ਲੁਧਿਆਣਾ, 4 ਜਨਵਰੀ :ਜਿਲਾ ਮੈਜਿਸਟਰੇਟ-ਕਮ-ਜਿਲਾ ਚੋਣ ਅਫਸਰ ਲੁਧਿਆਣਾ ਸ਼੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਦੌਰਾਨ ਕਿਹੜੇ ਵਿਅਕਤੀਆਂ ਦਾ ਅਸਲਾ ਜਮ•ਾਂ ਕਰਵਾਇਆ ਜਾਣਾ ਹੈ, ਬਾਰੇ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਲੁਧਿਆਣਾ, ਐਸ.ਐਸ.ਪੀ ਖੰਨਾ ਅਤੇ ਐਸ.ਐਸ.ਪੀ ਲੁਧਿਆਣਾ ਦਿਹਾਤੀ ਵੱਲੋਂ ਉਨ•ਾਂ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਜਿਨ•ਾਂ ਦਾ ਅਸਲਾ ਜਮ•ਾਂ ਕਰਵਾਉਣ ਲਈ ਸਕਰੀਨਿੰਗ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਇਨਾਂ ਸੂਚੀਆਂ ਦੀ ਪੜਤਾਲ ਪੁਲਿਸ ਕਮਿਸ਼ਨਰ ਲੁਧਿਆਣਾ, ਐਸ.ਐਸ.ਪੀ ਖੰਨਾ, ਐਸ.ਐਸ.ਪੀ ਲੁਧਿਆਣਾ ਦਿਹਾਤੀ ਅਤੇ ਚੋਣ ਤਹਿਸੀਲਦਾਰ ਲੁਧਿਆਣਾ ਦੇ ਦਫਤਰ ਵਿਖੇ ਕੀਤੀ ਜਾ ਸਕਦੀ ਹੈ। ਉਨ•ਾਂ ਦੱਸਿਆ ਕਿ ਇਨਾਂ ਵਿਅਕਤੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਵੱਖਰੇ ਨੋਟਿਸ ਜਾਰੀ ਨਹੀਂ ਕੀਤੇ ਜਾ ਸਕਦੇ ਇਸ ਲਈ ਜਿਲੇ ਦੇ ਉਹ ਵਿਅਕਤੀ ਜਿਨਾਂ ਕੋਲ ਅਸਲਾ ਲਾਇਸੰਸ ਹਨ, ਨੂੰ ਜਨਤਕ ਤੌਰ ਤੇ ਸੂਚਤ ਕੀਤਾ ਜਾਂਦਾ ਹੈ ਕਿ ਉਹਨਾਂ ਵਿੱਚੋਂ ਜਿਹੜੇ ਵਿਅਕਤੀਆਂ ਦਾ ਨਾਂ ਇਹਨਾਂ ਸੂਚੀਆਂ ਵਿੱਚ ਦਰਜ਼ ਹੈ ਉਹੋਂ ਤੁਰੰਤ ਆਪਣਾ ਅਸਲਾ ਜਮ•ਾਂ ਕਰਵਾਉਣ। ਉਹਨਾਂ ਜਿਲਾ ਦੇ ਸਮੂਹ ਥਾਣਾ ਮੁੱਖੀਆਂ ਨੂੰ ਵੀ ਹਦਾਇਤ ਜ਼ਾਰੀ ਕੀਤੀ ਕਿ ਉਹ ਸੂਚੀ ਵਿੱਚ ਦਰਜ਼ ਵਿਅਕਤੀਆਂ ਨਾਲ ਤਾਲਮੇਲ ਕਰਕੇ ਅਸਲਾ ਤੁਰੰਤ ਜਮ•ਾਂ ਕਰਵਾਉਣ।