ਫਿਰੋਜਪੁਰ 3 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ-2012 ਨੂੰ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਾਉਣ ਲਈ ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਆਪਣੇ ਆਪਣੇ ਜਿਲਿ•ਆਂ ਨਾਲ ਸਬੰਧਤ ਵੱਖ ਵੱਖ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਗਏ ਰਿਟਰਨਿੰਗ ਅਫਸਰਾਂ ਨਾਲ ਮੀਟਿੰਗਾਂ ਕਰਦੇ ਰਹਿਣ ਅਤੇ ਉਨ•ਾਂ ਵਲੋ ਚੋਣਾ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਦੇਂ ਰਹਿਣ ਅਤੇ ਲੋੜ ਪੈਣ ਤੇ ਉਨ•ਾਂ ਦਾ ਮਾਰਗ ਦਰਸ਼ਨ ਵੀ ਕਰਨ।
ਇਹ ਆਦੇਸ਼ ਸ; ਰਮਿੰਦਰ ਸਿੰਘ ਕਮਿਸ਼ਨਰ ਫਿਰੋਜਪੁਰ ਮੰਡਲ ਫਿਰੋਜਪੁਰ ਨੇ ਜਿਲ•ਾ ਫਿਰੋਜਪੁਰ, ਮੋਗਾ, ਫਾਜਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਬੁਲਾਈ ਗਈ ਮੀਟਿੰਗ ਦੌਰਾਨ ਦਿਤੇ । ਇਸ ਮੀਟਿੰਗ ਵਿੱਚ ਡਾ. ਐਸ. ਕਰੂਣਾ ਰਾਜੂ ਡਿਪਟੀ ਕਮਿਸ਼ਨਰ ਫਿਰੋਜਪੁਰ, ਸ਼੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਬਸੰਤ ਗਰਗ ਡਿਪਟੀ ਕਮਿਸ਼ਨਰ ਫਾਜਿਲਕਾ ਅਤੇ ਸ਼੍ਰੀ ਬੀ.ਪੁਰੂਸਾਰਥਾ ਡਿਪਟੀ ਕਮਿਸ਼ਨਰ ਮੋਗਾ, ਸ਼੍ਰੀ ਡੀ.ਪੀ.ਐਸ ਖਰਬੰਦਾ ਵਧੀਕ ਡਿਪਟੀ ਕਮਿਸ਼ਨਰ, ਫਿਰੋਜਪੁਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਵੱਖ ਵੱਖ ਜਿਲਿ•ਆਂ ਨਾਲ ਸਬੰਧਤ ਜਿਲ•ਾ ਚੋਣ ਅਫਸਰਾਂ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਲੈਣ ਉਪਰੰਤ ਸ: ਰਮਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋ ਨਿਯੁਕਤ ਕੀਤੇ ਜਾ ਰਹੇ ਚੋਣ ਅਬਜਰਵਰਾਂ ਨਾਲ ਤਜਰਬੇਕਾਰ ਅਫਸਰਾਂ ਨੂੰ ਬਤੌਰ ਲਾਇਜ਼ਨ ਅਫਸਰ ਨਿਯੁਕਤ ਕੀਤਾ ਜਾਵੇ, ਜਿਨ•ਾਂ ਨੂੰ ਚੋਣ ਜਾਬਜਾਂ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇ ਅਤੇ ਦੂਜੇ ਸੂਬਿਆਂ ਤੋ ਆਉਣ ਵਾਲੇ ਅਧਿਕਾਰੀਆਂ ਨੂੰ ਤਲੱਸੀਬਖਸ਼ ਜਵਾਬ ਦੇ ਸਕਣ। ਉਨ•ਾਂ ਇਹ ਵੀ ਕਿਹਾ ਅਬਜਰਵਰਾਂ ਲਈ ਰਹਿਣ ਦੇ ਅਤੇ ਟਰਾਂਸਪੋਰਟ ਦੇ ਢੁੱਕਵੇ ਪ੍ਰਬੰਧ ਕਰ ਲਏ ਜਾਣ ਅਤੇ ਅਬਜਰਵਰਾਂ ਵਰਤੋਂ ਲਈ ਤਾਲਮੇਲ ਕਰਨ ਵਾਸਤੇ ਇੰਟਰਨੈਟ ਕੁਨੈਕਸ਼ਨ, ਟੈਲੀਫੋਨ, ਫੈਕਸ, ਮੋਬਾਇਲ ਫੋਨ ਆਦਿ ਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਉਨ•ਾਂ ਇਹ ਵੀ ਕਿਹਾ ਕਿ ਚੋਣ ਦਰਸ਼ਕਾਂ ਨੂੰ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਕਰਵਾਉਣ ਲਈ ਬਣਾਈ ਗਈ ਯੋਜਨਾਂ ਅਤੇ ਤਾਲਮੇਲ ਯੋਜਨਾਂ ਤਿਆਰ ਕਰਕੇ ਦਿੱਤੀ ਜਾਵੇ।
ਡਵੀਜ਼ਨਲ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 4,ਜਨਵਰੀ ਤੱਕ ਨਵੀਆਂ ਵੋਟਾਂ ਬਣਾਉਣ ਸਬੰਧੀ ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਰਿਟਰਨਿੰਗ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ•ਾਂ ਇਹ ਵੀ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਬਾਹਰ ਲਿਖ ਕੇ ਲਗਾ ਦਿੱਤਾ ਜਾਵੇ ਤਾਂ ਜੋ ਪੋਲਿੰਗ ਸਟੇਸ਼ਨ ਲੱਭਣ ਵਿੱਚ ਔਕੜ ਮਹਿਸੂਸ ਨਾ ਹੋਵੇ। ਪੋਲਿੰਗ ਸਟੇਸ਼ਨਾਂ ਉਪਰ ਤਾਇਨਾਤ ਪੋਲਿੰਗ ਬੂਥ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਮਾਈਕਰੋ ਅਬਜਰਵਰ, ਵੀਡੀਓ ਗ੍ਰਾਫੀ ਦੀਆਂ ਟੀਮਾਂ, ਚੋਣ ਅਮਲੇ ਦੀ ਨਿਯੁਕਤੀ, ਟਰਾਂਸਪੋਰਟ ਯੋਜਨਾਂ ਅਤੇ ਨਿਗਰਾਨ ਕਮੇਟੀਆਂ ਦੀ ਬਣਤਰ ਨੂੰ ਯਕੀਨੀ ਬਣਾਇਆ ਜਾਵੇ।
ਸ. ਰਮਿੰਦਰ ਸਿੰਘ ਨੇ ਕਿਹਾ ਕਿ ਜਿਲ•ਾ ਚੋਣ ਅਫਸਰ ਅਤੇ ਰਿਟਰਨਿੰਗ ਅਫਸਰ ਦੀ ਪੱਧਰ ਤੇ ਕਾਇਮ ਕੀਤੇ ਗਏ ਸ਼ਕਾਇਤ ਨਿਵਾਰਣ ਸੈਲ ਵਿੱਚ ਪ੍ਰਾਪਤ ਹੋਣ ਵਾਲੀਆਂ ਸ਼ਕਾਇਤਾਂ ਦਾ ਨਿਪਟਾਰਾ ਸਬੰਧਤ ਅਧਿਕਾਰੀਆਂ ਵੱਲੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯਕੀਨੀ ਬਣਾਇਆ ਜਾਵੇ। ਉਨ•ਾਂ ਇਹ ਵੀ ਕਿਹਾ ਕਿ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਤਾਲਮੇਲ ਲਈ ਮੀਟਿੰਗਾਂ ਕੀਤੀਆਂ ਜਾਣ। ਫਿਰੋਜਪੁਰ ਮੰਡਲ ਅਧੀਨ ਆਉਦੇ ਵਿਧਾਨ ਸਭਾ ਹਲਕਿਆਂ ਵਿੱਚ ਸ਼ਨਾਖਤ ਕੀਤੇ ਗਏ ਅਤਿ ਸੰਵੇਦਨਾਸ਼ੀਲ ਅਤੇ ਸੰਵੇਦਨਾਸ਼ੀਲ ਪੋਲਿੰਗ ਬੂਥਾਂ ਤੇ ਸ਼ਾਂਤੀਪੂਰਵਕ ਵੋਟਾਂ ਪਵਾਉਣ ਲਈ ਲੋੜੀਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਉਨ•ਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਤੇ ਚੌਕਸੀ ਵਰਤਦਿਆਂ ਅਸਲਾਂਧਾਰੀਆਂ ਦਾ ਅਸਲਾ ਜਮ•ਾਂ ਕਰਵਾਇਆ ਜਾਵੇ ਅਤੇ ਜਿਲ•ਾ ਪੱਧਰ ਤੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੇ ਅਧਾਰਿਤ ਬਣਾਈ ਗਈ ਸਕਰੀਨਿੰਗ ਕਮੇਟੀ ਅਸਲਾ ਰੱਖਣ ਦੀ ਛੋਟ ਦੇ ਸਕਦੀ ਹੈ। ਉਨ•ਾਂ ਇਹ ਵੀ ਕਿਹਾ ਕਿ ਚੋਣ ਸਟਾਫ ਦੀਆਂ ਰਹਿਸਲਾਂ ਦੌਰਾਨ ਉਨ•ਾਂ ਨੂੰ ਆਦੇਸ਼ ਦਿੱਤੇ ਜਾਣ ਕਿ ਚੋਣਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਾਉਣ ਲਈ ਨਿਰਪੱਖ ਰਹਿ ਕੇ ਡਿਊਟੀ ਨਿਭਾਉਣ ਅਤੇ ਉਨ•ਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਲੋੜੀਦੇ ਸਰਟੀਫਿਕੇਟ ਜਾਰੀ ਕੀਤੇ ਜਾਣ।
ਡਵੀਜ਼ਨਲ ਕਮਿਸ਼ਨਰ ਨੇ ਵੱਖ ਵੱਖ ਜਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਮੀਡੀਆ ਨਾਲ ਸਬੰਧਤ ਕਰਮੀਆਂ ਨਾਲ ਮੀਟਿੰਗਾਂ ਕਰਨ ਸਬੰਧੀ ਜਾਇਜਾ ਲਿਆ ਤੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਵਲੋ ਚੋਣ ਜਾਬਤੇ ਸਬੰਧੀ ਹਦਾਇਤਾਂ ਦੀਆਂ ਕਾਪੀਆਂ ਯਕੀਨੀ ਬਣਾਈਆਂ ਜਾਣ ਅਤੇ ਉਨ•ਾਂ ਨਾਲ ਮਿਥੇ ਪ੍ਰੋਗਰਾਮਾਂ ਅਨੁਸਾਰ ਮੀਟਿੰਗਾਂ ਜਾਰੀ ਰੱਖੀਆਂ ਜਾਣ। ਉਨ•ਾਂ ਇਹ ਵੀ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡਾਂ ਰਾਹੀ ਵੋਟਾਂ ਪਾਉਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਜਾਗਰੂਕ ਕਰਨ ਵਾਸਤੇ ਯਤਨ ਕੀਤੇ ਜਾਣ।