January 4, 2012 admin

ਪੰਜਾਬ ‘ਚ ਖੂੰਡੇ ਤੇ ਡਾਂਗਾ ਵਾਲਿਆਂ ਦਾ ਨਹੀਂ, ਅਕਾਲੀ ਭਾਜਪਾ ਗਠਜੋੜ ਜਿੱਤ ਦਾ ਝੰਡਾ ਲਹਿਰਾਏਗਾ : ਭਰੋਵਾਲ

ਲੁਧਿਆਣਾ 4 ਜਨਵਰੀ : ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਿੰਗ ਕਮੇਟੀ ਮੈਂਬਰ ਅਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਭੋਮਾ) ਦੇ ਸਰਪਰਸਤ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਹੈ ਕਿ ਪੰਜਾਬ ਭਰ ਦੇ ਲੋਕ ਸੂਬੇ ਅੰਦਰ ਸ਼ਾਤੀ ਅਤੇ ਵਿਕਾਸ ਚਾਹੁੰਦੇ ਹਨ । ਜੋ ਕਿ ਸੱਤਾਧਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਅਮਲੀ ਰੂਪ ਵਿੱਚ ਸਥਾਪਿਤ ਕਰਕੇ ਦਿਖਾਇਆ ਹੈ । ਉਨ•ਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਪਹਿਲਾਂ ਅਤੇ ਨਾ ਹੀ ਹੁਣ ਖੂੰਡੇ ਤੇ ਡਾਂਗਾਂ ਦੇ ਡਰਾਵੇ ਦੇ ਕੇ ਰਾਜ ਕਰਨ ਵਾਲਿਆਂ ਲਈ ਕੋਈ ਥਾਂ ਹੈ । ਕਿਉਂਕਿ ਪੰਜਾਬੀ ਸਭਿਆਚਾਰ, ਪੰਜਾਬੀਆਂ ਦੀ ਫਰਾਖਦਿਲੀ ਅਤੇ ਮਹਿਮਾਨਨਵਾਜੀ ਦੀ ਵਿਸ਼ਵ ਭਰ ਅੰਦਰ ਨਿਵੇਕਲੀ ਪਹਿਚਾਣ ਤੇ ਧੂਮ ਹੈ । ਉਨ•ਾਂ ਕਿਹਾ ਕਿ ਪਿਛੱਲੇ 5 ਵਰਿਆਂ ਦੌਰਾਨ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਨੇ ਵਿਕਾਸ ਦੀ ਹਨੇਰੀ ਲਿਆ ਕੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ । ਉਨ•ਾਂ ਇਹ ਵੀ ਦਾਅਵਾ ਕੀਤਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤਕ ਦੇ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬਿਜਲੀ ਉਤਪਾਦਨ ਦੇ ਰਿਕਾਰਡ ਤੋਂ ਪ੍ਰੋਜੈਕਟ ਅਤੇ ਬਹੁਮਾਰਗੀ ਸੜਕਾਂ ਦੇ ਜਾਲ ਵਿਛੇ ਹਨ । ਅੱਜ ਪੰਜਾਬ ਨੇ ਖੇਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਸਰਕਾਰ ਦੀਆਂ ਨੀਤੀਆਂ ਸਦਕਾਂ ਨਵੇਂ ਰਿਕਾਰਡ ਕਾਇਮ ਕੀਤੇ ਹਨ । ਭਰੋਵਾਲ ਨੇ ਕਿਹਾ ਕਿ ਪਬਲਿਕ ਦੀ ਵੱਖ ਵੱਖ ਅਦਾਰਿਆਂ ਅੰਦਰ ਹੁੰਦੀ ਲੁੱਟ ਖਸੁੱਟ ਅਤੇ ਖੱਚਲ ਖੁਆਰੀ ਨੂੰ ਰੋਕਣ ਲਈ ਸ. ਸੁਖਬੀਰ ਸਿੰਘ ਬਾਦਲ ਦੇ Àੱੁੱੱਦੱਮ ਸਦਕਾ ਪੰਜਾਬ ਅੰਦਰ ਰਾਈਟ ਟੂ ਐਕਟ ਕਾਨੂੰਨ ਲਾਗੂ ਕਰਕੇ ਅਫਸਰ ਸ਼ਾਹੀ ਨੂੰ ਜਵਾਬਦੇਹੀ ਬਣਾਇਆ । ਹਜ਼ਾਰਾਂ ਨੌਜਵਾਨਾਂ ਨੂੰ ਰੋਜਗਾਰ ਅਤੇ ਸਵੈ ਰੋਜਗਾਰ ਦੇ ਮੌਕੇ ਪ੍ਰਦਾਨ ਕਰਕੇ ਅਤੇ ਪੰਜਾਬ ਅੰਦਰ ਸਿਟੀ ਬੱਸ ਸਰਵਿਸ ਚਲਾ ਕੇ ਆਪਣੇ ਚੁਣਾਵੀ ਵਾਅਦਿਆਂ ਨੂੰ ਪੂਰਨ ਕਰਦਿਆਂ ਸੂਬੇ ਨੂੰ ਤਰੱਕੀ ਤੇ ਵਿਕਾਸ ਦੀਆਂ ਲੀਹਾਂ ਤੇ ਅੱਗੇ ਤੋਰਿਆ । ਉਨ•ਾਂ ਨੇ ਮਹਾਨਗਰੀ ਸਮੇਤ ਪੰਜਾਬ ਭਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚੋਂ ਪਾਰਟੀ ਉਮੀਦਵਾਰਾਂ ਦੇ ਮੁਕਾਬਲੇ ਬਾਗੀ ਹੋ ਕੇ ਚੋਣ ਮੈਦਾਨ ਵਿੱਚ ਨਿੱਤਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ, ਤਾਂ ਜੋ ਸੂਬੇ ਅੰਦਰ ਇੱਕ ਵਾਰ ਫੇਰ ਤੋਂ ਅਕਾਲੀ ਭਾਜਪਾ ਗਠਜੋੜ ਦੀ ਸਪੱਸ਼ਟ ਬਹੁਮਤ ਵਾਲੀ ਸਰਕਾਰ ਦੀ ਸਥਾਪਨਾ ਹੋ ਸਕੇ । ਉਨਾਂ• ਇਹ ਵੀ ਦਾਅਵਾ ਕੀਤਾ ਕਿ ਇਸ ਸਮੇਂ ਸੂਬੇ ਅੰਦਰ ਅਕਾਲੀ ਭਾਜਪਾ ਗਠਜੋੜ ਦੇ ਪੱਖ ਵਿੱਚ ਹਨੇਰੀ ਚਲ ਰਹੀ ਹੈ ਅਤੇ ਜਿਥੇ 117 ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ, ਉਥੇ ਜਿਲ•ਾ ਲੁਧਿਆਣਾ ਦੇ ਵਿਧਾਨ ਸਭਾ ਹਲਕਿਆਂ ਤੋਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਜੱਥੇਦਾਰ ਹੀਰਾ ਸਿੰਘ ਗਾਬੜੀਆ, ਹਾਕਮ ਸਿੰਘ ਗਿਆਸਪੁਰਾ, ਪ੍ਰੌ: ਰਜਿੰਦਰ ਭੰਡਾਰੀ, ਪ੍ਰਵੀਨ ਬਾਂਸਲ, ਮਨਪ੍ਰੀਤ ਸਿੰਘ ਅਯਾਲੀ, ਐਸ.ਆਰ. ਕਲੇਰ, ਬਿਕਰਮਜੀਤ ਸਿੰਘ ਖਾਲਸਾ, ਰਣਜੀਤ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ਿਵਾਲਿਕ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਦਿਆਂ ਨਵਾਂ ਇਤਿਹਾਸ ਸਿਰਜਣਗੇ । ਇਸ ਮੌਕੇ ਨੌਜਵਾਨ ਆਗੂ ਸੰਤੋਖ ਸਿੰਘ ਸੁਖਾਣਾ, ਸੁਖਵਿੰਦਰ ਪਾਲ ਸਿੰਘ ਗਰਚਾ, ਗੁਰਦੀਪ ਸਿੰਘ ਲੀਲ, ਐਡਵੋਕੇਟ ਸੰਦੀਪ ਸਿੰਘ ਖੋਸਾ, ਫੈਡਰੇਸ਼ਨ ਦੇ ਜਿਲ•ਾ ਪ੍ਰਧਾਨ ਵਰਿੰਦਰ ਸਿੰਘ ਰਿੰਕੂ, ਹਰਪ੍ਰੀਤ ਪ੍ਰੀਤੀ, ਹਰਕੋਮਲ ਸਿੰਘ ਦਿਹਾਤੀ ਜਿਲ•ਾ ਪ੍ਰਧਾਨ, ਬਲਦੇਵ ਸਿੰਘ ਗਰੇਵਾਲ, ਜੋਗਿੰਦਰ ਸਿੰਘ ਗਰੇਵਾਲ, ਕੁਲਦੀਪ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਖਟੱੜ, ਹਰਪਾਲ ਸਿੰਘ ਏਕਤਾ, ਅਜੀਤ ਸਿੰਘ ਮਾਂਗਟ ਆਦਿ ਆਗੂ ਮੌਜੂਦ ਸਨ ।

Translate »