January 5, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਅਤੇ ਉਸ ਦੀ ਵਿਦਿਆਰਥਣ ਨੂੰ ਵੱਕਾਰੀ ਵਿਗਿਆਨੀ ਅਵਾਰਡ ਮਿਲੇ

ਅੰਮ੍ਰਿਤਸਰ, 5 ਜਨਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੀ ਪ੍ਰੋਫੈਸਰ, ਡਾ. ਅਵਿਨਾਸ਼ ਨਾਗਪਾਲ ਨੂੰ ਪਟਨਾ ਵਿਖੇ ਹੋਈ ਲਾਈਫ ਸਾਇੰਸ ਰਿਸਰਚ ਫਾਰ ਰੂਰਲ ਐਂਡ ਐਗਰੀਕਲਚਰਲ ਡਿਵਲਪਮੈਂਟ ਉਪਰ ਹੋਈ ਚੌਥੀ ਅੰਤਰ-ਰਾਸ਼ਟਰੀ ਕਾਨਫਰੰਸ ਦੌਰਾਨ @ਸੀਨੀਅਰ ਸਾਇੰਟਿਸਟ ਅਵਾਰਡ@ ਪ੍ਰਦਾਨ ਕੀਤਾ ਗਿਆ।
ਇਸੇ ਵਿਭਾਗ ਵਿਚ ਡਾ. ਅਵਿਨਾਸ਼ ਨਾਗਪਾਲ ਅਤੇ ਸਹਾਇਕ ਪ੍ਰੋਫੈਸਰ, ਡਾ. ਜਤਿੰਦਰ ਕੌਰ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੀ ਵਿਦਿਆਰਥਣ ਮਿਸ ਰਾਜਨੀਤ ਕੌਰ ਸੂਦਨ ਨੂੰ @ਯੰਗ ਸਾਇੰਟਿਸਟ ਅਵਾਰਡ@ ਵੀ ਪਕੀਤਾ ਗਿਆ। ਇਹ ਅੰਤਰ-ਰਾਸ਼ਟਰੀ ਕਾਨਫਰੰਸ ਇੰਟਰਨੈਸ਼ਨਲ ਕਨਸੋਆਫ ਕਨਟੈਂਪਰੇਰੀ ਬਿਆਲੋਜਿਸਟਸ ਅਤੇ ਮਾਧਵੀ-ਸਿਆਮ ਐਜੂਕੇਸ਼ਨਲ ਟਰਸਟ ਵਲੋਂ ਸਾਂਝੇ ਤੌਰ ‘ਤੇ ਕਰਵਾਈ ਗਈ ਸੀ।  ਦੋਵਾਂ ਵਿਦਵਾਨਾਂ ਨੂੰ ਇਸ ਮੌਕੇ ਫੈਲੋਸ਼ਿਪ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Translate »