January 6, 2012 admin

ਮਾਈਗ੍ਰੇਟਰੀ ਪਾਪੂਲੇਸ਼ਨ ਲਈ ਪਲਸ ਪੋਲੀਓ ਮੁਹਿੰਮ ਦੀ ਤਰੀਕ ਵਿੱਚ ਤਬਦੀਲੀ

ਹੁਸ਼ਿਆਰਪੁਰ 6 ਜਨਵਰੀ 2012 : ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਈਗ੍ਰੇਟਰੀ ਪਾਪੂਲੇਸ਼ਨ ਵਾਸਤੇ 15 ਤੋਂ ਸ਼ੁਰੂ ਹੋਣ ਵਾਲੀ ਵਿਸ਼ੇਸ਼ ਪਲਸ ਪੋਲੀਓ ਮੁਹਿੰਮ ਹੁਣ 16, 17 ਅਤੇ 18 ਜਨਵਰੀ 2012 ਨੂੰ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਬਾਈਵਿਲੈਂਟ ਪੋਲੀਓ ਵੈਕਸੀਨ ਦੀਆਂ ਬੂੰਦਾਂ ਘਰੋਂ ਘਰੀਂ ਜਾ ਕੇ ਪਿਲਾਈਆਂ ਜਾਣਗੀਆਂ।
ਇਸ ਬਾਰੇ ਜਾਣਕਾਰੀ ਦਿੰਦੇ ਡਾ. ਯਸ਼ ਮਿਤਰਾ ਸਿਵਲ ਸਰਜਨ ਹੁਸ਼ਿਆਰਪੁਰ ਨੇ ਦੱਸਿਆ ਕਿ ਬਾਹਰਲੇ ਪ੍ਰਦੇਸ਼ਾਂ ਤੋਂ ਆਏ ਹੋਏ ਝੁੱਗੀ ਝੋਂਪੜੀ ਅਤੇ ਹੋਰ ਪਿਛੜੇ ਇਲਾਕਿਆਂ ਦੇ ਰਹਿ ਰਹੇ ਇਲਾਕਿਆਂ ਦੇ ਬੱਚੇ ਟੀਕਾਕਰਣ ਸੂਵਿਧਾਵਾਂ ਤੋਂ ਕਈ ਵਾਰ ਵਾਂਝੇ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਵਿੱਚ ਪੋਲੀਓ ਹੋਣ ਦੀ ਸੰਭਾਵਨਾਵਾਂ ਵੀ ਵੱਧ ਹੁੰਦੀਆਂ ਹਨ। ਇਹਨਾਂ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਵਾਲੀ ਇਹ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ। ਡਾ. ਮਿਤਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 15 ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਹੁਣ 15 ਜਨਵਰੀ ਨੂੰ ਚੋਣਾਂ ਦੀ ਰਿਹ੍ਰਸਲ ਕਾਰਣ 16 ਤੋਂ 18 ਜਨਵਰੀ ਤੱਕ ਕੀਤੀ ਜਾਵੇਗੀ।
ਜਿਲ•ਾ ਟੀਕਾਕਰਣ ਅਫ਼ਸਰ ਡਾ. ਅਜੈ ਬੱਗਾ ਨੇ ਦੱਸਿਆ ਕਿ ਜਿਲ•ੇ ਵਿੱਚ ਇਸ ਵਕਤ 21946 ਝੂੱਗੀਆਂ ਅਤੇ 119 ਭੱਠਿਆਂ ਤੇ ਰਹਿੰਦੇ ਅਜਿਹੇ 22678 ਬੱਚਿਆਂ ਦੀ ਸ਼ਨਾਖਤ ਕੀਤੀ ਗਈ ਹੈ। ਅਜਿਹੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 320 ਮੈਂਬਰਾਂ ਤੇ ਅਧਾਰਿਤ 160 ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਝੁੱਗੀ ਝੋਂਪੜੀ ਵਿੱਚ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣਗੀਆਂ।
ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਨੂੰ ਸਫ਼ਲ ਕਰਨ ਦੇ ਮੰਤਵ ਨਾਲ ਸਮੂਹ ਐਲ.ਐਚ.ਵੀਜ਼ ਦੀ ਮੀਟਿੰਗ ਵੀ ਕੀਤੀ ਗਈ ਅਤੇ ਉਹਨਾਂ ਨੂੰ ਮੁਹਿੰਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਗਿਆ।

Translate »