January 6, 2012 admin

ਚੋਣ ਖ਼ਰਚਿਆਂ ‘ਤੇ ਨਿਗਾਹ ਰੱਖਣ ਲਈ ਖ਼ਰਚਾ ਨਿਗਰਾਨ ਬਰਨਾਲਾ ਪੁੱਜੇ

ਬਰਨਾਲਾ, 06 ਜਨਵਰੀ : ਵਿਧਾਨ ਸਭਾ ਚੋਣਾਂ ਸਬA533;ਧੀ ਬਰਨਾਲਾ ਜ਼ਿਲੇ ਦੇ ਤਿA533;ਨ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ‘ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਖ਼ਰਚਾ ਨਿਗਰਾਨ ਵਜੋਂ ਤਾਇਨਾਤ ਕੀਤੇ ਸ੍ਰੀ ਮੁਕੇਸ਼ ਸ਼੍ਰੀਵਾਸਤਵ ਅਤੇ ਸ੍ਰੀ ਅਕੇਸ਼ ਦੇਵਗਨ ਅੱਜ ਬਰਨਾਲਾ ਪਹੁA533;ਚ ਗਏ ਹਨ।ਚੋਣ ਕਮਿਸ਼ਨ ਵਲੋਂ ਸ੍ਰੀ ਮੁਕੇਸ਼ ਸ਼੍ਰੀਵਾਸਤਵ ਨੂੰ ਭਦੌੜ ਅਤੇ ਸ੍ਰੀ ਅਕੇਸ਼ ਦੇਵਗਨ ਨੂੰ ਬਰਨਾਲਾ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਲਈ  ਖ਼ਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਅੱਜ ਉਨ•ਾਂ ਜ਼ਿਲ•ਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਸ੍ਰੀ ਵਿਜੇ ਐਨ ਜਾਦੇ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾ ਸਬੰਧੀ ਦਿਸ਼ਾ ਨਿਰਦੇਸ਼ ਦੇਣ ਲਈ ਜ਼ਿਲ•ੇ ਦੀਆਂ ਚੋਣਾ ਸਬੰਧੀ ਬਣਾਈਆਂ ਗਈਆਂ ਵੱਖ ਵੱਖ ਟੀਮਾ ਨਾਲ ਮੀਟਿੰਗ ਕੀਤੀ।
ਜਿਕਰਯੋਗ ਹੈ ਕਿ ਇਹ ਖ਼ਰਚਾ ਨਿਗਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਹਰ ਗਤੀਵਿਧੀ ਅਤੇ ਕੀਤੇ ਜਾਣ ਵਾਲੇ ਚੋਣ ਖ਼ਰਚੇ ਦਾ ਹਿਸਾਬ-ਕਿਤਾਬ ਰੱਖਣਗੇ। ਉਨਾਂ ਦੇ ਨਾਲ ਜ਼ਿਲ•ੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਲਈ ਹੋਰ ਸਹਾਇਕ ਚੋਣ ਖ਼ਰਚ ਨਿਗਰਾਨ ਵੀ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਉਨਾਂ ਚੋਣਾਂ ਵਿੱਚ ਨਿਤਰਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੀ ਗਈ ਖ਼ਰਚਾ ਹੱਦ ਅA533;ਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ।
ਇਸ ਮੌਕੇ ਦੋਵਾਂ ਚੋਣ ਅਬਜ਼ਰਬਰਾਂ ਨੇ ਵੱਖ ਵੱਖ ਟੀਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਚੋਣਾ ਸਿਰਫ ਨਿਰਪੱਖ ਹੋਣੀਆਂ ਹੀ ਨਹੀਂ ਚਾਹੀਦੀਆਂ ਬਲਕਿ ਆਮ ਲੋਕਾਂ ਨੂੰ ਇਹ ਲੱਗਣਾ ਵੀ ਜਰੂਰੀ ਹੈ ਕਿ ਚੱਣਾ ਸੱਚਮੁੱਚ ਨਿਰਪੱਖ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।ਉਨ•ਾਂ ਕਿਹਾ ਕਿ ਸਾਰੀਆਂ ਟੀਮਾ ਚੋਣ ਖਰਚ ਟੀਮਾ ਦੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖਰਚੇ ਸਬੰਧੀ ਕਾਰਵਾਈ ਕਰਣਗੇ ਤਾਂ ਜੋ ਕੀਤੀ ਗਈ ਕਾਰਵਾਈ ਲਈ ਵੀਡੀਓਗ੍ਰਾਫੀ ਰਾਹੀ ਲੋੜੀਂਦੇ ਸਬੂਤ ਇਕੱਠੇ ਕੀਤੇ ਜਾਣ ਤਾਂ ਜੋ ਲੋੜ ਪੈਣ ਤੇ ਇੰਨ•ਾਂ ਦੀ ਸਹੀ ਵਰਤੋ ਹੋ ਸਕੇ।
ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਚੋਣਾ ਸਬੰਧੀ ਸ਼ਿਕਾਇਤ ਨੰਬਰ ਚੌਵੀ ਘੰਟੇ ਚਾਲੂ ਰਹਿਣੇ ਚਾਹੀਦੇ ਹਨ ਅਤੇ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਵਿਚ ਸਮਾਂ ਬਿਲਕੁਲ ਵੀ ਖਰਾਬ ਨਾ ਕੀਤਾ ਜਾਵੇ।ਇਸ ਮੌਕੇ ਉਨ•ਾਂ ਦੱਸਿਆ ਕਿ ਲੋਕੀ ਜ਼ਿਲ•ੇ ਲਈ ਇਸ ਨੰਬਰ-01679-244368 ਉਪੱਰ, ਭਦੌੜ ਵਿਧਾਨ ਸਭਾ ਹਲਕੇ ਦੇ ਲੋਕ ਚੋਣ ਅਬਜਰਬਰ ਸ੍ਰੀ ਮੁਕੇਸ਼ ਸ਼੍ਰੀਵਾਸਤਵ ਦੇ ਫੋਨ ਨੰਬਰ 9803383072 ਅਤੇ ਸਹਾਇਕ ਚੋਣ ਅਬਜ਼ਰਬਰ ਸ੍ਰੀ ਵਿਜੇ ਭੂਸ਼ਨ ਦੇ ਫੋਨ ਨੰਬਰ 94176-07234 ਅਤੇ  ਸਹਾਇਕ ਚੋਣ ਅਬਜ਼ਰਬਰ ਸ੍ਰੀ ਗੁਰਪ੍ਰੀਤ ਸਿੰਘ ਦੇ ਫੋਨ ਨੰਬਰ 99155-21700 ਤੇ ਸੰਪਰਕ ਕਰ ਸਕਦੇ ਹਨ।ਇਸੇ ਤਰਾਂ ਵਿਧਾਨ ਸਭਾ ਹਲਕਿਆਂ ਬਰਨਾਲਾ ਅਤੇ ਮਹਿਲ ਕਲਾਂ ਦੇ ਲੋਕ ਸ੍ਰੀ ਅਕੇਸ਼ ਦੇਵਗਨ ਦੇ ਫੋਨ ਨੰਬਰ 09425603927 ਤੇ ਸੰਪਰਕ ਕਰ ਸਕਦੇ ਹਨ ਅਤੇ ਬਰਨਾਲਾ ਲਈ ਸਹਾਇਕ ਚੋਣ ਅਬਜ਼ਰਬਰ ਸ੍ਰੀਮਤੀ ਸਰੋਜ ਬਾਲਾ ਦੇ ਫੋਨ ਨੰਬਰ 9530740688 ਅਤੇ ਮਹਿਲ ਕਲਾਂ ਲਈ ਸਹਾਇਕ ਚੋਣ ਅਬਜਰਬਰ ਸ੍ਰੀ ਓਮ ਪ੍ਰਕਾਸ਼ ਦੇ ਫੋਨ ਨੰਬਰ 81467-55533  ਉਪਰ ਕਿਸੇ ਵੀ ਸਮੇਂ ਚੋਣ ਸਬੰਧੀ ਹੋ ਰਹੇ ਕਿਸੇ ਖਰਚੇ ਬਾਰੇ ਸ਼ਿਕਾਇਤ ਕਰ ਸਕਦੇ ਹਨ।
ਅੱਜ ਦੀ ਇਸ ਮੀਟਿੰਗ ਵਿੱਚ ਵਧੀਕ ਜ਼ਿਲ•ਾ ਚੋਣ ਅਫਸਰ ਅਨੁਪ੍ਰੀਤਾ ਜੌਹਲ, ਭਦੌੜ ਵਿਧਾਨ ਸਭਾ ਹਲਕੇ ਲਈ ਰਿਟੰਰਨਿੰਗ ਅਫਸਰ ਸ੍ਰੀ ਜਸਪਾਲ ਸਿੰਘ, ਬਰਨਾਲਾ ਵਿਧਾਨ ਸਭਾ ਹਲਕੇ ਲਈ ਰਿਟੰਰਨਿੰਗ ਅਫਸਰ ਸ੍ਰੀ ਅਮਿਤ ਕੁਮਾਰ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕੇ ਲਈ ਰਿਟੰਰਨਿੰਗ ਅਫਸਰ ਸ੍ਰੀ ਵਿਨੋਦ ਕੁਮਾਰ, ਗਿੱਲ ਤਹਿਸੀਲਦਾਰ ਚੋਣਾ ਸ. ਕਪੂਰ ਸਿੰਘ ਏ.ਈ.ਟੀ.ਸੀ ਦਰਬਾਰਾ ਸਿੰਘ ਅਤੇ ਐਸ.ਸੀ ਸ੍ਰੀ ਨਰਿੰਦਰ ਸਿੰਘ ਵੀ ਮੀਜੂਦ ਸਨ।

Translate »