January 4, 2012 admin

7 ਕਿਲੋ ਅਫ਼ੀਮ ਬਰਾਮਦ – ਸ੍ਰੀ ਦਿਨੇਸ਼ ਪ੍ਰਤਾਪ ਸਿੰਘ

ਪਟਿਆਲਾ : 4 ਜਨਵਰੀ : ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਵਲੋ ਆਉਣ ਵਾਲੀਆਂ  ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲੇ ਵਿੱਚ ਨਸਿਆਂ ਦੀ ਆਮਦ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਨੂੰ  ਉਸ ਵੇਲੇ ਭਾਰੀ ਕਾਮਯਾਬੀ ਮਿਲੀ ਜਦੋਂ  ਸ੍ਰੀ ਪ੍ਰੀਤਪਾਲ ਸਿੰਘ ਥਿੰਦ ਐਸ. ਪੀ (ਡੀ) ਦੀ ਯੋਗ ਅਗਵਾਈ ਹੇਠ ਸ੍ਰੀ ਗੁਰਿੰਦਰਜੀਤ ਸਿੰਘ ਡੀ ਐਸ ਪੀ (ਅੇਚ ) ਦੀ ਹਾਜਰੀ ਵਿੱਚ ਏ ਐਸ ਆਈ ਹਰਬਿੰਦਰ ਸਿੰਘ ਇੰਚਾਰਜ ਐਂਟੀ ਗੁੰਡਾ ਸਟਾਫ ਵਲੋਂ ਸਮੇਤ ਪੁਲਿਸ ਪਾਰਟੀ ਨਾਲ ਗੁਰਦੁਆਰਾ ਸ੍ਰੀ ਝਾਲ ਸਾਹਿਬ ਨੇੜੇ ਪੀ ਆਰ ਟੀ ਸੀ ਵਰਕਸ਼ਾਪ ਸਰਹਿੰਦੀ ਗੇਟ ਪਟਿਆਲਾ ਪਾਸ ਲਗਾਈ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋਸ਼ੀ ਪ੍ਰਕਾਸ਼ ਪੁੱਤਰ ਰਾਮ ਲਾਲ ਕੌਮ ਨਾਈ ਵਾਸੀ ਮੁਨਾਸਾ ਜ਼ਿਲਾ ਨਿਮੁੱਦ (ਐਮ ਪੀ) ਨੂੰ ਗ੍ਰਿਫ਼ਤਾਰ ਕਰਕੇ ਉਸਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਬੈਗ ਵਿੱਚੋ. 7 ਕਿਲੋ ਅਫ਼ੀਮ ਬਰਾਮਦ ਕਰਕੇ ਮਕੁੱਦਮਾ ਨੰਬਰ 03 ਮਿਤੀ 3-1-2012 ਅ/ਧ 18,61/85 ਐਨ ਡੀ ਪੀ ਐਸ ਐਕਟ ਪੀ ਐਸ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਕੀਤਾ ਗਿਆ।
 ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਦੋਸ਼ੀ ਪ੍ਰਕਾਸ਼ ਨੇ ਪੁੱਛ-ਗਿੱਛ ਦੌਰਾਨ ਕਿਹਾ ਹੈ ਕਿ ਉਸ ਨੇ ਇਹ ਅਫ਼ੀਮ 2/3 ਮਹੀਨੇ ਪਹਿਲਾਂ ਨਰਿੰਦਰ ਵਾਸੀ ਪਿੰਡ ਭਾਂਗੀ ਪੀਪੀਆ ਤਹਿਸੀਲ ਲਾਰਗੜ ਜ਼ਿਲਾ ਮਨਸੌਰ (ਐਮ ਪੀ) ਪਾਸੋ 20 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ੍ਰੀਦੀ ਸੀ ਅਤੇ ਉਹ ਇਹ ਅਫ਼ੀਮ ਪਟਿਆਲਾ ਦੇ ਆਸ-ਪਾਸ ਇਲਾਕੇ ਵਿੱਚ ਸਪਲਾਈ ਕਰਨ ਆਇਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਪਾਸੋ ਡੂੰਘਾਈ ਨਾਲ ਪੜਤਾਲ ਕਰਨ ਲਈ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।  ਉਹਨਾਂ ਦੱਸਿਆ ਕਿ ਫੜੀ ਗਈ ਅਫ਼ੀਮ ਦੀ ਅੰਤਰ-ਰਾਜੀ ਬਾਜ਼ਾਰੀ ਕੀਮਤ ਤਕਰੀਬਨ 5 ਲੱਖ ਰੁਪਏ ਬਣਦੀ ਹੈ।

Translate »