ਬਠਿੰਡਾ, 6 ਜਨਵਰੀ -ਭਾਰਤੀ ਸੈਨਾ ‘ਚ ਸਿਪਾਹੀ ਜਨਰਲ ਡਿਊਟੀ (ਸਿੱਖ, ਮਜ਼ਹਬੀ ਸਿੱਖ, ਰਾਮਦਾਸੀਆ), ਸਿਪਾਹੀ ਕਲਰਕ (ਸਾਰੀਆਂ ਸ਼੍ਰੇਣੀਆਂ) ਦੀ ਭਰਤੀ ਲਈ ਇਕ ਵਿਸ਼ੇਸ਼ ਭਰਤੀ ਰੈਲੀ 2 ਫਰਵਰੀ 2012 ਤੋਂ 8 ਫਰਵਰੀ 2012 ਤੱਕ ਮਿਲਟਰੀ ਸਟੇਸ਼ਨ ਬਠਿੰਡਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਭਾਰਤੀ ਸੈਨਾ ਦੇ ਭਰਤੀ ਦਫ਼ਤਰ ਫ਼ਿਰੋਜ਼ਪੁਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਭਰਤੀ ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲਿ•ਆਂ ਲਈ ਹੈ। ਸੈਨਾ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਭਰਤੀ ਟੋਕਨ ਜ਼ਿਲ•ਾ ਵਾਰ ਵੰਡੇ ਜਾਣਗੇ। ਇਸ ਵਿਚ 2 ਫਰਵਰੀ ਤੋਂ ਫ਼ਿਰੋਜ਼ਪੁਰ ਅਤੇ ਫਾਜ਼ਿਲਕਾ, 3 ਫਰਵਰੀ ਨੂੰ ਬਠਿੰਡਾ, 4 ਫਰਵਰੀ ਨੂੰ ਫ਼ਰੀਦਕੋਟ ਅਤੇ ਮੁਕਤਸਰ, 5 ਫਰਵਰੀ ਨੂੰ ਸੋਲਜ਼ਰ ਕਲਰਕ, ਤਕਨੀਕੀ, ਅਤੇ ਨਰਸਿੰਗ ਅਸਿਸਟੈਂਟ, (ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲਿ•ਆਂ ਨੂੰ ਛੱਡ ਕੇ) ਟੋਕਨ ਦਿੱਤੇ ਜਾਣਗੇ। ਇਸ ਭਰਤੀ ਸਬੰਧੀ ਜ਼ਿਆਦਾ ਜਾਣਕਾਰੀ ਲਈ ਨਜ਼ਦੀਕੀ ਭਰਤੀ ਦਫ਼ਤਰ ਨਾਲ ਸੰਪਰਕ ਕੀਤਾ