January 4, 2012 admin

ਖਾਲਸਾ ਕਾਲਜ ਗਰਲਜ਼ ਸਕੂਲ ਦੀ ਵਿਦਿਆਰਥਣ ‘ਆਵਾਜ਼ ਪੰਜਾਬ ਦੀ’ ‘ਚ ਬੈਸਟ ਪ੍ਰਫਾਰਮਰ

ਅੰਮ੍ਰਿਤਸਰ, 4 ਜਨਵਰੀ, 2012 : ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਮਨਪੀ੍ਰਤ ਕੌਰ ਨੇ ਐੱਮ.ਐੱਚ.ਵਨ ਚੈਨਲ ‘ਤੇ ਚੱਲ ਰਹੇ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਮੁਕਾਬਲੇ ਵਿੱਚ ਬੈਸਟ-ਪ੍ਰਫਾਰਮਰ ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਮ ਰੌਸ਼ਣ ਕੀਤਾ ਹੈ। ਸਕੂਲ ਪ੍ਰਿੰਸੀਪਲ, ਤੇਜਿੰਦਰ ਕੌਰ ਬਿੰਦਰਾ ਨੇ ਕਿਹਾ ਕਿ ਹਰਮਨਪ੍ਰੀਤ ਹੁਣ ਤੱਕ ਕਰਵਾਏ ਗਏ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ-ਫਾਈਨਲ ਰਾਊਂਡ ਵਿੱਚ ਅਵੱਲ ਰਹੀ ਅਤੇ ਉਸ ਨੇ 30 ਪ੍ਰਤੀਯੋਗੀਆਂ ਨੂੰ ਮਾਤ ਦੇ ਕੇ ਇਹ ਪੁਜ਼ੀਸ਼ਨ ਹਾਸਲ ਕੀਤੀ। ਉਨ•ਾਂ ਕਿਹਾ ਕਿ ਇਹ ਵਿਦਿਆਰਥਣ ਲਗਾਤਾਰ ਚਾਰ ਸਾਲਾਂ ਤੋਂ ਲੋਕ ਗੀਤ ਮੁਕਾਬਲੇ ਵਿੱਚ ਰਾਜ ਪੱਧਰ ‘ਤੇ ਜੇਤੂ ਰਹਿ ਰਹੀ ਹੈ ਅਤੇ ਉਨ•ਾਂ ਨੂੰ ਆਸ ਹੈ ਕਿ ਹਰਮਨਪ੍ਰੀਤ ਜ਼ਿੰਦਗੀ ਵਿੱਚ ਆਪਣੇ ਵਿੱਢੇ ਹੋਏ ਖੇਤਰ ‘ਚ ਹੋਰ ਵੀ ਉਚਾਈਆਂ ਹਾਸਲ ਕਰੇਗੀ। ਹੁਣ ਇਹ ਵਿਦਿਆਰਥਣ ਇਸੇ ਪ੍ਰਤੀਯੋਗਿਤਾ ਦੇ ਸੈਮੀ-ਫਾਈਨਲ ਰਾਊਂਡ ਵਿੱਚ ਭਾਗ ਲਵੇਗੀ।

Translate »