ਅੰਮ੍ਰਿਤਸਰ, 5 ਜਨਵਰੀ, 2012 : ਤਿੰਨ-ਰੋਜ਼ਾ ਚੌਥੀ ਸੀਨੀਅਰ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ 2011-12 (ਲੜਕੇ/ਲੜਕੀਆਂ) ਖਾਲਸਾ ਕਾਲਜ ਗਵਰਨਿਮਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੱਲ• ਤੋਂ ਸ਼ੁਰੂ ਹੋਵੇਗੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 22 ਲੜਕੇ ਅਤੇ 18 ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦਾ ਉਦਘਾਟਨ ਸ. ਜਗਦੀਪ ਸਿੰਘ, ਐਸਪੀ (ਹੈੱਡਕੁਆਰਟਰ) ਅੰਮ੍ਰਿਤਸਰ (ਦਿਹਾਤੀ) ਕਰਨਗੇ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਸਰਬਜੀਤ ਸਿੰਘ ਛੀਨਾ, ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਸਕੂਲ ਪ੍ਰਿੰਸੀਪਲ, ਨਿਰਮਲ ਸਿੰਘ ਭੰਗੂ ਨੇ ਦੱਸਿਆ ਕਿ ਚੈਂਪੀਅਨਸ਼ਿਪ 8 ਜਨਵਰੀ ਨੂੰ ਸਕੂਲ ਦੇ ਵਿਹੜੇ ਵਿੱਚ ਸਮਾਪਤ ਹੋਵੇਗੀ ਜਿਸ ਤੋਂ ਬਾਅਦ ਇਨਾਮਵੰਡ ਸਮਾਰੋਹ ਹੋਵੇਗਾ। ਚੈਂਪੀਅਨਸ਼ਿਪ ਦੇ ਪ੍ਰਬੰਧਕ ਸਕੱਤਰ, ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਿਹਾ ਕਿ ਬਾਲ ਬੈਡਮਿੰਟਨ ਇੱਕ ਉਭਰਦੀ ਹੋਈ ਖੇਡ ਵਜੋਂ ਨਾ ਸਿਰਫ ਪੰਜਾਬ ਸਗੋਂ ਪੂਰੇ ਭਾਰਤ ਵਿੱਚ ਸਾਹਮਣੇ ਆ ਰਹੀ ਹੈ ਅਤੇ ਉਨ•ਾਂ ਨੂੰ ਆਸ ਹੈ ਕਿ ਆਉਣ ਵਾਲੀਆਂ ਟੀਮਾਂ ਇੱਕ ਵਧੀਆ ਕਾਰਗੁਜ਼ਾਰੀ ਦਿਖਾਉਣਗੀਆਂ।