04 ਜਨਵਰੀ – ਹਿੰਦੋਸਤਾਨ ਨੈਸ਼ਨਲ ਪਾਰਟੀ (ਐਚ. ਐਨ. ਪੀ.) ਦੀ ਚੋਣਾਂ ਸਬੰਧੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਕ੍ਰਾਂਤੀ ਭਵਨ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਇਕੋਲਾਹਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਚੋਣ ਲੜਣ ਦਾ ਫੈਸਲਾ ਕੀਤਾ ਗਿਆ। ਪਾਰਟੀ ਦੀ ਚੋਣ ਕਮੇਟੀ ਦੇ ਆਗੂ ਅਤੇ ਕੌਮੀ ਜਨਰਲ ਸਕੱਤਰ ਸ੍ਰੀ ਅਸ਼ਵਨੀ ਕੁਮਾਰ ਢੰਡ (ਐਡਵੋਕੈਟ) ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪਾਰਟੀ ਵੱਲੋਂ ਕੌਮੀ ਪ੍ਰਧਾਨ ਸ੍ਰੀ ਇਕੋਲਾਹਾ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਵਿੱਚ ‘ਪੱਗੜੀ ਸੰਭਾਲ ਜੱਟ-ਮਜ਼ਦੂਰ ਲਹਿਰ’ ਚਲਾਈ ਜਾ ਰਹੀ ਹੈ ਅਤੇ ਇਸ ਲਹਿਰ ਤਹਿਤ ਪਿੰਡ-ਪਿੰਡ, ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਬੇ-ਇਨਸਾਫ਼ੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੱਲੋਂ ਔਰਤਾਂ ਅਤੇ ਨੌਜਵਾਨਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਬਦਲਾ ਲੈਣ ਲਈ ਸਮੂਹ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵਰਗ ਤਿਆਰ-ਬਰ-ਤਿਆਰ ਬੈਠਾ ਹੈ। ਉਨ•ਾਂ ਦੱਸਿਆ ਕਿ ਸ੍ਰੀ ਇਕੋਲਾਹਾ ਇਸ ਤੋਂ ਪਹਿਲਾਂ ਵੀ 2002 ਵਿੱਚ ਦੇਸ਼ ਦੇ ਰਾਸ਼ਟਰੀ ਝੰਡੇ ‘ਤਿਰੰਗੇ’ ਦੇ ਸਨਮਾਨ ਹਿੱਤ ਖੰਨਾ ਤੋਂ ਦਿੱਲੀ ਦੇ ਰਾਸ਼ਟਰਪਤੀ ਭਵਨ ਤੱਕ ਸਾਇਕਲ ‘ਤੇ ‘ਜਨ ਚੇਤਨਾ ਯਾਤਰਾ’ ਵੀ ਕਰ ਚੱਕੇ ਹਨ। ਉਨ•ਾਂ ਦੱਸਿਆ ਕਿ ਸ੍ਰੀ ਇਕੋਲਾਹਾ ਨੂੰ ਅਜਾਦੀ ਘੁਲਾਟੀਆਂ ਦੀ ਸੰਸਥਾ ਅਤੇ ਆਲ ਇੰਡੀਆ ਬੇਰੁਜ਼ਗਾਰ ਫੈਡਰੇਸ਼ਨ ਦਾ ਸਮਰਥਨ ਹਾਸਲ ਹੈ।
ਉਨ•ਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਖੰਨਾ ਤੋਂ ਪਾਰਟੀ ਦੇ ਪ੍ਰਧਾਨ ਸ੍ਰ. ਇਕੋਲਾਹਾ ਚੋਣ ਲੜਣਗੇ। ਸ੍ਰੀ ਇਕੋਲਾਹਾ ਨੂੰ ਲੋਕ ਤਿੰਰਗੇ ਦੇ ਨਾਂ ਨਾਲ ਵੀ ਜਾਣਦੇ ਹਨ। ਸ੍ਰੀ ਇਕੋਲਾਹਾ ਇਲਾਕੇ ਵਿੱਚ ਇੱਕ ਵੱਖਰੀ ਪਹਿਚਾਣ ਰੱਖਦੇ ਹਨ ਅਤੇ ਜਿਹਨਾਂ ਦਾ ਇਲਾਕੇ ਅੰਦਰ ਚੰਗਾ ਅਸਰ ਰਸੂਖ ਹੈ ਅਤੇ ਲੋਕ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਸ੍ਰੀ ਢੰਡ ਨੇ ਦੱਸਿਆ ਕਿ ਪਾਰਟੀ ਸੂਬੇ ਦੇ ਹੋਰਨਾਂ ਹਲਕਿਆਂ ਵਿੱਚ ਵੀ ਆਪਣੇ ਉਮੀਦਵਾਰ ਖੜ•ੇ ਕਰ ਰਹੀ ਹੈ, ਜਿਹਨਾਂ ਬਾਰੇ ਜਲਦ ਹੀ ਐਲਾਣ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਤਾਰ ਸਿੰਘ ਭੱਟੀਆ, ਰਮੇਸ਼ ਚੰਦ ਖੱਤਰੀ, ਹੌਲਦਾਰ ਵਰਿੰਦਰ ਸਿੰਘ ਖੰਨਾ, ਬੀਬੀ ਗੁਰਮੀਤ ਕੌਰ, ਬੀਬੀ ਮਨਜੀਤ ਕੌਰ, ਪੰਡਤ ਹੇਮ ਰਾਜ ਸ਼ਰਮਾ, ਲਖਵੀਰ ਸਿੰਘ ਲੱਖੀ ਰਸੂਲੜਾ, ਸੁਰਜੀਤ ਸਿੰਘ ਸੀ. ਐਮ., ਗੁਰਮੀਤ ਸਿੰਘ, ਬੀਬੀ ਚਰਨਜੀਤ ਸਿੰਘ, ਜਰਨੈਲ ਸਿੰਘ ਮਾਛੀਵਾੜਾ, ਭੁਪਿੰਦਰ ਸਿੰਘ ਬਾਜਵਾ, ਬਲਵੀਰ ਸਿੰਘ ਹੇਡੋਂ, ਰਣਜੀਤ ਸਿੰਘ, ਬਲਜੀਤ ਸਿੰਘ ਭੀਤਾ, ਹਰਜੀਤ ਸਿੰਘ ਸਿਹੌੜਾ ਅਤੇ ਬੀਬੀ ਰਜਿੰਦਰ ਕੌਰ ਆਦਿ ਮੌਜੂਦ ਸਨ।