January 4, 2012 admin

ਡਿਪਟੀ ਕਮਿਸ਼ਨਰ ਵੱਲੋਂ ਚੋਣ ਕਮੇਟੀਆਂ ਨਾਲ ਮੀਟਿੰਗ ਅਧਿਕਾਰੀਆਂ ਨੂੰ ਕੰਮ ਲਈ ਯੋਜਨਾਬੰਦੀ ਕਰਨ ਦੀ ਦਿੱਤੀ ਸਲਾਹ

ਅੰਮ੍ਰਿਤਸਰ, 4 ਜਨਵਰੀ-‘ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਕਰਵਾਉਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਇਕ ਟੀਮ ਬਣਕੇ ਕੰਮ ਕਰਨ ਦੀ ਲੋੜ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ•ਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਚੋਣਾਂ ਸਬੰਧੀ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ•ਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਚੋਣਾਂ ਦੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਨ ਲਈ ਜ਼ਰੂਰੀ ਹੈ ਕਿ ਉਹ ਸਵੇਰੇ ਆਪਣੇ ਕੰਮ ਦੀ ਵਿਉਂਤਬੰਦੀ ਕਰਨ ਅਤੇ ਤਰਜੀਹੀ ਅਧਾਰ ਵਾਲੇ ਕੰਮਾਂ ਨੂੰ ਪਹਿਲ ਦੇਣ।
ਉਨ•ਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚ ਅਤੇ ਚੋਣ ਜ਼ਾਬਤੇ ‘ਤੇ ਬਾਰੀਕੀ ਨਾਲ ਨਿਗ•ਾ ਰੱਖੀ ਜਾ ਰਹੀ ਹੈ। ਇਸ ਲਈ ਚੋਣ ਖਰਚਾ ਅਬਜ਼ਰਵਰ, ਸਹਾਇਕ ਖਰਚਾ ਅਬਜ਼ਰਵਰ, ਵੀਡੀਓ ਸਰਵਾਈਲੈਂਸ ਟੀਮ, ਵੀਡੀਓ ਵਿਊਇੰਗ ਟੀਮ, ਅਕਾਂਊਟ ਟੀਮਾਂ, ਖਰਚਾ ਨਿਰੀਖਣ ਕੰਟਰੋਲ ਰੂਮ ਤੇ ਕਾਲ ਸੈਂਟਰ, ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ, ਉਡਨ ਦਸਤੇ, ਸਟੈਟਿਕ ਸਰਵਾਈਲੈਂਸ ਟੀਮ, ਖਰਚਾ ਨਿਰੀਖਣ ਸੈਲ ਆਦਿ ਦਾ ਗਠਨ ਕੀਤਾ ਜਾ ਚੁੱਕਾ ਹੈ।
ਉਨ•ਾਂ ਦੱਸਿਆ ਕਿ ਜ਼ਿਲ•ੇ ਦੇ 11 ਵਿਧਾਨ ਸਭਾ ਹਲਕਿਆਂ ਲਈ ਵੱਖ-ਵੱਖ ਟੀਮਾਂ ਆਪਣਾ-ਆਪਣਾ ਕੰਮ ਕਰ ਰਹੀਆਂ ਹਨ ਅਤੇ ਆ ਰਹੀਆਂ ਸ਼ਿਕਾਇਤਾਂ ‘ਤੇ ਤਰੁੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਤੀ ਭਰ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਖਰਚਾ ਮਾਨੀਟਰਿੰਗ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ ਅਤੇ ਇਸ ਦੇ ਇੰਚਾਰਜ ਸ੍ਰੀ ਪਵਿੰਦਰ ਕੁਮਾਰ (ਏ ਈ ਟੀ ਸੀ ਅੰਮ੍ਰਿਤਸਰ-2) ਨੂੰ ਲਗਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਕੰਟਰੋਲ ਰੂਮ ਦਾ ਸੰਪਰਕ ਨੰਬਰ 0183-2564048 ਹੈ ਅਤੇ ਕੋਈ ਵੀ ਵਿਅਕਤੀ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਇਸ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਦਾਖਾ, ਜ਼ਿਲ•ਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਵਧੀਕ ਜਿਲ•ਾ ਚੋਣ ਅਫਸਰ ਸ. ਸੁੱਚਾ ਸਿੰਘ ਨਾਗਰਾ, ਤਹਿਸੀਲਦਾਰ ਚੋਣਾਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Translate »