January 5, 2012 admin

ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਐਨਐਸਐਸ ਕੈਂਪ ਲਗਾਇਆ

ਅੰਮ੍ਰਿਤਸਰ, 5 ਜਨਵਰੀ, 2011 : ਸਰਦੀਆਂ ਦੀਆਂ ਛੁੱਟੀਆਂ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਫਾਰ ਵਿਮਨ ਵਿਖੇ 7 ਰੋਜ਼ਾ ਐਨਐਸਐਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਨੇੜਲੇ ਪਿੰਡ ਛਿੱਡਣ ਵਿਖੇ ਜਾ ਕੇ ਪੌਦੇ ਲਗਾਏ ਅਤੇ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਅਤੇ ਇਸ ਦੀ ਰੋਕਥਾਮ ਦੇ ਵਿਸ਼ੇ ਉਪਰ ਜਾਗਰੂਕ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਬਾਲਗ ਸਿੱਖਿਆ ਉਪਰ ਵੀ ਖਾਸ ਤੌਰ ‘ਤੇ ਜਾਣਕਾਰੀ ਪ੍ਰਦਾਨ ਕਰਦਿਆਂ ਪਿੰਡ ਦੇ ਮੋਹਤਬਾਰ ਆਦਮੀਆਂ ਤੇ ਔਰਤਾਂ ਨੂੰ ਪੜ•ਣ ਲਈ ਪ੍ਰੇਰਿਆ ਅਤੇ ਕਿਹਾ ਕਿ ਪੜ•ਾਈ ਗ੍ਰਹਿਣ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਨਸਾਨ ਕਿਸੇ ਵੀ ਉਮਰ ਵਿੱਚ ਵਿਦਿਆ ਹਾਸਲ ਕਰ ਸਕਦਾ ਹੈ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਕੈਂਪ ਦਾ ਮਨੋਰਥ ਬੱਚਿਆਂ ਵਿੱਚ ਆਪਣੇ ਆਲੇ-ਦੁਆਲੇ ਦੀ ਸਫਾਈ ਅਤੇ ਉਨ•ਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਵਾਉਣ ਸੀ। ਉਨ•ਾਂ ਕਿਹਾ ਕਿ ਪਿੰਡ ਵਿੱਚ ਐਨਐਸਐਸ ਤੋਂ ਇਲਾਵਾ ਬੱਚਿਆਂ ਨੇ ਕਾਲਜ ਕੈਂਪਸ ਵਿੱਚ ਵੀ ਵਲੰਟੀਅਰਜ਼ ਦੇ ਤੌਰ ‘ਤੇ ਕੰਮ ਕਰਦਿਆਂ ਕਾਲਜ ਕੈਂਪਸ ਦੀ ਸਫਾਈ ਕੀਤੀ। ਡਾ. ਮਾਹਲ ਨੇ ਪਿੰਡ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ•ਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਆ। ਉਨ•ਾਂ ਕਿਹਾ ਕਿ ਵਲੰਟੀਅਰਜ਼ ਦੁਆਰਾ ਪਿੰਡ ਦੇ ਲੋਕਾਂ ਨੂੰ ਏਡਜ਼, ਵਾਤਾਵਰਣ ਦੀ ਸੰਭਾਲ, ਓਜ਼ੋਨ ਪਰਤ ਦੀ ਸੰਭਾਲ, ਖੂਨਦਾਨ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਆਦਿ ਵਿਸ਼ਿਆਂ ਤੇ ਲੈਕਚਰ ਵੀ ਕਰਵਾਏ ਗਏ।
ਪ੍ਰੋਗਰਾਮ ਅਫਸਰ, ਮਿਸਜ਼ ਰਵਿੰਦਰ ਕੌਰ ਤੇ ਡਾ. ਚੰਚਲ ਬਾਲਾ ਨੇ ਵਲੰਟੀਅਰਜ਼ ਨੂੰ ਐਨਐਸਐਸ ਦੇ ਲਾਭਾਂ ਤੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਡਾ. ਮਾਹਲ ਨੇ ਕੈਂਪ ਵਿੱਚ ਚੰਗੀ ਕਾਰਗੁਜ਼ਾਰੀ ਲਈ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਕੈਂਪ ਦੀ ਸਮਾਪਤੀ ਕੀਤੀ। ਪ੍ਰਿੰਸੀਪਲ ਮਾਹਲ ਨੇ ਵਲੰਟੀਅਰਜ਼ ਤੇ ਪ੍ਰੋਗਰਾਮ ਅਫਸਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਉਣ ਲਈ ਉਨ•ਾਂ ਨੂੰ ਪ੍ਰੇਰਿਤ ਕੀਤਾ। ਉਨ•ਾਂ ਵਿਦਿਅਰਥਣਾਂ ਨੂੰ ਨਿਮਰਤਾ, ਮਿਲਵਰਤਣ, ਸਹਿਣਸ਼ੀਲਤਾ ਆਦਿ ਗੁਣਾਂ ਨੂੰ ਧਾਰਨ ਕਰਨ ਦੀ ਪੁਰਜ਼ੋਰ ਅਪੀਲ ਵੀ ਕੀਤੀ।

Translate »