translate »