ਲੁਧਿਆਣਾ: 5 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਖੇਤੀ ਮਸ਼ੀਨਰੀ ਊਰਜਾ ਇੰਜੀਨੀਅਰਿੰਗ ਵਿਭਾਗ ਦੇ ਅਧਿਆਪਕ ਡਾ: ਅਨੂਪ ਦੀਕਸ਼ਤ ਨੂੰ ਖੇਤੀ ਇੰਜੀਨੀਅਰਾਂ ਦੀ ਭਾਰਤੀ ਸੁਸਾਇਟੀ ਵੱਲੋਂ ਸਾਲ 2011 ਦਾ ਸ਼ਲਾਘਾ ਪੁਰਸਕਾਰ ਦਿੱਤਾ ਜਾ ਰਿਹਾ ਹੈ। ਡਾ: ਦੀਕਸ਼ਤ ਨੂੰ ਇਹ ਪੁਰਸਕਾਰ ਉਨ•ਾਂ ਦੀਆਂ ਖੇਤੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਪਾਈਆਂ ਉੱਘੀਆਂ ਸੇਵਾਵਾਂ ਲਈ ਗੋਬਿੰਦ ਵਲੱਭ ਪੰਤ ਯੂਨੀਵਰਸਿਟੀ ਪੰਤਨਗਰ ਵਿਖੇ 27 ਤੋਂ 29 ਫਰਵਰੀ ਦਰਮਿਆਨ ਹੋਣ ਵਾਲੀ 46ਵੀਂ ਕਨਵੈਨਸ਼ਨ ਮੌਕੇ ਭੇਂਟ ਕੀਤਾ ਜਾਵੇਗਾ।
ਡਾ: ਅਨੂਪ ਦੀਕਸ਼ਤ ਖੇਤੀਬਾੜੀ ਸੰਦਾਂ ਅਤੇ ਮਸ਼ੀਨਰੀ ਬਾਰੇ ਸਰਵ ਭਾਰਤੀ ਤਾਲਮੇਲ ਖੋਜ ਪ੍ਰਾਜੈਕਟ ਅਧੀਨ ਖੋਜ ਇੰਜੀਨੀਅਰ ਵਜੋਂ ਇਸ ਯੂਨੀਵਰਸਿਟੀ ਵਿੱਚ ਸੇਵਾਵਾਂ ਦੇ ਰਹੇ ਹਨ। ਉਨ•ਾਂ ਵੱਲੋਂ ਵਿਕਸਤ ਕੀਤੀਆਂ ਕੁਝ ਨਵੀਆਂ ਤਕਨੀਕਾਂ ਕਿਸਾਨਾਂ ਲਈ ਸਿਫਾਰਸ਼ ਕੀਤੀਆਂ ਗਈਆਂ ਹਨ ਜਿਨ•ਾਂ ਵਿਚੋਂ ਛਿੜਕਾਅ ਯੰਤਰ, ਝੋਨਾ ਲਾਉਣ ਵਾਲੀ ਮਸ਼ੀਨ, ਮੈਟ ਟਾਈਪ ਨਰਸਰੀ ਕਾਸ਼ਤ ਤਕਨੀਕ, ਝੋਨੇ ਦੇ ਮੁੱਢਾਂ ਦੀ ਕਟਾਈ ਵਾਲੇ ਯੰਤਰ, ਮੂੰਗਫਲੀ ਕੱਢਣ ਵਾਲੀ ਮਸ਼ੀਨ, ਮੋਟਰ ਨਾਲ ਚੱਲਣ ਵਾਲੀ ਨਦੀਨ ਪੁੱਟਣ ਵਾਲੀ ਮਸ਼ੀਨ ਅਤੇ ਬਹੁ-ਫ਼ਸਲੀ ਪਲਾਂਟਰ ਸ਼ਾਮਿਲ ਹਨ। ਖੇਤੀ ਮਸ਼ੀਨਰੀ ਵਿਭਾਗ ਦੇ ਮੁਖੀ ਡਾ: ਜਸਕਰਨ ਸਿੰਘ ਮਾਹਲ ਨੇ ਡਾ: ਅਨੂਪ ਦੀਕਸ਼ਤ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।