ਲੁਧਿਆਣਾ : ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾ ਨੇ ਇੱਕ ਪ੍ਰੈਸ ਮਿਲਣੀ ਕੀਤੀ। ਜਿਸ ਵਿਚ ਹਲਕਾ ਆਤਮ ਨਗਰ ਤੋ ਕਾਂਗਰਸ ਪਾਰਟੀ ਦੀ ਟਿਕਟ ਦੇ ਸਾਰੇ ਚਾਹਵਾਨ ਤੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ, ਪਲਵਿੰਦਰ ਸਿੰਘ ਤੱਗੜ ਬਲਾਕ ਪ੍ਰਧਾਨ, ਮਨਜੀਤ ਸਿੰਘ ਜਵੱਦੀ, ਜਸਵੀਰ ਸਿੰਘ ਜੱਸਲ ਸਕੱਤਰ ਪੀ.ਪੀ.ਸੀ.ਸੀ, ਸੀਨੀਅਰ ਕਾਂਗਰਸੀ ਆਗੂ ਮੱਖਣ ਸਿੰਘ ਸੀਹ, ਪਰਮਜੀਤ ਘਵੱਦੀ, ਕੁਲਵੰਤ ਸਿੰਘ, ਗੁਰਭੇਜ ਛਾਬੜਾ ਸਕੱਤਰ ਪੀ.ਪੀ.ਸੀ.ਸੀ, ਸਤਵਿੰਦਰ ਜਵੱਦੀ, ਅਮ੍ਰਿਤਵਰਸ਼ਾ ਰਾਮ ਪਾਲ, ਸਤਵੰਤ ਦੁੱਗਰੀ, ਵਿਨੋਦ ਬੱਠਲਾ ਬਲਾਕ ਪ੍ਰਧਾਨ, ਗੁਰਦੇਵ ਸਿੰਘ ਲਾਪਰਾਂ ਵਿਸ਼ੇਸ਼ ਤੌਰ ਤੇ ਹਾਜਰ ਸਨ।
ਇਸ ਸਮੇ ਬੋਲਦੇ ਸਾਰੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਰਕਰਾਂ ਦੀ ਆਤਮਾ ਰੋ ਰਹੀ ਹੈ ਕਿਉਕਿ ਸ੍ਰੀ ਮਨੀਸ਼ ਤਿਵਾੜੀ ਐਮ.ਪੀ ਨੇ ਲੋਕਾਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੇ ਖਿਲਾਫ ਉਮੀਦਵਾਰ ਥੋਪ ਕੇ ਭਾਵਨਾਂਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਅਸੀ ਸਾਰੇ ਸ੍ਰੀਮਤੀ ਸੋਨੀਆਂ ਗਾਂਧੀ ਪ੍ਰਧਾਨ ਕੁਲ ਹਿੰਦ ਕਾਂਗਰਸ ਅਤੇ ਕੈ: ਅਮਰਿੰਦਰ ਸਿੰਘ ਪ੍ਰਧਾਨ ਪੀ.ਪੀ.ਸੀ ਦੋ ਦਿਨਾਂ ਦੇ ਅੰਦਰ ਅੰਦਰ ਕਾਂਗਰਸੀ ਉਮੀਦਵਾਰ ਨੂੰ ਤਬਦੀਲ ਕਰਕੇ ਜਿਹਨਾਂ 23 ਕਾਂਗਰਸੀ ਵਰਕਰਾਂ ਨੇ ਇਸ ਹਲਕੇ ਤੋ ਟਿਕਟ ਲਈ ਅਪਲਾਈ ਕੀਤਾ ਹੈ ਉਸ ਨੂੰ ਪਾਰਟੀ ਟਿਕਟ ਦਿੱਤੀ ਜਾਵੇ ਤਾਂ ਜੋ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾ ਸਕੇ।
ਇਸ ਸਮੇ ਬੋਲਦੇ ਉਪਰੋਕਤ ਨੇਤਾਵਾਂ ਨੇ ਭਰੇ ਮਨ ਨਾਲ ਕਿਹਾ ਕਿ ਜਦ ਕਾਂਗਰਸ ਹਾਂਈ ਕਮਾਂਡ ਨੇ ਲੁਧਿਆਣਾ ਤੋ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਸੀ ਤਾਂ ਸਾਰੇ ਵਰਕਰਾਂ ਨੇ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆ ਉਹਨਾਂ ਤੇ ਵਿਸ਼ਵਾਸ਼ ਕਰਕੇ ਨੀਲੋ ਪੁਲ ਤੋ ਸਵਾਗਤ ਕਰਕੇ ਲਿਆਦਾ ਸੀ ਤੇ ਦਿਨ ਰਾਤ ਮਿਹਨਤ ਕਰਕੇ ਜਿੱਤਾ ਕੇ ਦਿੱਲੀ ਦੀ ਪਾਰਲੀਮੈਟ ਵਿਚ ਭੇਜਿਆ ਸੀ ਪਰ ਉਹਨਾਂ ਨੇ ਅੱਜ ਆਤਮ ਨਗਰ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਵਿਸ਼ਵਾਸ਼ਘਾਤ ਕਰਦਿਆਂ ਇਕ ਵਿਸ਼ਵਾਸ਼ ਘਾਤੀ ਨੇਤਾ ਹੋਣ ਦਾ ਸਬੂਤ ਦਿੱਤਾ ਹੈ। ਇਸ ਸਮੇ ਉਹਨਾਂ ਦੇ ਨਾਲ ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲਾਂ ਕਾਂਗਰਸ ਕਮੇਟੀ, ਕੁਲਦੀਪ ਸਿੰਘ ਬਿੱਟਾ, ਰਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਭੁਪਿੰਦਰ ਕ੍ਰਿਸਟਲ, ਯਸ਼ਪਾਲ ਸ਼ਰਮਾਂ, ਬਲੇਸਰ ਦੈਤਿਯ, ਕਰਮਵੀਰ ਸੈਲੀ, ਰਜਿੰਦਰ ਸਿੰਘ ਛਾਬੜਾ, ਰਾਜੇਸ਼ ਸ਼ਰਮਾਂ, ਕੁਲਦੀਪ ਚੰਦ ਸ਼ਰਮਾਂ ਵਾਰਡ ਪ੍ਰਧਾਨ, ਮੁਖਤਿਆਰ ਸਿੰਘ ਵਾਰਡ ਪ੍ਰਧਾਨ, ਗੁਰਬਚਨ ਸੌਕੀ ਵਾਰਡ ਪ੍ਰਧਾਨ, ਗੁਰਦੇਵ ਸਿੰਘ ਟਾਕ, ਤਰਸੇਮ ਬਾਂਸਲ, ਅਯੁੱਧਿਆ ਸਾਗਰ ਘੁੱਕ, ਰੁਪਿੰਦਰ ਰਿੰਕੂ, ਰੇਸ਼ਮ ਸਿੰਘ ਸੱਗੂ, ਪ੍ਰਦੀਪ ਗਰਗ, ਗਗਨਦੀਪ ਬਾਵਾ, ਜਸਵੀਰ ਸਿੰਘ, ਨਰੇਸ਼ ਸ਼ਰਮਾਂ ਵੀ ਹਾਜਰ ਸਨ।