ਚੰਡੀਗੜ•, 4 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਦਾਗੀ ਆਗੂਆਂ ਨੂੰ ਟਿਕਟ ਦਿੱਤੇ ਜਾਣ ਨਾਲ ਭਾਰਤੀਆ ਜਨਤਾ ਪਾਰਟੀ ਦੇ ਚੇਹਰੇ ਤੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਝੂਠ ਦਾ ਨਕਾਬ ਉਤਰ ਗਿਆ ਹੈ ਅਤੇ ਉਸਦੇ ਦੁਹਰੇ ਮਾਪਦੰਡ ਦਾ ਭਾਂਡਾਫੋੜ ਹੋ ਗਿਆ ਹੈ। ਜਿਨ•ਾਂ ਨੂੰ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਸਰਕਾਰ ਤੋਂ ਹਟਾ ਦਿੱਤਾ ਗਿਆ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਨੇ ਦਾਗੀ ਆਗੂਆਂ ਨੂੰ ਟਿਕਟ ਦੇ ਕੇ ਇਸ ਸ਼ੱਕ ‘ਤੇ ਸੱਚਾਈ ਦੀ ਮੁਹਰ ਲਗਾ ਦਿੱਤੀ ਹੈ ਕਿ ਉਹ ਵੱਡੇ-ਵੱਡੇ ਉਪਦੇਸ਼ ਦੇਣ ‘ਚ ਤਾਂ ਬਹੁਤ ਅੱਗੇ ਹੈ। ਮਗਰ ਜਦੋਂ ਭ੍ਰਿਸ਼ਟਾਚਾਰ ‘ਤੇ ਲੜਨ ਦੀ ਗੱਲ ਆ ਜਾਂਦੀ ਹੈ, ਤਾਂ ਕਾਰਵਾਈ ‘ਚ ਪਿੱਛੇ ਰਹਿ ਜਾਂਦੀ ਹੈ। ਉਨ•ਾਂ ਨੇ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਭਾਜਪਾ ਕਹਿੰਦੀ ਤਾਂ ਬਹੁਤ ਕੁਝ ਹੈ, ਮਗਰ ਕਰਦੀ ਕੁਝ ਨਹੀਂ। ਪਰੰਤੂ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਹੋਰ ਧੌਖਾ ਨਹੀਂ ਦੇ ਸਕਦੀ, ਕਿਉਂਕਿ ਉਸਦੇ ਪਾਖੰਡ ਦਾ ਭਾਂਡਾਫੋੜ ਹੋ ਚੁੱਕਾ ਹੈ।
ਪੀ.ਸੀ.ਸੀ ਪ੍ਰਧਾਨ ਨੇ ਸਿਰਫ ਕੁਝ ਹੀ ਮਹੀਨੇ ਪਹਿਲਾਂ ਭ੍ਰਿਸ਼ਟਾਚਾਰ ਸਬੰਧੀ ਵੱਡੇ ਘੁਟਾਲੇ ਦੇ ਚਲਦੇ ਸੂਬਾ ਸਰਕਾਰ ਤੋਂ ਹਟਾਏ ਗਏ ਮਨੋਰੰਜਨ ਕਾਲੀਆ, ਸਵਰਨਾ ਰਾਮ ਅਤੇ ਰਾਜਕੁਮਾਰ ਖੁਰਾਨਾ ਨੂੰ ਭਾਜਪਾ ਵੱਲੋਂ ਅਗਾਮੀ ਚੋਣਾਂ ਲਈ ਟਿਕਟ ਦਿੱਤੇ ਜਾਣ ‘ਤੇ ਕਰੜੀ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਅਜਿਹਾ ਕਰਕੇ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉੱਚ ਨੈਤਿਕ ਅਧਾਰ ਪ੍ਰਗਟਾਉਣ ਦਾ ਨੈਤਿਕ ਅਧਿਕਾਰ ਖੋਹ ਦਿੱਤਾ ਹੈ। ਜਿਹੜੀ ਪਾਰਟੀ ਹੁਣ ਤੱਕ ਭ੍ਰਿਸ਼ਟਾਚਾਰ ‘ਤੇ ਦੂਜਿਆਂ ਨੂੰ ਤਾਂ ਵੱਡੀ-ਵੱਡੀ ਸਿੱਖ ਦਿੰਦੀ ਰਹੀ ਹੈ, ਮਗਰ ਉਸ ‘ਤੇ ਖੁਦ ਅਮਲ ਕਰਨਾ ਨਹੀਂ ਸਿੱਖੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਦਾ ਨਾ ਸਿਰਫ ਪੰਜਾਬ, ਸਗੋਂ ਉੱਤਰ ਪ੍ਰਦੇਸ਼ ‘ਚ ਵੀ ਭਾਂਡਾਫੋੜ ਹੋ ਚੁੱਕਾ ਹੈ। ਜਿਥੇ ਭਾਜਪਾ ਨੇ ਬਸਪਾ ਦੇ ਭ੍ਰਿਸ਼ਟ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਵਿੱਚ ਦੇਰ ਨਾ ਲਗਾਈ, ਜਿਨ•ਾਂ ਨੂੰ ਸਿਰਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਹੀ ਸਰਕਾਰ ਤੋਂ ਬਰਖਾਸਤ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਖੁਦ ਭਾਜਪਾ ਦੇ ਪੰਜਾਬ ਇੰਚਾਰਜ ਸ਼ਾਂਤਾ ਕੁਮਾਰ ਨੇ ਹੀ ਬੇਨਿਯਮੀਆਂ ਦੇ ਮਾਮਲੇ ‘ਚ ਤਿੰਨਾਂ ਕਾਲੀਆਂ, ਖੁਰਾਨਾ ਤੇ ਸਵਰਨਾ ਰਾਮ ਨੂੰ ਦੋਸ਼ੀ ਪਾਇਆ ਸੀ। ਜਿਸਦੇ ਚਲਦੇ ਉਨ•ਾਂ ਨੂੰ ਸਰਕਾਰ ਤੋਂ ਹਟਾ ਦਿੱਤਾ ਗਿਆ ਸੀ। ਮਗਰ ਹੈਰਾਨੀਜਨਕ ਹੈ ਕਿ ਪਾਰਟੀ ਨੇ ਇਨ•ਾਂ ਸੰਘੀਣ ਦੋਸ਼ਾਂ ਦੇ ਬਾਵਜੂਦ ਵੀ ਇਨ•ਾਂ ਨੂੰ ਫਿਰ ਤੋਂ ਚੋਣਾਂ ‘ਚ ਖੜ•ਾ ਕਰਨ ਵੇਲੇ ਝਿਝਕ ਨਹੀਂ ਕੀਤੀ।