ਅੰਮ੍ਰਿਤਸਰ, 4 ਜਨਵਰੀ- ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੀ 2 ਜਨਵਰੀ 2012 ਨੂੰ ਜਾਰੀ ਕੀਤੀ ਗਈ ਵੋਟਰ ਸੂਚੀ ਅਨੁਸਾਰ ਜ਼ਿਲ•ੇ ਵਿੱਚ ਕੁਲ 1612365 ਵੋਟਰ ਹਨ ਜਿਨ•ਾਂ ਵਿੱਚੋਂ 1593858 ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਹ ਕੁੱਲ ਵੋਟਰਾਂ ਦਾ 98.85 ਫੀਸਦੀ ਹਿੱਸਾ ਹੈ। ਉਕਤ ਪ੍ਰਗਾਟਵਾ ਕਰਦਿਆਂ ਜ਼ਿਲ•ੇ ਦੇ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਆ ਕਿ ਵਿਧਾਨ ਸਭਾ ਹਲਕਾ ਨੰ: 11-ਅਜਨਾਲਾ ਵਿੱਚ ਕੁਲ ਵੋਟਾਂ 136069 ਹਨ ਜਿਨਾਂ ਵਿਚੋਂ 135427 ਦੇ ਫੋਟੋ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸੇ ਤਰਾਂ ਹਲਕਾ ਨੰ: 12-ਰਾਜਾਸਾਂਸੀ ਦੇ ਕੁੱਲ 150112 ਵੋਟਰਾਂ ਵਿੱਚੋਂ 148424 ਫੋਟੋ ਸ਼ਨਾਖਤੀ ਕਾਰਡ, ਵਿਧਾਨ ਸਭਾ ਹਲਕਾ 13-ਮਜੀਠਾ ਵਿੱਚ ਕੁੱਲ 138447 ਵਿਚੋਂ 136475, ਵਿਧਾਨ ਸਭਾ ਹਲਕਾ 14-ਜੰਡਿਆਲਾ ਦੇ ਕੁੱਲ 148542 ਵੋਟਰਾਂ ਵਿੱਚੋਂ 146830, ਵਿਧਾਨ ਸਭਾ ਹਲਕਾ 15-ਅੰਮ੍ਰਿਤਸਰ ਉੱਤਰੀ ਦੇ ਕੁੱਲ 160507 ਵਿੱਚੋਂ 158991 ਵੋਟਰਾਂ ਦੇ, ਵਿਧਾਨ ਸਭਾ ਹਲਕਾ 16-ਅੰਮ੍ਰਿਤਸਰ ਪੱਛਮੀ ਦੇ ਕੁੱਲ 162300 ਵੋਟਰਾਂ ਵਿੱਚੋਂ 158763 ਵੋਟਰਾਂ ਦੇ, ਵਿਧਾਨ ਸਭਾ ਹਲਕਾ 17-ਅੰਮ੍ਰਿਤਸਰ ਕੇਂਦੀ ਦੇ ਕੁੱਲ 130903 ਵੋਟਰਾਂ ਵਿੱਚੋਂ 129979 ਵੋਰਟਾਂ ਦੇ ਸ਼ਨਾਖਤੀ ਕਾਰਡ, ਵਿਧਾਨ ਸਭਾ ਹਲਕਾ 18-ਅੰਮ੍ਰਿਤਸਰ ਪੂਰਬੀ ਦੇ ਕੁੱਲ 135312 ਵੋਟਰਾਂ ਵਿੱਚੋਂ 134034 ਵੋਟਰਾਂ ਦੇ, ਵਿਧਾਨ ਸਭਾ ਹਲਕਾ 19-ਅੰਮ੍ਰਿਤਸਰ ਦੱਖਣੀ ਦੇ 142052 ਵੋਟਰਾਂ ਵਿੱਚੋਂ 139044 ਵੋਟਰਾਂ ਦੇ, ਵਿਧਾਨ ਸਭਾ ਹਲਕਾ 20-ਅਟਾਰੀ ਦੇ 145984 ਵੋਟਰਾਂ ਵਿੱਚ 145135 ਵੋਟਰਾਂ ਦੇ ਅਤੇ ਵਿਧਾਨ ਸਭਾ ਹਲਕਾ 25-ਬਾਬਾ ਬਕਾਲਾ ਦੇ ਕੁੱਲ 162137 ਵੋਟਰਾਂ ਵਿੱਚੋਂ 160756 ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾ ਵਿੱਚ ਵੋਟਾਂ ਕੇਵਲ ਤੇ ਕੇਵਲ ਫੋਟੋ ਸ਼ਨਾਖਤੀ ਕਾਰਡ ਰਾਹੀਂ ਹੀ ਪੈਣਗੀਆਂ। ਇਸ ਲਈ ਜਰੂਰੀ ਹੈ ਕਿ ਵੋਟਰ ਆਪਣਾ ਸ਼ਨਾਖਤੀ ਕਾਰਡ ਵੋਟਾਂ ਪਾਉਣ ਵੇਲੇ ਨਾਲ ਲੈ ਕੇ ਜਾਣ।