January 5, 2012 admin

ਜਲੰਧਰ ਜ਼ਿਲੇ• ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਗਏ

ਜਲੰਧਰ, 5 ਜਨਵਰੀ, 2012 : ਜਲੰਧਰ ਦੇ ਡਿਪਟੀ ਕਮਿਸ਼ਨਰ ਤੇ ਜ਼ਿਲਾ• ਚੋਣ ਅਫਸਰ ਸ਼੍ਰੀ ਪ੍ਰਿਯਾਂਕ ਭਾਰਤੀ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਤਰਾਂ• ਲਾਗੂ ਕਰਨ ਅਤੇ ਵਿਧਾਨ ਸਭਾ ਚੋਣਾਂ ਆਜ਼ਾਦ ਤੇ ਨਿਰਪੱਖ ਕਰਵਾਏ ਜਾਣ ਨੂੰ ਯਕੀਨੀ ਬਣਾਏ ਜਾਣ ਵਾਸਤੇ ਸਾਰੇ ਲੋੜੀਂਦੇ ਕਦਮ ਚੁੱਕੇ ਗਏ ਹਨ। ਚੋਣਾਂ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨਾਂ• ਨੇ ਦੱਸਿਆ ਕਿ 30 ਜਨਵਰੀ ਨੂੰ ਜ਼ਿਲੇ• ਦੇ 9 ਵਿਧਾਨ ਸਭਾ ਹਲਕਿਆਂ ਦੇ ਮਤਦਾਨ ਲਈ ਤਕਰੀਬਨ 13 ਲੱਖ 71 ਹਜ਼ਾਰ 503 ਵੋਟਰ ਰਜਿਸਟਰਡ ਹੋਏ ਹਨ ਤੇ ਇਨਾਂ• ਦੀ ਸਹੂਲਤ ਵਾਸਤੇ 1769 ਮਤਦਾਨ ਕੇਂਦਰ ਬਣਾਏ ਗਏ ਹਨ। ਉਨਾਂ• ਦੱਸਿਆ ਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਮਤਦਾਨ ਕੇਂਦਰਾਂ ਦੀ ਸ਼ਨਾਖ਼ਤ ਦਾ ਕੰਮ 12 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਚੋਣ ਅਮਲ ‘ਤੇ ਨਿਗਰਾਨੀ ਰੱਖਣ ਵਾਸਤੇ ਚੋਣ ਕਮਿਸ਼ਨ ਵੱਲੋਂ ਜ਼ਿਲੇ• ਵਿੱਚ 4 ਜਨਰਲ ਅਬਜ਼ਰਵਰ, 3 ਖ਼ਰਚਾ ਅਬਜ਼ਰਵਰ ਤੇ ਦੋ ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਸ਼੍ਰੀ ਭਾਰਤੀ ਨੇ ਦੱਸਿਆ ਕਿ ਚੋਣਾਂ ਦੌਰਾਨ ਗੜਬੜੀ ਫੈਲਾਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤੇ ਹੁਣ ਤੱਕ 500 ਸ਼ਰਾਰਤੀ ਅਨਸਰਾਂ ਨੂੰ ਅਹਿਤਾਅਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ।  ਚੋਣਾਂ ਦੌਰਾਨ ਅਮਨ ਕਾਨੂੰਨ ਬਣਾਏ ਰੱਖਣ ਵਾਸਤੇ ਸਥਾਨਕ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 17 ਕੰਪਨੀਆਂ ਤੈਨਾਤ ਕੀਤੀਆਂ ਜਾਣਗੀਆਂ। ਉਨਾਂ• ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤ ਉਤੇ ਹੁਣ ਤੱਕ ਲੋਕਾਂ ਨੇ 5400 ਹਥਿਆਰ ਜ਼ਮਾ• ਕਰਵਾਏ ਹਨ। ਜ਼ਿਲੇ• ਵਿੱਚ 99.4 ਫੀਸਦੀ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡ ਜਾਰੀ ਹੋ ਚੁੱਕੇ ਹਨ ਤੇ 99.52 ਫੀਸਦੀ ਵੋਟਰਾਂ ਦੀਆਂ ਫੋਟੋ ਵਾਲੀਆਂ ਮਤਦਾਤਾ ਸੂਚੀਆਂ ਤਿਆਰ ਹੋ ਚੁੱਕੀਆਂ ਹਨ। ਚੋਣਾਂ ਵਿੱਚ ਕਾਲੇ ਧੰਨ ਦੀ ਵਰਤੋਂ ‘ਤੇ ਕਾਬੂ ਪਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਪੂਰਾ ਅਮਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਤੇ ਟੀਮਾਂ ਨੂੰ ਮੁੜ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨਾਂ• ਦੱਸਿਆ ਕਿ ਪੇਡ ਨਿਊਜ਼ ‘ਤੇ ਨਜ਼ਰ ਰੱਖਣ ਵਾਸਤੇ ਮੀਡੀਆ ਮੋਨੀਟਰਿੰਗ ਤੇ ਮੀਡੀਆ ਸਰਟੀਫਿਕੇਟ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨਾਂ• ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਵਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ 12 ਜਨਵਰੀ ਤੱਕ ਜਾਰੀ ਰਹੇਗਾ। ਨਾਮਜ਼ਦਗੀਆਂ ਦੀ ਛਾਣਬੀਣ 13 ਜਨਵਰੀ ਨੂੰ ਹੋਵੇਗੀ ਤੇ 16 ਜਨਵਰੀ ਤੱਕ ਨਾਮਜ਼ਦਗੀਆਂ ਵਾਪਸ ਲਾਈਆਂ ਜਾ ਸਣਗੀਆਂ।

Translate »