ਗੁਰਦਾਸਪੁਰ , 5 ਜਨਵਰੀ () ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਉਮੀਦਵਾਰਾ ਵਲੋਂ ਕੀਤੇ ਜਾਣ ਵਾਲੇ ਚੋਣ ਖਰਚ ਨੂੰ ਮੌਨੀਟਰ ਕਰਨ ਲਈ ਸ੍ਰੀ ਮਨੋਜ ਕੁਮਾਰ ਵਧੀਕ ਕਮਿਸ਼ਨਰ ਆਫ ਇੰਨਕਮ ਟੈਕਸ (ਟੀ.ਡੀ.ਐਸ) ਅਤੇ ਡਾ. ਦੀਪਕ, ਆਈ ਆਰ.ਐਸ, ਕਮਿਸ਼ਨਰ ਆਫ ਇੰਨਕਮ ਟੈਕਸ ਖਰਚਾ ਆਬਜਰਵਰ ਗੁਰਦਾਸਪੁਰ ਵਿਖੇ ਪਹੁੰਚ ਗਏ ਗਏ ਹਨ।
ਸ੍ਰੀ ਕੈਥ ਨੇ ਦੱਸਿਆ ਕਿ ਖਰਚਾ ਆਬਜਰਵਰ ਸਰਕਟ ਹਾਊਸ ਗੁਰਦਾਸਪੁਰ ਵਿਖੇ ਠਹਿਰਣਗੇ। ਉਨਾ ਅੱਗੇ ਦੱਸਿਆ ਕਿ ਸ੍ਰੀ ਮਨੋਜ ਕੁਮਾਰ ਹਲਕਾ ਫਤਿਹਗੜ• ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਉਮੀਦਵਾਰਾਂ ਦੇ ਚੋਣ ਖਰਚੇ ਦੀ ਨਿਗਰਾਨੀ ਕਰਨਗੇ। ਉਨਾ ਦੇ ਨਾਲ ਕਿਸੇ ਵੀ ਸ਼ਿਕਾਇਤ ਸਬੰਧੀ ਟੈਲੀਫੋਨ ਨੰਬਰ 099811-48050 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਸ੍ਰੀ ਦੀਪਕ ਹਲਕਾ ਗੁਰਦਾਸਪੁਰ, ਦੀਨਾ ਨਗਰ (ਰਾਖਵਾਂ), ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ (ਰਾਖਵਾਂ) ਦੇ ਉਮੀਦਵਾਰ ਦੇ ਚੋਣ ਖਰਚੇ ਦੀ ਨਿਗਰਾਨੀ ਕਰਨਗੇ। ਉਨਾ ਦੇ ਨਾਲ ਕਿਸੇ ਵੀ ਸ਼ਿਕਾਇਤ ਸਬੰਧੀ ਟੈਲੀਫੋਨ ਨੰਬਰ 087623-00270 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।