ਕਪੂਰਥਲਾ, 6 ਜਨਵਰੀ : ਹਰ ਸਾਲ ਦੀ ਤਰਾਂ ਇਸ ਵਾਰ ਵੀ 26 ਜਨਵਰੀ ਨੂੰ ਜਿਲ•ਾ ਪੱਧਰ ਦਾ ਸਮਾਗਮ ਗੁਰੁ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਆਯੋਜਿਤ ਕੀਤਾ ਜਾਵੇਗਾ ਅਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ।ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ,ਕਪੂਰਥਲਾ ਨੇ ਇਹ ਜਾਣਕਾਰੀ ਅੱਜ ਯੋਜਨਾ ਭਵਨ ਵਿਖੇ ਗਣਤੰਤਰ ਦਿਵਸ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ ।ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਮਹੱਤਤਾ ਵਾਲੇ ਇਸ ਸਮਾਗਮ ਨੂੰ ਸ਼ਾਨਦਾਰ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਜਾਵੇਗਾ ।
ਸ਼੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਪੁਲਿਸ,ਪੰਜਾਬ ਹੋਮ ਗਾਰਡਜ ਤੋਂ ਇਲਾਵਾ ਜਿਲ•ੇ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਪਰੇਡ ਦੋਰਾਨ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ । ਮਾਰਚ ਪਾਸਟ ਪਰੇਡ ਵਿੱਚ ਆਰਮੀ ਬੈਂਡ ਪੁਲਿਸ ਬੈਂਡ ਤੇ ਸਕੂਲੀ ਬੈਂਡ ਸ਼ਾਮਲ ਹੋਣਗੇ ।ਇਸ ਸਮਾਰੋਹ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸ਼ਾਨਦਾਰ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ।ਗਣਤੰਤਰ ਦਿਵਸ ਸਮਾਗਮ ਮੌਕੇ ਜਿਲ•ੇ ਦੇ ਆਜਾਦੀ ਘੁਲਾਟੀਏ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋ ਇਲਾਵਾ ਵੱਖ-ਵੱਖ ਖੇਤਰ ਵਿੱਚ ਅਹਮ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ,ਖੇਡਾਂ ਅਤੇ ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।ਉਹਨਾਂ ਨੇ ਦੱਸਿਆ ਕਿ ਜਿਲ•ਾ ਸਿੱਖਿਆ ਅਫਸਰ ਸਕੈਡੰਰੀ ਅਤੇ ਪ੍ਰਇਮਰੀ ਦੀ ਜੁੰਮੇਵਾਰੀ ਲਾਗਈ ਕਿ ਉਹ ਗਣਤੰਤਰ ਦਿਵਸ ਸਮਾਗਮ ਮੌਕੇ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਹੁਣੇ ਤੋਂ ਹੀ ਆਪਣੀ ਨਿਗਰਾਨੀ ਵਿੱਚ ਸ਼ੁਰੂ ਕਰਵਾ ਦੇਣ । ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਸਬੰਧੀ ਰਿਹਾਸਲਾਂ 21 ਅਤੇ 23 ਜਨਵਰੀ ਨੂੰ ਕਰਵਾਈਆਂ ਜਾਣਗੀਆਂ ਅਤੇ 24 ਜਨਵਰੀ ਨੂੰ ਫੁੱਲ ਡਰੈਸ ਰਿਹਾਸਲ ਕਰਵਾਈ ਜਾਵੇਗੀ ।
ਉਨ•ਾਂ ਦੱਸਿਆ ਕਿ ਵੀ. ਆਈ. ਪੀਜ਼ ਦੇ ਬੈਠਣ ਆਦਿ ਦਾ ਪ੍ਰਬੰਧ ਕਰਨ ਲਈ ਐੱਸ. ਡੀ. ਐੱਮ, ਕਪੂਰਥਲਾ ਨੂੰ ਓਵਰਆਲ ਇੰਚਾਰਜ ਬਣਾਇਆ ਗਿਆ ਹੈ ।ਗਣਤੰਤਰ ਦਿਵਸ ਸਮਾਗਮ ਮੌਕੇ ਸਿਵਲ ਰੈਸਟ ਹਾਊਸ ਕਪੂਰਥਲਾ ਤੋਂ ਸਟੇਡੀਅਮ ਕਪੂਰਥਲਾ ਤੱਕ ਅਤੇ ਸਟੇਡੀਅਮ ਦੇ ਅੰਦਰ ਤੱਕ ਝੰਡੇ ਲਗਾਉਣ ਦੇ ਕੰਮ ਦਾ ਇੰਚਾਰਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕਪ੍ਰੂਥਲਾ ਨੂੰ ਬਣਾਇਆ ਗਿਆ ਹੈ । ਰੰਗ ਬਰੰਗੇ ਝੰਡਿਆਂ ਦਾ ਪ੍ਰਬੰਧ ਅਤੇ ਇਨ•ਾਂ ਨੂੰ ਲਗਾਉਣ ਲਈ ਲੇਬਰ ਦਾ ਪ੍ਰਬੰਧ ਕਾਰਜ ਸਾਧਕ ਅਫ਼ਸਰ ਨਗਰ ਕੌਂਸ਼ਲ ਕਪੂਰਥਲਾ ਵੱਲੋਂ ਕੀਤਾ ਜਾਵੇਗਾ ਜਦਕਿ ਸਟੇਜ ਦੀ ਸਜਾਵਟ ਦਾ ਪ੍ਰਬੰਧ ਜ਼ਿਲ•ਾ ਸਿੱਖਿਆ ਅਫ਼ਸਰ ਪ੍ਰਾਇਮਰੀ ਦੀ ਨਿਗਰਾਨੀ ਹੇਠ ਹੋਵੇਗਾ । ਸੀ. ਡੀ. ਪੀ. ਓ ਕਪੂਰਥਲਾ ਵੀ ਇਸ ਕੰਮ ਵਿੱਚ ਸਹਿਯੋਗ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਸੈਕਟਰੀ ਮਾਰਕੀਟ ਕਮੇਟੀ ਨੂੰ ਇੰਚਾਰਜ ਬਣਾਇਆ ਗਿਆ ਹੈ ਅਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਕਾਰਜ ਸਾਧਕ ਅਫ਼ਸਰ ਨਗਰ ਕੌਂਸ਼ਲ ਕਪੂਰਥਲਾ ਵੱਲੋਂ ਯਕੀਨੀ ਬਣਾਈ ਜਾਵੇਗੀ । ਪੁਲਿਸ ਬੈਂਡ ਦਾ ਪ੍ਰਬੰਧ ਉਪ-ਪੁਲਿਸ ਕਪਤਾਨ ਕਪੂਰਥਲਾ (ਹੈੱਡ ਕੁਆਟਰ) ਵੱਲੋਂ ਕੀਤਾ ਜਾਵੇਗਾ ਜਦਕਿ ਮਿਲਟਰੀ ਅਤੇ ਸੈਨਿਕ ਸਕੂਲ ਦਾ ਬੈਂਡ ਮੰਗਵਾÀੇਣ ਲਈ ਸਹਾਇਕ ਕਮਿਸ਼ਨਰ ਜਨਰਲ ਵੱਲੋਂ ਪੱਤਰ ਲਿਖੇ ਜਾਣਗੇ । ਸਕੂਲਾਂ ਦੇ ਬੈਂਡ ਸਬੰਧੀ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਬੰਧ ਕਰਨਗੇ।ਪ੍ਰੈਸ ਟੀ. ਵੀ. ਕਵਰੇਜ਼ ਦਾ ਕੰਮ ਜ਼ਿਲ•ਾ ਲੋਕ ਸੰਪਰਕ ਅਫ਼ਸਰ ਵੱਲੋਂ ਕੀਤਾ ਜਾਵੇਗਾ ਅਤੇ ਮਾਰਚ ਪਾਸਟ ਅਤੇ ਬੈਂਡ ਵਾਲੀਆਂ ਟੀਮਾਂ ਦੇ ਇਨਾਮਾਂ ਦੀ ਵੰਡ ਸਬੰਧੀ ਪ੍ਰਬੰਧ ਸਕੱਤਰ ਜ਼ਿਲ•ਾ ਰੈਡ ਕਰਾਸ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।
ਉਨ•ਾਂ ਦੱਸਿਆ ਕਿ ਵੱਖ- ਵੱਖ ਵਿਭਾਗਾਂ ਵੱਲੋਂ ਝਾਕੀਆਂ ਕੱਢਣ ਦਾ ਪ੍ਰਬੰਧ, ਸਿਵਲ ਸਰਜਨ, ਖੇਤੀਬਾੜੀ ਅਫ਼ਸਰ, ਜ਼ਿਲ•ਾ ਉਦਯੋਗ ਕੇਂਦਰ, ਹੈੱਲਥ ਅਤੇ ਫੈਮਲ਼ੀ ਪਲੇਨਿੰਗ ਵਿਭਾਗ, ਜੰਗਲਾਤ ਵਿਭਾਗ, ਜ਼ਿਲ•ਾ ਰੈਡ ਕਰਾਸ ਸੋਸਾਇਟੀ, ਪਸ਼ੂ-ਪਾਲਣ ਵਿਭਾਗ, ਸਿੱਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਆਰ. ਡੀ.ਏ ਵਿਭਾਗ, ਮਾਰਕਫੈੱਡ, ਨਹਿਰੂ ਯੁਵਾ ਕੇਂਦਰ, ਨਿਗਰਾਨ ਇਸਤਰੀ ਹਲਕਾ ਅਤੇ ਬਾਗ਼ਵਾਨੀ ਵਿਭਾਗ ਕਪੂਰਥਲਾ ਵੱਲੋਂ ਕੀਤਾ ਜਾਵੇਗਾ । ਝਾਕੀਆ ਦੇ ਓਵਰਆਲ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਪੂਰਥਲਾ ਹੋਣਗੇ ।ਇਸ ਮੌਕੇ ਜ਼ਿਲ•ੇ ਦੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਸ਼੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ,ਸ਼੍ਰੀ ਨੀਰਜ ਕੁਮਾਰ ਗੁਪਤਾ ਐਸ.ਡੀ.ਐਮ ਕਪੂਰਥਲਾ,ਸਿਵਲ ਸਰਜਨ,ਕਪੂਰਥਲਾ,ਸ਼੍ਰੀਮਤੀ ਰਜਨੀਸ਼ ਕੋਰ ਜਿਲਾ ਖੁਰਾਕ ਸਪਲਾਈ ਕੰਟਰੋਲਰ ਅਤੇ ਡਾ. ਮਨੋਹਰ ਸਿੰਘ ਮੁੱਖ ਖੇਤੀਬਾੜੀ ਅਫਸਰ ਵੀ ਇਸ ਮੀਟਿੰਗ ਵਿੱਚ ਹਾਜਰ ਸਨ ।