ਅੰਮ੍ਰਿਤਸਰ, 5 ਜਨਵਰੀ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਅੱਜ ਨਾਮਜ਼ਦਗੀ ਦੇ ਪਹਿਲੇ ਦਿਨ ਜ਼ਿਲ•ਾ ਅੰਮ੍ਰਿਤਸਰ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਹੋਈ। ਜ਼ਿਲ•ਾ ਅੰਮ੍ਰਿਤਸਰ ਦੇ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਮੀਦਵਾਰ 5 ਜਨਵਰੀ ਤੋਂ 12 ਜਨਵਰੀ ਤੱਕ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕਿਸੇ ਸਰਕਾਰੀ ਛੁੱਟੀ ਵਾਲੇ ਦਿਨ ਤੋਂ ਬਿਨਾਂ ਸਬੰਧਿਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪਰਚਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਾਖਲ ਕੀਤਾ ਜਾ ਸਕਦਾ ਹੈ। ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਹੈ ਕਿ 7 ਜਨਵਰੀ ਨੂੰ ਸ਼ਨੀਵਾਰ ਵਾਲੇ ਦਿਨ ਵੀ ਨਾਮਜ਼ਦਗੀ ਪਰਚਾ ਦਾਖਲ ਹੋ ਸਕੇਗਾ ਪਰ 8 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਨਹੀਂ ਹੋ ਸਕੇਗੀ। ਉਮੀਦਵਾਰ ਨਾਮਜ਼ਦਗੀ ਲਈ 2ਬੀ ਪਰਚਾ ਜ਼ਿਲ•ਾ ਚੋਣ ਅਫਸਰ ਜਾਂ ਸਬੰਧਿਤ ਰਿਟਰਨਿੰਗ ਅਫਸਰ ਕੋਲੋਂ ਪ੍ਰਾਪਤ ਕਰ ਸਕਦੇ ਹਨ।
ਸ੍ਰੀ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 13 ਜਨਵਰੀ ਨੂੰ ਨਾਮਜ਼ਦਗੀ ਪਰਚਿਆਂ ਦੀ ਜਾਂਚ ਪੜਤਾਲ ਹੋਵੇਗੀ ਅਤੇ 16 ਜਨਵਰੀ ਤੱਕ ਨਾਮਜ਼ਦਗੀ ਪਰਚੇ ਵਾਪਸ ਲਏ ਜਾ ਸਕਣਗੇ। ਉਹਨਾਂ ਦੱਸਿਆ ਕਿ ਵੋਟਾਂ 30 ਜਨਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਜੋ ਵਿਅਕਤੀ ਸ਼ਾਮ 5 ਵਜੇ ਤੱਕ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਜਾਵੇਗਾ ਉਹ ਵੋਟ ਪਾ ਸਕੇਗਾ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 4 ਮਾਰਚ ਨੂੰ ਹੋਵੇਗੀ ਅਤੇ 9 ਮਾਰਚ ਤੋਂ ਪਹਿਲਾਂ ਸਾਰੀ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ 11-ਅਜਨਾਲਾ ਲਈ ਨਾਮਜ਼ਦਗੀ ਪਰਚੇ ਐਸ. ਡੀ. ਐਮ. ਅਜਨਾਲਾ ਜਾਂ ਤਹਿਸੀਲਦਾਰ ਅਜਨਾਲਾ ਕੋਲ ਐਸ. ਡੀ. ਐਮ ਅਦਾਲਤ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ। ਵਿਧਾਨ ਸਭਾ ਹਲਕਾ 12-ਰਾਜਾਸਾਂਸੀ ਲਈ ਨਾਮਜ਼ਦਗੀ ਪਰਚੇ ਜ਼ਿਲ•ਾ ਮਾਲ ਅਫਸਰ-ਕਮ-ਰਿਟਰਨਿੰਗ ਅਫਸਰ ਜਾਂ ਸਹਾਇਕ ਰਿਟਰਨਿੰਗ-ਕਮ-ਨਾਇਬ ਤਹਿਸੀਲਦਾਰ ਲੋਪੋਕੇ ਕੋਲ ਜ਼ਿਲ•ਾ ਮਾਲ ਅਫਸਰ, ਕੋਰਟ ਕੰਪਲੈਕਸ ਅੰਮ੍ਰਿਤਸਰ ਵਿਖੇ ਕਰਵਾਏ ਜਾ ਸਕਦੇ ਹਨ। ਹਲਕਾ 13-ਮਜੀਠਾ ਲਈ ਨਾਮਜ਼ਦਗੀ ਪਰਚੇ ਜ਼ਿਲ•ਾ ਭਲਾਈ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰ ਕੋਲ ਐਸ. ਡੀ. ਐਮ.-1 ਅੰਮ੍ਰਿਤਸਰ ਦੀ ਅਦਾਲਤ ਵਿੱਚ, ਵਿਧਾਨ ਸਭਾ ਹਲਕਾ 14-ਜੰਡਿਆਲਾ ਲਈ ਨਾਮਜ਼ਦਗੀ ਪਰਚੇ ਜ਼ਿਲ•ਾ ਟਰਾਂਸਪੋਰਟ ਅਫਸਰ ਦੇ ਕਸ਼ਮੀਰ ਹਾਊਸ ਰਾਮਤੀਰਥ ਰੋਡ ਸਥਿਤ ਦਫਤਰ ਵਿਖੇ, ਵਿਧਾਨ ਸਭਾ ਹਲਕਾ 15-ਅੰਮ੍ਰਿਤਸਰ Àੁੱਤਰੀ ਦੇ ਨਾਮਜ਼ਦਗੀ ਪਰਚੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਕੋਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਵਿੱਚ, ਵਿਧਾਨ ਸਭਾ ਹਲਕਾ 16-ਅੰਮ੍ਰਿਤਸਰ ਪੱਛਮੀ ਲਈ ਨਾਮਜ਼ਦਗੀ ਪਰਚੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-1 ਕੋਲ ਸਹਾਇਕ ਆਬਕਾਰੀ ਤੇ ਕਰ ਕਮਸ਼ਿਨਰ ਦੇ ਭਾਈ ਘਨਈਆ ਮਾਰਕਿਟ ਜੀ. ਟੀ ਰੋਡ ਸਥਿਤ ਨਵਾਂ ਤਹਿਸੀਲਪੁਰਾ ਸਥਿਤ ਦਫਤਰ ਵਿੱਚ, ਵਿਧਾਨ ਸਭਾ ਹਲਕਾ 17-ਅੰਮ੍ਰਿਤਸਰ ਕੇਂਦਰੀ ਲਈ ਨਾਮਜਦਗੀ ਪਰਚੇ ਐਕਸੀਅਨ ਯੂ.ਬੀ. ਡੀ. ਸੀ. ਦੇ ਧਰਮ ਸਿੰਘ ਮਾਰਕਿਟ ਸਥਿਤ ਦਫਤਰ ਵਿੱਚ, ਵਿਧਾਨ ਸਭਾ ਹਲਕਾ 18-ਅੰਮ੍ਰਿਤਸਰ ਪੂਰਬੀ ਲਈ ਨਾਮਜ਼ਦਗੀ ਪਰਚੇ ਜ਼ਿਲ•ਾ ਵਿਕਾਸ ਅਤੇ ਪੰਚਾਇਤ ਦੇ ਜ਼ਿਲ•ਾ ਪ੍ਰੀਸਦ ਕੰਪਲੈਕਸ ਦਫਤਰ ਵਿੱਚ, ਵਿਧਾਨ ਸਭਾ ਹਲਕਾ 19-ਅੰਮ੍ਰਿਤਸਰ ਦੱਖਣੀ ਲਈ ਨਾਮਜ਼ਦਗੀ ਪਰਚੇ ਵਾਤਾਵਰਨ ਇੰਜੀਨੀਅਰ ਕੋਲ ਨਗਰ ਨਿਗਮ ਦਫਤਰ, ਟਾਊਨ ਹਾਲ, ਕੋਤਵਾਲੀ ਵਿਖੇ, ਵਿਧਾਨ ਸਭਾ ਹਲਕਾ 20-ਅਟਾਰੀ ਲਈ ਨਾਮਜ਼ਦਗੀ ਪਰਚੇ ਐਸ. ਡੀ. ਐਮ-2 ਅੰਮ੍ਰਿਤਸਰ ਕੋਲ ਅਤੇ ਵਿਧਾਨ ਸਭਾ ਹਲਕਾ 25-ਬਾਬਾ ਬਕਾਲਾ ਲਈ ਨਾਮਜ਼ਦਗੀ ਪਰਚੇ ਐਸ. ਡੀ. ਐਮ. ਬਾਬਾ ਬਕਾਲਾ ਦੇ ਦਫਤਰ ਵਿਖੇ ਜਮਾਂ ਕਰਵਾਏ ਜਾ ਸਕਦੇ ਹਨ।