ਲੁਧਿਆਣਾ, 4 ਜਨਵਰੀ : ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਜਿਲੇ ਵਿੱਚ ਪੈਦੇ 14 ਵਿਧਾਨ ਸਭਾ ਹਲਕੇ 57 ਖੰਨਾ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਸ੍ਰੀਮਤੀ ਇੰਦਰਜੀਤ ਕੌਰ ਕੰਗ , 58 ਸਮਰਾਲਾ ਦੇ ਰਿਟਰਨਿੰਗ ਅਫਸਰ-ਕਮ- ਐਸ.ਡੀ.ਐਮ ਸ੍ਰੀ ਜਸਬੀਰ ਸਿੰਘ, 59 ਸਾਹਨੇਵਾਲ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਲੁਧਿਆਣਾ ਪੂਰਬੀ ਸ੍ਰੀ ਅਜੈ ਸੂਦ, 60 ਲੁਧਿਆਣਾ ਪੂਰਬੀ ਦੇ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ-1 ਨਗਰ ਨਿਗਮ ਲੁਧਿਆਣਾ ਸ੍ਰੀਮਤੀ ਦਲਜੀਤ ਕੌਰ, 61 ਲੁਧਿਆਣਾ ਦੱਖਣੀ ਦੇ ਰਿਟਰਨਿੰਗ ਅਫਸਰ-ਕਮ-ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਲੁਧਿਆਣਾ-1 ਸ. ਹਰਬੀਰ ਸਿੰਘ, 62 ਆਤਮ ਨਗਰ ਦੇ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ-2 ਨਗਰ ਨਿਗਮ ਲੁਧਿਆਣਾ ਸ. ਪਰਮਜੀਤ ਸਿੰਘ ਘੁੰਮਣ, 63 ਲੁਧਿਆਣਾ ਕੇਦਰੀ ਦੇ ਰਿਟਰਨਿੰਗ ਅਫਸਰ-ਕਮ-ਵਧੀਕ ਮੁੱਖ ਪ੍ਰਸ਼ਾਸ਼ਕ ਗਲਾਡਾ ਲੁਧਿਆਣਾ ਡਾ. ਜਸਵੰਤ ਸਿੰਘ, 64 ਲੁਧਿਆਣਾ ਪੱਛਮੀ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਲੁਧਿਆਣਾ ਮੈਡਮ ਬਬੀਤਾ ਕਲੇਰ, 65 ਲੁਧਿਆਣਾ ਉੱਤਰੀ ਦੇ ਰਿਟਰਨਿੰਗ ਅਫਸਰ-ਕਮ-ਜਿਲਾ ਟਰਾਂਸਪੋਰਟ ਅਫਸਰ ਸ੍ਰੀ ਅਸ਼ਵਨੀ ਕੁਮਾਰ, 66 ਗਿੱਲ (ਰਾਖਵਾ) ਦੇ ਰਿਟਰਨਿੰਗ ਅਫਸਰ-ਕਮ-ਜਿਲਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਸ੍ਰੀ ਅਮਰਦੀਪ ਸਿੰਘ ਬੈਸ, 67 ਪਾਇਲ (ਰਾਖਵਾ) ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਸ੍ਰੀਮਤੀ ਇੰਦੂ ਮਲਹੌਤਰਾ, 68 ਦਾਖਾ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਲੁਧਿਆਣਾ ਪੱਛਮੀ ਸ੍ਰੀ ਕੁਲਜੀਤਪਾਲ ਸਿੰਘ ਮਾਹੀ, 69 ਰਾਏਕੋਟ (ਰਾਖਵਾ) ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਸ. ਬਲਦੇਵ ਸਿੰਘ ਅਤੇ 70 ਜਗਰਾਓ (ਰਾਖਵਾ) ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਮੈਡਮ ਈਸ਼ਾ ਕਾਲੀਆ ਕੋਲ ਸਬੰਧਤ ਹਲਕੇ ਦੇ ਉਮੀਦਵਾਰ ਆਪਣੀ ਨਾਮਜ਼ਦਗੀ ਦੇ ਕਾਗਜ਼ 5 ਜਨਵਰੀ ਤੋਂ 12 ਜਨਵਰੀ ਤੱਕ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖਲ ਕਰ ਸਕਣਗੇ। ਉਹਨਾਂ ਦੱਸਿਆ ਕਿ 13 ਜਨਵਰੀ ਨੂੰ ਸਵੇਰੇ 11 ਵਜੇ ਨਾਮਜਦਗੀ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 16 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾ ਸਕਣਗੇ। ਉਹਨਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ 16 ਜਨਵਰੀ ਨੂੰ ਹੀ ਬਾਅਦ ਦੁਪਹਿਰ 3 ਵਜੇ ਤੱਕ ਅਲਾਟ ਕੀਤੇ ਜਾਣਗੇ।ਉਹਨਾਂ ਕਿਹਾ ਕਿ 30 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ।
ਸ੍ਰੀ ਤਿਵਾੜੀ ਨੇ ਇਹ ਵੀ ਦੱਸਿਆ ਕਿ ਜਿਲੇ ਦੇ ਸਾਰੇ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਸਟਾਫ ਦੀ 8 ਜਨਵਰੀ ਨੂੰ ਪਹਿਲੀ, 15 ਜਨਵਰੀ ਨੂੰ ਦੂਜੀ, 25 ਜਨਵਰੀ ਨੂੰ ਤੀਜੀ ਅਤੇ 29 ਜਨਵਰੀ ਨੂੰ ਚੌਥੀ ਰੀਹਰਸਲ ਹੋਵੇਗੀ।