January 5, 2012 admin

ਭਾਰਤ ਚੋਣ ਕਮਿਸ਼ਨ ਵਲੋ ਹਦਾਇਤਾਂ ਜਾਰੀ – ਡੀ.ਪੀ.ਐਸ.ਖਰਬੰਦਾ

ਫਿਰੋਜ਼ਪੁਰ 5 ਜਨਵਰੀ 2012 : ਇੰਜ: ਡੀ.ਪੀ.ਐਸ.ਖਰਬੰਦਾ,ਰਿਟਰਨਿੰਗ ਅਫ਼ਸਰ,ਗੁਰੂ ਹਰ ਸਹਾਏ ਕਮ ਵਧੀਕ ਡਿਪਟੀ ਕਮਿਸ਼ਨਰ,ਫਿਰੋਜ਼ਪੁਰ  ਵਲੋਂ ਆਪਣੇ ਦਫ਼ਤਰ ਵਿਚ ਇਲੈਕਸ਼ਨ ਸਬੰਧੀ ਖਰਚਿਆਂ ਲਈ ਬਣਾਈਆਂ ਗਈਆਂ ਵੱਖ ਵੱਖ ਕਮੇਟੀਆਂ ਦੀ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ।
 ਮੀਟਿੰਗ ਦੌਰਾਨ ਸ੍ਰ ਖਰਬੰਦਾ ਨੇ ਦੱਸਿਆ ਕਿ  ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ ਖਰਚੇ ਦੀ ਸੀਮਾ 16.00 ਲੱਖ ਰੁਪਏ ਮਿਥੀ ਗਈ ਹੈ, ਜੇਕਰ ਕੋਈ ਉਮੀਦਵਾਰ ਮਿਥੀ ਰਕਮ ਤੋਂ ਵਧ ਖਰਚ ਕਰਦਾ ਹੈ ਤਾਂ ਇਲੈਕਸ਼ਨ ਕਮਿਸ਼ਨ ਵਲੋਂ ਆਰ.ਪੀ.ਐਕਟ 1951 ਦੀ ਧਾਰਾ 10 ਏ ਤਹਿਤ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਚੋਣਾਂ ਦੌਰਾਨ ਹੋਣ ਵਾਲੇ ਖਰਚੇ ਦੀ ਨਿਗਰਾਨੀ ਲਈ ਵੀਡੀਓ ਸਰਵੀਲੈਂਸ ਟੀਮ, ਐਮ.ਸੀ.ਐਮ.ਸੀ. ਟੀਮ, ਵੀਡੀਓ ਵਿਊਇੰਗ ਟੀਮ, ਅਕਾਊਂਟਿੰਗ ਟੀਮ ਬਣਾਈਆਂ ਗਈਆਂ ਹਨ।  ਨੌਮੀਨੇਸ਼ਨ ਸਮੇਂ ਜਿੰਨੀਆਂ ਵੀ ਗੱਡੀਆਂ ਉਮੀਦਵਾਰ ਦੇ ਕਾਫਲੇ ਨਾਲ ਆਉਂਣਗੀਆਂ ਦਾ ਖਰਚਾ, ਪੇਡ ਨਿਊਜ ਦਾ ਖਰਚਾ ,ਪਬਲਿਕ ਮੀਟਿੰਗ, ਪਬਲਿਕ ਰੈਲੀ,ਪੋਸਟਰ ,ਬੈਨਰ ,ਵਹੀਕਲ,ਇਸ਼ਤਿਹਾਰਬਾਜੀ ਅਤੇ ਹੋਰ ਇਲੈਕਸ਼ਨ ਨਾਲ ਸਬੰਧਤ ਸਾਰਾ ਖਰਚਾ Àਮੀਦਵਾਰੇ ਦੇ ਖਰਚੇ ਵਿਚ ਸ਼ਾਮਲ ਕੀਤਾ ਜਾਵੇਗਾ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਗਦੀ ,ਨਸ਼ਾ ਜਾਂ ਕਿਸੇ ਹੋਰ ਆਈਟਮ ਦੀ ਵੰਡ ਨੂੰ ਰਿਸ਼ਵਤ ਮੰਨਿਆ ਜਾਵੇਗਾ ਅਤੇ ਇਸਨੂੰ ਅਪਰਾਧ ਮੰਨਦੇ ਹੋਏ ਆਰ.ਪੀ.ਐਕਟ 1951 ਤਹਿਤ ਪਰਚਾ ਦਰਜ ਕਰਵਾਇਆ ਜਾਵੇਗਾ ਅਤੇ ਨਾਲ ਹੀ ਇਹ ਸਾਰਾ ਖਰਚਾ ਉਮੀਦਵਾਰ ਦੇ ਖਾਤੇ ਵਿਚ ਜੋੜ• ਦਿੱਤਾ ਜਾਵੇਗਾ। ਉਮੀਦਵਾਰ ਵੱਲੋ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ 2-ਪਹਿਆ, 3-ਪਹਿਆ ਤੇ 4-ਪਹਿਆ ਵਾਹਣਾ ਦੀ ਮੰਨਜੂਰੀ ਰਿਟਰਨਿੰਗ ਅਫਸਰ ਤੋ ਪਹਿਲਾ ਲੈਣੀ ਜਰੂਰੀ ਹੋਵੇਗੀ, ਬਿਨਾ ਪ੍ਰਵਾਨਗੀ ਤੋ ਪ੍ਰਚਾਰ ਕਰਦੇ ਵਾਹਣਾ ਨੂੰ ਜਬਤ ਕਰ ਲਿਆ ਜਾਵੇਗਾ। ਇਸ਼ਤਿਹਾਰ,ਰੇਲੀ ਆਦਿ ਤੇ ਹੋਇਆ ਖਰਚਾ ਇਲੈਕਸ਼ਨ ਅਫ਼ਸਰ ਵਲੋਂ ਮਿਥੇ ਗਏ ਰੇਟਾਂ ਤੇ ਦਰਜ ਕੀਤਾ ਜਾਵੇਗਾ।ਪੇਡ ਨਿਊਜ ਦਾ ਸਾਰਾ ਖਰਚਾ ਉਮੀਦਵਾਰ ਦੇ ਖਾਤੇ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਉਮੀਦਵਾਰ ਨੂੰ ਆਰ.ਪੀ.ਐਕਟ 1951 ਦੀ ਧਾਰਾ 127 ਏ ਤਹਿਤ ਨੋਟਿਸ ਜਾਰੀ ਕੀਤਾ ਜਾਵੇਗਾ।
 ਉਮੀਦਵਾਰ ਵਲੋਂ ਚੋਣ ਖਰਚਿਆਂ ਲਈ ਨੌਮੀਨੇਸ਼ਨ ਫਾਰਮ ਭਰਨ ਤੋਂ ਪਹਿਲਾਂ ਇਕ ਵਖਰਾ ਬੈਂਕ ਖਾਤਾ ਖੁਲਵਾਉਣਾ ਜਰੂਰੀ ਹੈ,ਜਿਸਦਾ ਖਾਤਾ ਨੰਬਰ ਨੌਮੀਨੇਸ਼ਨ ਵਾਲੇ ਦਿਨ ਰਿਟਰਨਿੰਗ ਅਫ਼ਸਰ ਨੂੰ ਦਿਤਾ ਜਾਣਾ ਜਰੂਰੀ ਹੈ ਅਤੇ ਚੋਣਾਂ ਨਾਲ ਸਬੰਧਤ ਸਾਰੇ ਖਰਚੇ ਇਸੇ ਖਾਤੇ ਵਿਚੋਂ ਕੀਤੇ ਜਾਣਗੇ। 20000 ਰੁਪਏ ਜਾਂ ਇਸਤੋ ਵੱਧ ਰਕਮ ਦੀ ਅਦਾਇਗੀ ਚੈਕ ਰਾਹੀਂ ਕੀਤੀ ਜਾਵੇਗੀ। ਉਮੀਦਵਾਰ ਨੂੰ ਨੌਮੀਨੇਸ਼ਨ ਵਾਲੇ ਦਿਨ ਰਿਟਰਨਿੰਗ ਅਫ਼ਸਰ ਵਲੋਂ ਖਰਚਾ ਰਜਿਸਟਰ ਜਾਰੀ ਕੀਤਾ ਜਾਵੇਗਾ,ਜਿਸ ਵਿਚ ਉਮੀਦਵਾਰ ਵਲੋਂ ਚੋਣਾਂ ਨਾਲ ਸਬੰਧਤ ਖਰਚਿਆਂ ਦਾ ਰੋਜ਼ਾਨਾ ਲੇਖਾ ਰੱਖਿਆ ਜਾਵੇਗਾ ਅਤੇ ਉਸਨੂੰ ਇਹ ਰਜਿਸਟਰ ਐਕਸਪੈਂਡੀਚਰ ਅਵਜਰਵਰ /ਰਿਟਰਨਿੰਗ ਅਫ਼ਸਰ ਵਲੋ ਮਿਥੀਆਂ ਗਈਆਂ ਮਿਤੀਆਂ ਨੂੰ ਪੜਤਾਲ ਲਈ ਪੇਸ਼ ਕਰਨਾ ਜਰੂਰੀ ਹੋਵੇਗਾ।

Translate »