January 5, 2012 admin

ਜ਼ਿਲ•ਾ ਅੰਮ੍ਰਿਤਸਰ ਵਿੱਚ ਉਮੀਦਵਾਰਾਂ ਦੇ ਚੋਣ ਖਰਚੇ ਦੀ ਨਿਗਰਾਨੀ ਕਰਨਗੇ ਤਿੰਨ ਚੋਣ ਅਬਜਰਵਰ

ਅੰਮ੍ਰਿਤਸਰ, 5 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ 2012 ਵਿੱਚ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਖਰਚੇ ਆਦਿ ਦੀ ਨਿਗਰਾਨੀ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਚੋਣ ਆਬਜਰਵਰ (ਖਰਚਾ) ਸ਼੍ਰੀ ਯੂ. ਬੀ. ਮਿਸਰਾ ਜੀ  ਵਿਧਾਨ ਸਭਾ ਹਲਕਾ 13-ਮਜੀਠਾ ਅਤੇ ਹਲਕਾ 18-ਅੰਮ੍ਰਿਤਸਰ ਪੂਰਬੀ ਅਤੇ ਚੋਣ ਆਬਜਰਵਰ ਸ਼੍ਰੀ ਮਹੇਸ਼ ਠਾਕੁਰ ਵਿਧਾਨ ਸਭਾ ਹਲਕਾ-14 ਜੰਡਿਆਲਾ, 15-ਅੰਮ੍ਰਿਤਸਰ ਉੱਤਰੀ ‘ਤੇ ਵਿਧਾਨ ਸਭਾ ਹਲਕਾ 25 ਬਾਬਾ ਬਕਾਲਾ ਅਤੇ ਸ਼੍ਰੀ ਸੰਜੈ ਮਿਸ਼ਰਾ ਚੋਣ ਆਬਜਰਵਰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਸੈਂਟਰਲ ਅਤੇ ਵਿਧਾਨ ਸਭਾ ਹਲਕਾ- 20 ਅਟਾਰੀ ਲਈ ਨਿਯੁਕਤ ਕੀਤੇ ਗਏ ਹਨ ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਜਿਲ•ੇ ਦੇ ਡਿਪਟੀ ਕਮਿਸ਼ਨਰ ਕਮ ਜਿਲ•ਾ ਚੋਣ ਅਫਸਰ ਅੰਮ੍ਰਿਤਸਰ ਸ਼੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ/ ਰਾਜਨੀਤਿਕ ਪਾਰਟੀ ਚੋਣ ਉਮੀਦਵਾਰਾਂ ਦੇ ਖਰਚੇ ਜੋ ਚੋਣਾਂ ਨਾਲ ਸਬੰਧਤ ਹੋਣ ਜਾਂ ਚੋਣਾਂ ਸਬੰਧੀ  ਆਪਣੀ ਕੋਈ ਵੀ ਸ਼ਿਕਾਇਤ ਸ਼੍ਰੀ ਯੂ. ਬੀ ਮਿਸ਼ਰਾ ਜੀ ਨੂੰ ਮੋਬਾਈਲ ਨੰ. 94177- 30102 ਅਤੇ ਸ਼੍ਰੀ ਮਹੇਸ਼ ਠਾਕਰ ਜੀ ਨੂੰ ਮੋਬਾਈਲ ਨੰ 94177- 29928 ਅਤੇ ਸ਼੍ਰੀ ਸੰਜੈ ਮਿਸ਼ਰਾ ਜੀ ਨੂੰ ਮੋਬਾਈਲ ਨੰ 94177- 29241 ‘ਤੇ ਕਰ ਸਕਦਾ ਹੈ। ਇਹ ਤਿਨੇ ਚੋਣ ਆਬਜਰਵਰ (ਖਰਚਾ) ਸਰਕਟ ਹਾਊਸ ਅੰਮ੍ਰਿਤਸਰ ਵਿਖੇ ਠਹਿਰੇ ਹਨ।

Translate »