January 6, 2012 admin

ਮਾਘੀ ਮੇਲੇ ‘ਤੇ ਟ੍ਰੈਫਿਕ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ- ਡੀ.ਐਸ.ਪੀ.

ਸ੍ਰੀ ਮੁਕਤਸਰ ਸਾਹਿਬ, 6 ਜਨਵਰੀ – ਜ਼ਿਲਾ ਪੁਲਿਸ ਮੁਖੀ ਸ੍ਰੀ ਹਰਸ਼ ਕੁਮਾਰ ਬਾਂਸਲ ਵੱਲੋਂ ਜਾਰੀ ਹਦਾਇਤਾਂ ਤੇ ਜਸਵਿੰਦਰ ਸਿੰਘ ਘਾਰੂ ਡੀ.ਐਸ.ਪੀ.ਟ੍ਰੈਫਿਕ ਦੀ ਅਗਵਾਈ ਹੇਠ ਮਾਘੀ ਮੇਲੇ ‘ਤੇ ਟ੍ਰੈਫਿਕ ਵਿਭਾਗ ਵੱਲੋਂ ਮੁਕਤੀਸਰ ਵੈਲਫੇਅਰ ਕਲੱਬ (ਰਜਿ.) ਐਨ.ਜੀ.ਓ.ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਘੀ ਮੇਲੇ ਮੌਕੇ ਦੋ ਦਿਨਾਂ ਟ੍ਰੈਫਿਕ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਮੁਕਤੀਸਰ ਵੈਲਫੇਅਰ ਕਲੱਬ ਤੇ ਟ੍ਰੈਫਿਕ ਐਜੂਕੇਸ਼ਨ ਵਿੰਗ ਵੱਲੋਂ ਇੰਚਾਰਜ ਗੁਰਜੰਟ ਸਿੰਘ ਜਟਾਣਾ ਦੀ ਅਗਵਾਈ ਵਿਚ ਸਾਂਝੇ ਤੌਰ ਤੇ ਕਰੀਬ 1000 ਵਾਹਨਾਂ ‘ਤੇ ਰਿਫਲੈਕਟਰ ਲਾਏ ਜਾਣਗੇ ਅਤੇ ਟ੍ਰੈਫਿਕ ਨਿਯਮਾਂ ਸੰਬੰਧੀ ਕਰੀਬ 10,000 ਇਸ਼ਤਿਹਾਰ ਵੰਡੇ ਜਾਣਗੇ। ਇਸ ਮੀਟਿੰਗ ਵਿਚ ਸਤਵਿੰਦਰ ਸਿੰਘ ਸੈਂਡੀ, ਰੋਹਿਤ ਕੁਮਾਰ ਦੂਮੜਾ, ਸਨੀ ਕੁਮਾਰ, ਰੋਹਿਤ ਕੁਮਾਰ ਤੇ ਸੁਨੀਲ ਬਾਂਸਲ ਆਦਿ ਸ਼ਾਮਲ ਸਨ।

Translate »